ਪੜਚੋਲ ਕਰੋ

ਕੋਹਲੀ ਦੀ ਤਾਕਤ, ਉਮਰਾਨ ਦੀ ਸਪੀਡ ਅਤੇ ਸਿਰਾਜ ਦੀ ਸਵਿੰਗ; SL ਸੀਰੀਜ਼ 'ਚ ਚਮਕੇ ਇਹ ਖਿਡਾਰੀ, ਵਨਡੇ ਵਿਸ਼ਵ ਕੱਪ ਖੇਡਣ ਦੇ ਬਣੇ ਦਾਅਵੇਦਾਰ

IND vs SL ODI series: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਗਈ ਤਿੰਨ ਵਨਡੇ ਸੀਰੀਜ਼ 'ਚ ਟੀਮ ਇੰਡੀਆ ਨੇ 3-0 ਨਾਲ ਜਿੱਤ ਦਰਜ ਕੀਤੀ ਹੈ। ਟੀਮ ਦੇ ਕੁਝ ਖਿਡਾਰੀਆਂ ਨੇ ਇਸ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

IND vs SL ODI series: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਗਈ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 'ਚ ਟੀਮ ਇੰਡੀਆ ਨੇ 3-0 ਨਾਲ ਜਿੱਤ ਦਰਜ ਕਰਕੇ ਸ਼੍ਰੀਲੰਕਾ ਦਾ ਸਫਾਇਆ ਕਰ ਦਿੱਤਾ ਹੈ। ਸੀਰੀਜ਼ ਦੇ ਤੀਜੇ ਮੈਚ 'ਚ ਭਾਰਤੀ ਟੀਮ ਨੇ 317 ਦੌੜਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਵਨਡੇ ਕ੍ਰਿਕਟ 'ਚ ਇਹ ਸਭ ਤੋਂ ਵੱਡੀ ਜਿੱਤ ਸੀ। ਇਸ ਸੀਰੀਜ਼ 'ਚ ਵਿਰਾਟ ਕੋਹਲੀ ਨੇ ਦੋ ਸ਼ਾਨਦਾਰ ਸੈਂਕੜੇ ਲਗਾਏ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ 'ਪਲੇਅਰ ਆਫ ਦਾ ਸੀਰੀਜ਼' ਦਾ ਖਿਤਾਬ ਦਿੱਤਾ ਗਿਆ।

ਇਸ ਤੋਂ ਇਲਾਵਾ ਨੌਜਵਾਨ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਇਸ ਸੀਰੀਜ਼ 'ਚ ਸ਼ਾਨਦਾਰ ਲੈਅ 'ਚ ਨਜ਼ਰ ਆਏ। ਉਥੇ ਹੀ ਮੁਹੰਮਦ ਸਿਰਾਜ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ। ਇਨ੍ਹਾਂ ਦੋ ਨੌਜਵਾਨ ਖਿਡਾਰੀਆਂ ਤੋਂ ਇਲਾਵਾ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਵੀ ਆਪਣੀ ਜਾਦੂਈ ਸਪਿਨ ਨਾਲ ਸਾਰਿਆਂ ਦਾ ਮਨ ਮੋਹ ਲਿਆ। ਇਨ੍ਹਾਂ ਸਾਰੇ ਨੌਜਵਾਨ ਖਿਡਾਰੀਆਂ ਨੇ ਇਸ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਆਪ ਨੂੰ 2023 ਵਨਡੇ ਵਿਸ਼ਵ ਕੱਪ ਖੇਡਣ ਦਾ ਦਾਅਵੇਦਾਰ ਬਣਾਇਆ। ਆਓ ਜਾਣਦੇ ਹਾਂ ਕਿਸ ਨੇ ਕਿਸ ਕਲਾ ਨਾਲ ਸਭ ਦਾ ਦਿਲ ਜਿੱਤਿਆ।

ਸਲਾਮੀ ਬੱਲੇਬਾਜ਼ ਵਜੋਂ ਸ਼ੁਭਮਨ ਗਿੱਲ ਦਾ ਰਿਹਾ ਦਬਦਬਾ 

ਇਸ ਪੂਰੀ ਸੀਰੀਜ਼ 'ਚ ਸ਼ੁਭਮਨ ਗਿੱਲ ਸਲਾਮੀ ਬੱਲੇਬਾਜ਼ ਦੇ ਰੂਪ 'ਚ ਸ਼ਾਨਦਾਰ ਲੈਅ 'ਚ ਨਜ਼ਰ ਆਏ। ਉਨ੍ਹਾਂ ਨੇ ਸੀਰੀਜ਼ ਦੇ ਪਹਿਲੇ ਮੈਚ 'ਚ 11 ਚੌਕਿਆਂ ਦੀ ਮਦਦ ਨਾਲ 70 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਦੂਜੇ ਮੈਚ 'ਚ ਉਹ ਸਿਰਫ 21 ਦੌੜਾਂ ਹੀ ਬਣਾ ਸਕੇ। ਪਰ ਤੀਜੇ ਮੈਚ 'ਚ ਸ਼ਾਨਦਾਰ ਸੈਂਕੜਾ ਲਗਾ ਕੇ ਖੁਦ ਨੂੰ ਵਿਸ਼ਵ ਕੱਪ ਖੇਡਣ ਦਾ ਦਾਅਵੇਦਾਰ ਬਣਾ ਲਿਆ। ਤੀਜੇ ਮੈਚ 'ਚ ਉਸ ਨੇ 14 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 116 ਦੌੜਾਂ ਦੀ ਪਾਰੀ ਖੇਡੀ।

ਉਮਰਾਨ ਮਲਿਕ ਨੇ ਸਪੀਡ ਨੂੰ ਦਿੱਤਾ ਹਿਲਾ

ਇਸ ਸੀਰੀਜ਼ 'ਚ ਨੌਜਵਾਨ ਗੇਂਦਬਾਜ਼ ਉਮਰਾਨ ਮਲਿਕ ਨੇ ਆਪਣੀ ਤੇਜ਼ ਗੇਂਦਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਸੀਰੀਜ਼ 'ਚ 156 ਕਿਲੋਮੀਟਰ ਦੀ ਸਭ ਤੋਂ ਤੇਜ਼ ਗੇਂਦ ਸੁੱਟੀ। ਇਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਿਸੇ ਵੀ ਭਾਰਤੀ ਗੇਂਦਬਾਜ਼ ਦੁਆਰਾ ਸੁੱਟੀ ਗਈ ਸਭ ਤੋਂ ਤੇਜ਼ ਗੇਂਦ ਸੀ। ਉਹ ਸੀਰੀਜ਼ ਦੇ ਸ਼ੁਰੂਆਤੀ ਦੋਵੇਂ ਮੈਚਾਂ 'ਚ ਟੀਮ ਦਾ ਹਿੱਸਾ ਸਨ। ਪਹਿਲੇ ਮੈਚ 'ਚ ਉਸ ਨੇ 8 ਓਵਰਾਂ 'ਚ 57 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਆਪਣੇ ਦੂਜੇ ਮੈਚ 'ਚ ਉਸ ਨੇ 7 ਓਵਰਾਂ 'ਚ 48 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਵਿਰਾਟ ਕੋਹਲੀ ਪੁਰਾਣੇ ਅੰਦਾਜ਼ 'ਚ ਆਏ ਵਾਪਸ 

ਵਿਰਾਟ ਕੋਹਲੀ ਲਈ ਇਹ ਸੀਰੀਜ਼ ਸ਼ਾਨਦਾਰ ਰਹੀ। ਉਸ ਨੇ ਤਿੰਨ ਮੈਚਾਂ ਵਿੱਚ ਦੋ ਸੈਂਕੜੇ ਲਗਾਏ। ਇਸ 'ਚ ਗੁਹਾਟੀ 'ਚ ਖੇਡੇ ਗਏ ਪਹਿਲੇ ਮੈਚ 'ਚ ਉਸ ਨੇ 12 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 113 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੂਜੇ ਮੈਚ 'ਚ ਉਸ ਦਾ ਬੱਲਾ ਕੰਮ ਨਹੀਂ ਕਰ ਸਕਿਆ ਅਤੇ ਉਹ ਸਿਰਫ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਪਰ ਤੀਜੇ ਮੈਚ 'ਚ ਉਸ ਨੇ ਤੇਜ਼ ਪਾਰੀ ਖੇਡ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਤੀਜੇ ਮੈਚ ਵਿੱਚ, ਉਸਨੇ 110 ਗੇਂਦਾਂ ਵਿੱਚ 13 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 166* ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 150.91 ਰਿਹਾ। ਇਸ ਸੀਰੀਜ਼ 'ਚ ਵਿਰਾਟ ਨੂੰ 'ਪਲੇਅਰ ਆਫ ਦ ਸੀਰੀਜ਼' ਦਾ ਖਿਤਾਬ ਮਿਲਿਆ ਸੀ। ਵਿਰਾਟ ਨੂੰ ਦੋਵਾਂ ਮੈਚਾਂ ਲਈ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਦਿੱਤਾ ਗਿਆ।

ਕੁਲਦੀਪ ਯਾਦਵ ਨੇ ਜਾਦੂਈ ਸਪਿਨ ਨਾਲ ਕਰ ਦਿੱਤਾ ਕਮਾਲ 

ਇਸ ਸੀਰੀਜ਼ ਦੇ ਦੂਜੇ ਮੈਚ 'ਚ ਜ਼ਖਮੀ ਯੁਜਵੇਂਦਰ ਚਾਹਲ ਦੀ ਜਗ੍ਹਾ ਟੀਮ ਦਾ ਹਿੱਸਾ ਬਣੇ ਕੁਲਦੀਪ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਦੂਜੇ ਮੈਚ ਵਿੱਚ 10 ਓਵਰਾਂ ਵਿੱਚ 51 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਦੇ ਲਈ ਉਨ੍ਹਾਂ ਨੂੰ 'ਪਲੇਅਰ ਆਫ ਦਾ ਮੈਚ' ਦਾ ਐਵਾਰਡ ਵੀ ਦਿੱਤਾ ਗਿਆ। ਇਸ ਤੋਂ ਬਾਅਦ ਤੀਜੇ ਮੈਚ 'ਚ ਉਸ ਨੇ 5 ਓਵਰਾਂ 'ਚ ਸਿਰਫ 16 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਂ ਕੀਤੀਆਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
Advertisement
ABP Premium

ਵੀਡੀਓਜ਼

ਹਰਜੋਤ ਬੈਂਸ ਵਿਧਾਨਸਭਾ 'ਚ ਹੋ ਗਏ ਤੱਤੇ, ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ'ਨਾਂ ਭਾਵੇਂ ਬਾਜਵਾ ਮਾਡਲ ਰੱਖ ਲਓ, ਪਰ ਫਾਲਟ ਤਾਂ ਦੱਸ ਦਿਓ'ਆਪ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੀ ਪ੍ਰਤਾਪ ਬਾਜਵਾ ਨਾਲ ਤੂੰ ਤੂੰ ਮੈਂ ਮੈਂਕਿਸਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਘਨੌਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਪੰਜਾਬ 'ਚ ਵੱਡਾ ਕਾਂਡ! ਬੇਖੌਫ ਹੋ ਕੇ ਵੱਢ'ਤਾ ਨੌਜਵਾਨ, ਸਹਿਮੇ ਇਲਾਕੇ ਦੇ ਲੋਕ
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
ਲੋਕ ਸਭਾ 'ਚ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ ਪਾਸ, ਅਮਿਤ ਸ਼ਾਹ ਬੋਲੇ- ਭਾਰਤ ਕੋਈ ਧਰਮਸ਼ਾਲਾ ਨਹੀਂ ਹੈ...
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
PRTC ਬੱਸ ਮੁਲਾਜ਼ਮ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ 'ਚ ਦੱਸੀ ਸਾਰੀ ਕਹਾਣੀ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰਨ ਲੱਗੀ Ola-Uber-Rapido ਵਰਗੀ Taxi ਸਰਵਿਸ, ਗ੍ਰਹਿ ਮੰਤਰੀ ਦਾ ਵੱਡਾ ਐਲਾਨ
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ 31 ਕਰੋੜ ਦੀ ਹੈਰੋਇਨ ਜ਼ਬਤ, ਫੜੇ 7 ਤਸਕਰ, ਜਾਣੋ ਪੂਰਾ ਮਾਮਲਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਵੱਡਾ ਹਾਦਸਾ! 44 ਲੋਕਾਂ ਨਾਲ ਸਮੁੰਦਰ 'ਚ ਡੁੱਬੀ ਪਣਡੁੱਬੀ, 6 ਦੀ ਮਰਨ ਦੀ ਸੰਭਾਵਨਾ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਹੁਣ ਫਿਰ ਵਧਣਗੀਆਂ ਦੁੱਧ ਦੀਆਂ ਕੀਮਤਾਂ, ਸਰਕਾਰ ਨੇ ਲਿਆ ਆਹ ਫੈਸਲਾ, 1 ਲੀਟਰ ਦੇ ਦੇਣੇ ਪੈਣਗੇ ਇੰਨੇ ਪੈਸੇ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
ਭਾਰਤ ਆਉਣਗੇ ਪੁਤੀਨ, ਰੂਸ-ਯੂਕਰੇਨ ਯੁੱਧ ਤੋਂ ਬਾਅਦ ਹੋਵੇਗਾ ਪਹਿਲਾ ਦੌਰਾ, ਇਸ ਮੁੱਦੇ 'ਤੇ ਹੋ ਸਕਦੀ ਚਰਚਾ
Embed widget