ਪੜਚੋਲ ਕਰੋ

ਵਿਰਾਟ ਕੋਹਲੀ ਦੀ ਸੁਰੱਖਿਆ 'ਚ ਫਿਰ ਹੋਈ ਕੁਤਾਹੀ, ਮੈਦਾਨ 'ਤੇ ਮਿਲਣ ਦੇ ਲਈ ਇੱਕ ਸਾਥ ਪਹੁੰਚੇ ਤਿੰਨ ਫੈਨ

ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਇਸ ਸਮੇਂ ਦਿੱਲੀ ਅਤੇ ਰੇਲਵੇ ਦੇ ਵਿਚਕਾਰ ਰਣਜੀ ਮੈਚ ਦਾ ਘਮਸਾਨ ਜਾਰੀ ਹੈ। ਮੈਚ ਵਿੱਚ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਵੀ ਖੇਡ ਰਹੇ ਹਨ, ਜਿਨ੍ਹਾਂ ਦਾ ਕ੍ਰੇਜ਼ ਫੈਂਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।

Ranji Trophy 2024-25: ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਇਸ ਸਮੇਂ ਦਿੱਲੀ ਅਤੇ ਰੇਲਵੇ ਦੇ ਵਿਚਕਾਰ ਰਣਜੀ ਮੈਚ ਦਾ ਘਮਸਾਨ ਜਾਰੀ ਹੈ। ਮੈਚ ਵਿੱਚ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਵੀ ਖੇਡ ਰਹੇ ਹਨ, ਜਿਨ੍ਹਾਂ ਦਾ ਕ੍ਰੇਜ਼ ਫੈਂਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹਰ ਕੋਈ ਕੋਹਲੀ ਦੀ ਇੱਕ ਝਲਕ ਪਾਉਣ ਦੇ ਲਈ ਬੇਤਾਬ ਹੈ।

ਮੈਚ ਵਿੱਚ ਵਿਰਾਟ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰੀ ਫਿਰ ਭਾਰੀ ਕੁਤਾਹੀ ਦੇਖਣ ਨੂੰ ਮਿਲੀ ਹੈ, ਜਿੱਥੇ ਫਿਰ ਸੁਰੱਖਿਆ ਗਾਰਡਜ਼ ਨੂੰ ਚਕਮਾ ਦੇ ਕੇ ਇੱਕ ਨਹੀਂ, ਦੋ ਨਹੀਂ ਬਲਕਿ ਤਿੰਨ-ਤਿੰਨ ਫੈਂਸ ਮੈਦਾਨ ਵਿਚ ਆਪਣੇ ਮਨਪਸੰਦ ਖਿਡਾਰੀ ਨਾਲ ਮਿਲਣ ਪਹੁੰਚ ਗਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਤਿੰਨੋਂ ਫੈਂਸ ਨੇ ਸੁਰੱਖਿਆ ਗਾਰਡਜ਼ ਨੂੰ ਦਿੱਤਾ ਚਕਮਾ 

ਇਹ ਘਟਨਾ ਤੀਜੇ ਦਿਨ ਹੋਈ, ਜਦੋਂ ਦਿੱਲੀ ਨੇ ਰੇਲਵੇ 'ਤੇ 133 ਰਨ ਦੀ ਬੜਤ ਹਾਸਲ ਕਰ ਲਈ ਸੀ। ਇਸੇ ਦੌਰਾਨ ਮੈਦਾਨ 'ਤੇ ਤਿੰਨ ਫੈਂਸ ਵਿਰਾਟ ਕੋਹਲੀ ਦੇ ਵੱਲ ਦੌੜਦੇ ਹੋਏ ਨਜ਼ਰ ਆਏ। ਤਿੰਨੇ ਸੁਰੱਖਿਆ ਗਾਰਡਜ਼ ਨੂੰ ਚਕਮਾ ਦੇਣ ਵਿੱਚ ਕਾਮਯਾਬ ਰਹੇ ਅਤੇ ਕੋਹਲੀ ਦੇ ਪੈਰ ਛੂਹਣ ਲਈ ਉਨ੍ਹਾਂ ਦੇ ਕੋਲ ਪਹੁੰਚ ਗਏ। ਹਾਲਾਂਕਿ ਇਸ 'ਤੇ ਸੁਰੱਖਿਆ ਗਾਰਡਜ਼ ਨੇ ਤੁਰੰਤ ਹਸਤਖੇਪ ਕੀਤਾ, ਪਰ ਇਸ ਘਟਨਾ ਨੇ ਸਟੇਡੀਅਮ ਵਿੱਚ ਭੀੜ ਮੈਨੇਜਮੈਂਟ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

ਵਿਰਾਟ ਕੋਹਲੀ ਨੂੰ ਲੈ ਕੇ ਫੈਂਸ ਵਿੱਚ ਗਜ਼ਬ ਦਾ ਉਤਸ਼ਾਹ

ਇਹ ਇਸ ਤਰ੍ਹਾਂ ਦਾ ਦੂਜਾ ਉਲੰਘਣ ਸੀ, ਇਸ ਤੋਂ ਪਹਿਲਾਂ ਪਹਿਲੇ ਦਿਨ ਵੀ ਇਸ ਤਰ੍ਹਾਂ ਦੀ ਗੜਬੜ ਹੋਈ ਸੀ, ਜਦੋਂ ਇੱਕ ਫੈਂਸ ਮੈਦਾਨ 'ਤੇ ਘੁੱਸ ਗਿਆ ਸੀ ਅਤੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਘਸੀਟ ਕੇ ਬਾਹਰ ਕੱਢ ਲਿਆ ਸੀ। ਕੋਹਲੀ ਦੀ 13 ਸਾਲ ਬਾਅਦ ਰਣਜੀ ਟ੍ਰਾਫੀ ਵਿੱਚ ਵਾਪਸੀ ਨੂੰ ਲੈ ਕੇ ਕਾਫੀ ਉਤਸ਼ਾਹ ਸੀ, ਜਿਸ ਨਾਲ ਸੁਰੱਖਿਆ ਸੰਬੰਧੀ ਕਈ ਚੁਣੌਤੀਆਂ ਸਾਹਮਣੇ ਆਈਆਂ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਗਦੜ ਵਰਗੀ ਸਥਿਤੀ ਬਣ ਗਈ ਸੀ, ਕਿਉਂਕਿ ਫੈਂਸ ਸਟੇਡੀਅਮ ਵਿੱਚ ਘੁੱਸਣ ਲਈ ਹੱਥੋਂਪਾਈ ਕਰ ਰਹੇ ਸਨ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ।

ਸੁਰੱਖਿਆ ਗਾਰਡ ਨੂੰ ਵੀ ਲੱਗੀ ਚੋਟ

ਸਟੇਡੀਅਮ ਦੇ ਗੇਟ ਦੇ ਕੋਲ ਜ਼ਖਮੀ ਫੈਂਸ ਨੂੰ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (DDCA) ਦੀ ਸੁਰੱਖਿਆ ਟੀਮ ਅਤੇ ਪੁਲਿਸ ਨੇ ਇਲਾਜ ਦਿੱਤਾ। ਜਿੱਥੇ ਇੱਕ ਫੈਂਸ ਨੂੰ ਪੈਰ ਵਿੱਚ ਪੱਟੀ ਕਰਨੀ ਪਈ, ਓਥੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਇੱਕ ਸੁਰੱਖਿਆ ਗਾਰਡ ਨੂੰ ਵੀ ਸੱਟਾਂ ਲੱਗ ਗਈਆਂ ਸਨ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ ਨੂੰ ਕੇਂਦਰ ਸਰਕਾਰ ਦੀ ਸੌਗਾਤ ! ਫਿਰੋਜ਼ਪੁਰ ਲਈ ਨਵੀਂ ਵੰਦੇ ਭਾਰਤ ਰੇਲਗੱਡੀ ਦਾ ਐਲਾਨ, ਜਾਣੋ ਕਿੱਥੇ-ਕਿੱਥੇ ਰੁਕੇਗੀ ਇਹ ਟਰੇਨ ?
ਪੰਜਾਬ ਨੂੰ ਕੇਂਦਰ ਸਰਕਾਰ ਦੀ ਸੌਗਾਤ ! ਫਿਰੋਜ਼ਪੁਰ ਲਈ ਨਵੀਂ ਵੰਦੇ ਭਾਰਤ ਰੇਲਗੱਡੀ ਦਾ ਐਲਾਨ, ਜਾਣੋ ਕਿੱਥੇ-ਕਿੱਥੇ ਰੁਕੇਗੀ ਇਹ ਟਰੇਨ ?
ਚੰਡੀਗੜ੍ਹ-ਰਾਜਪੁਰਾ ਰੇਲਵੇ ਲਾਈਨ ਨੂੰ ਮਨਜ਼ੂਰੀ: 18 ਕਿਲੋਮੀਟਰ ਲੰਬਾ ਬਣੇਗਾ ਟਰੈਕ; ਫਿਰੋਜ਼ਪੁਰ ਤੋਂ ਚੱਲੇਗੀ ਵੰਦੇ ਭਾਰਤ ਟਰੇਨ
ਚੰਡੀਗੜ੍ਹ-ਰਾਜਪੁਰਾ ਰੇਲਵੇ ਲਾਈਨ ਨੂੰ ਮਨਜ਼ੂਰੀ: 18 ਕਿਲੋਮੀਟਰ ਲੰਬਾ ਬਣੇਗਾ ਟਰੈਕ; ਫਿਰੋਜ਼ਪੁਰ ਤੋਂ ਚੱਲੇਗੀ ਵੰਦੇ ਭਾਰਤ ਟਰੇਨ
Punjab News: ਬਿਕਰਮ ਮਜੀਠੀਆ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਬਿਆਸ ਡੇਰਾ ਮੁਖੀ; ਇੰਝ ਪੈਂਦੀ ਰਿਸ਼ਤੇਦਾਰੀ
Punjab News: ਬਿਕਰਮ ਮਜੀਠੀਆ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਬਿਆਸ ਡੇਰਾ ਮੁਖੀ; ਇੰਝ ਪੈਂਦੀ ਰਿਸ਼ਤੇਦਾਰੀ
AAP ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ, ਜਾਣੋ ਕੌਣ ਕਿੱਥੇ ਸੰਭਾਲੇਗਾ ਕਮਾਨ
AAP ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ, ਜਾਣੋ ਕੌਣ ਕਿੱਥੇ ਸੰਭਾਲੇਗਾ ਕਮਾਨ
Advertisement

ਵੀਡੀਓਜ਼

ਹੜ੍ਹਾਂ ਨੇ ਮਿਟਾਏ ਨਾਮੋ ਨਿਸ਼ਾਨ, ਰੇਤ 'ਚ ਆਪਣੇ ਘਰਾਂ ਨੂੰ ਲੱਭ ਰਹੇ ਲੋਕ
Stubble Burning in Punjab | ਪਰਾਲੀ ਸਾੜਨ 'ਤੇ ਹੋਵੇਗਾ ਸਖ਼ਤ ਐਕਸ਼ਨ, ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ!|Abp sanjha
'ਬਾਪ ਦਾਦੇ ਦੀ ਗ਼ਲਤੀ ਦੀ ਸਜ਼ਾ ਪੁੱਤ ਜਾਂ ਪਰਿਵਾਰ ਨੂੰ ਨੀ ਦਿੱਤੀ ਜਾਂਦੀ'
ਇਸ ਪਰਿਵਾਰ ਕੌਲ ਨਹੀਂ ਪਹੁੰਚਿਆ ਕੋਈ ਹੜ੍ਹਾਂ 'ਚ ਢਹਿ ਗਿਆ ਘਰ
ਕੰਗਨਾ ਨੂੰ ਆਇਆ ਗੁੱਸਾ, ਕਿਹਾ ਮੇਰਾ ਵੀ ਹੋਇਆ ਹੜ੍ਹਾਂ 'ਚ ਨੁਕਸਾਨ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਨੂੰ ਕੇਂਦਰ ਸਰਕਾਰ ਦੀ ਸੌਗਾਤ ! ਫਿਰੋਜ਼ਪੁਰ ਲਈ ਨਵੀਂ ਵੰਦੇ ਭਾਰਤ ਰੇਲਗੱਡੀ ਦਾ ਐਲਾਨ, ਜਾਣੋ ਕਿੱਥੇ-ਕਿੱਥੇ ਰੁਕੇਗੀ ਇਹ ਟਰੇਨ ?
ਪੰਜਾਬ ਨੂੰ ਕੇਂਦਰ ਸਰਕਾਰ ਦੀ ਸੌਗਾਤ ! ਫਿਰੋਜ਼ਪੁਰ ਲਈ ਨਵੀਂ ਵੰਦੇ ਭਾਰਤ ਰੇਲਗੱਡੀ ਦਾ ਐਲਾਨ, ਜਾਣੋ ਕਿੱਥੇ-ਕਿੱਥੇ ਰੁਕੇਗੀ ਇਹ ਟਰੇਨ ?
ਚੰਡੀਗੜ੍ਹ-ਰਾਜਪੁਰਾ ਰੇਲਵੇ ਲਾਈਨ ਨੂੰ ਮਨਜ਼ੂਰੀ: 18 ਕਿਲੋਮੀਟਰ ਲੰਬਾ ਬਣੇਗਾ ਟਰੈਕ; ਫਿਰੋਜ਼ਪੁਰ ਤੋਂ ਚੱਲੇਗੀ ਵੰਦੇ ਭਾਰਤ ਟਰੇਨ
ਚੰਡੀਗੜ੍ਹ-ਰਾਜਪੁਰਾ ਰੇਲਵੇ ਲਾਈਨ ਨੂੰ ਮਨਜ਼ੂਰੀ: 18 ਕਿਲੋਮੀਟਰ ਲੰਬਾ ਬਣੇਗਾ ਟਰੈਕ; ਫਿਰੋਜ਼ਪੁਰ ਤੋਂ ਚੱਲੇਗੀ ਵੰਦੇ ਭਾਰਤ ਟਰੇਨ
Punjab News: ਬਿਕਰਮ ਮਜੀਠੀਆ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਬਿਆਸ ਡੇਰਾ ਮੁਖੀ; ਇੰਝ ਪੈਂਦੀ ਰਿਸ਼ਤੇਦਾਰੀ
Punjab News: ਬਿਕਰਮ ਮਜੀਠੀਆ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਬਿਆਸ ਡੇਰਾ ਮੁਖੀ; ਇੰਝ ਪੈਂਦੀ ਰਿਸ਼ਤੇਦਾਰੀ
AAP ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ, ਜਾਣੋ ਕੌਣ ਕਿੱਥੇ ਸੰਭਾਲੇਗਾ ਕਮਾਨ
AAP ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ, ਜਾਣੋ ਕੌਣ ਕਿੱਥੇ ਸੰਭਾਲੇਗਾ ਕਮਾਨ
Punjab News: ਪੰਜਾਬ 'ਚ ਮੱਚੀ ਹਲਚਲ, ਕਾਂਗਰਸੀ ਆਗੂ ਦੇ ਭਰਾ ਦਾ ਕਤਲ, 3 ਬਾਈਕ ਸਵਾਰ ਬਦਮਾਸ਼ਾਂ ਨੇ ਇੰਝ ਬਣਾਇਆ ਸ਼ਿਕਾਰ; ਗੋਲੀਆਂ ਨਾਲ ਭੁੰਨਿਆ...
ਪੰਜਾਬ 'ਚ ਮੱਚੀ ਹਲਚਲ, ਕਾਂਗਰਸੀ ਆਗੂ ਦੇ ਭਰਾ ਦਾ ਕਤਲ, 3 ਬਾਈਕ ਸਵਾਰ ਬਦਮਾਸ਼ਾਂ ਨੇ ਇੰਝ ਬਣਾਇਆ ਸ਼ਿਕਾਰ; ਗੋਲੀਆਂ ਨਾਲ ਭੁੰਨਿਆ...
Cheapest 7 Seater Car: ਪਰਿਵਾਰ ਲਈ ਸਭ ਤੋਂ ਵਧੀਆ ਇਹ 7-ਸੀਟਰ ਕਾਰ, GST ਕਟੌਤੀ ਤੋਂ ਬਾਅਦ 10 ਲੱਖ ਰੁਪਏ ਤੋਂ ਹੇਠਾਂ ਡਿੱਗੇ ਰੇਟ; ਜਾਣੋ ਪੂਰੀ ਡਿਟੇਲ...
ਪਰਿਵਾਰ ਲਈ ਸਭ ਤੋਂ ਵਧੀਆ ਇਹ 7-ਸੀਟਰ ਕਾਰ, GST ਕਟੌਤੀ ਤੋਂ ਬਾਅਦ 10 ਲੱਖ ਰੁਪਏ ਤੋਂ ਹੇਠਾਂ ਡਿੱਗੇ ਰੇਟ; ਜਾਣੋ ਪੂਰੀ ਡਿਟੇਲ...
ਕਾਂਗਰਸ 'ਚ ਵੱਡੀ ਹਲਚਲ, ਇਸ ਨੇਤਾ ਦੀ ਵਾਇਰਲ ਤਸਵੀਰ ਨੇ ਮਚਾਇਆ ਭੂਚਾਲ, ਸਿਆਸੀ ਗਲਿਆਰਿਆਂ 'ਚ ਚਰਚਾਵਾਂ ਤੇਜ਼
ਕਾਂਗਰਸ 'ਚ ਵੱਡੀ ਹਲਚਲ, ਇਸ ਨੇਤਾ ਦੀ ਵਾਇਰਲ ਤਸਵੀਰ ਨੇ ਮਚਾਇਆ ਭੂਚਾਲ, ਸਿਆਸੀ ਗਲਿਆਰਿਆਂ 'ਚ ਚਰਚਾਵਾਂ ਤੇਜ਼
ਭਲਕੇ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ; ਹੜ੍ਹ ਨਿਯਮ ਸਮੇਤ ਕਈ ਮੁੱਦਿਆਂ 'ਤੇ ਆਉਣਗੇ ਪ੍ਰਸਤਾਵ, 26 ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਦੀ ਬਣੇਗੀ ਰਣਨੀਤੀ
ਭਲਕੇ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ; ਹੜ੍ਹ ਨਿਯਮ ਸਮੇਤ ਕਈ ਮੁੱਦਿਆਂ 'ਤੇ ਆਉਣਗੇ ਪ੍ਰਸਤਾਵ, 26 ਤੋਂ ਸ਼ੁਰੂ ਹੋਣ ਵਾਲੇ ਸੈਸ਼ਨ ਦੀ ਬਣੇਗੀ ਰਣਨੀਤੀ
Embed widget