WC 2023 Final: ਵਿਸ਼ਵ ਕੱਪ ਫਾਈਨਲ 'ਚ ਹਾਰ ਦੀ ਅਣਦੇਖੀ ਵੀਡੀਓ ਵਾਇਰਲ, ਵਿਰਾਟ ਕੋਹਲੀ ਨੂੰ ਕਦੇ ਨਹੀਂ ਵੇਖਿਆ ਹੋਏਗਾ ਇੰਨਾ ਉਦਾਸ
WC 2023 Final: ਵਿਸ਼ਵ ਕੱਪ 2023 ਦੇ ਫਾਈਨਲ ਮੈਚ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਹ ਵੀਡੀਓ ਆਸਟਰੇਲਿਆਈ ਟੀਮ ਦੇ ਜੇਤੂ ਰਨ ਬਣਾਉਣ ਤੋਂ ਬਾਅਦ ਦਾ ਹੈ। ਇਸ ਵੀਡੀਓ 'ਚ ਵਿਸ਼ਵ ਕੱਪ 2023 ਦੀ ਟਰਾਫੀ
WC 2023 Final: ਵਿਸ਼ਵ ਕੱਪ 2023 ਦੇ ਫਾਈਨਲ ਮੈਚ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਹ ਵੀਡੀਓ ਆਸਟਰੇਲਿਆਈ ਟੀਮ ਦੇ ਜੇਤੂ ਰਨ ਬਣਾਉਣ ਤੋਂ ਬਾਅਦ ਦਾ ਹੈ। ਇਸ ਵੀਡੀਓ 'ਚ ਵਿਸ਼ਵ ਕੱਪ 2023 ਦੀ ਟਰਾਫੀ ਗੁਆਉਣ ਤੋਂ ਬਾਅਦ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ ਨੂੰ ਕੈਪਚਰ ਕੀਤਾ ਗਿਆ ਹੈ।
ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇੱਕ ਪਾਸੇ ਆਸਟ੍ਰੇਲੀਆ ਦੀ ਪੂਰੀ ਟੀਮ ਮੈਦਾਨ 'ਤੇ ਜਸ਼ਨ ਮਨਾ ਰਹੀ ਹੈ ਤਾਂ ਦੂਜੇ ਪਾਸੇ ਭਾਰਤੀ ਖਿਡਾਰੀ ਦੁਖੀ ਮਨ ਨਾਲ ਇਕ ਦੂਜੇ ਵੱਲ ਵਧ ਰਹੇ ਹਨ। ਇੱਥੇ ਵਿਰਾਟ ਕੋਹਲੀ ਵੀ ਹੌਲੀ-ਹੌਲੀ ਪਹਿਲੇ ਸਟੰਪ ਵੱਲ ਵਧਦੇ ਨਜ਼ਰ ਆ ਰਹੇ ਹਨ। ਉਹ ਇਨ੍ਹਾਂ ਸਟੰਪਾਂ ਦੇ ਕੋਲ ਕੁਝ ਸਮਾਂ ਖੜ੍ਹਾ ਰਹਿੰਦਾ ਹੈ ਅਤੇ ਫਿਰ ਆਪਣੀ ਕੈਪ ਨਾਲ ਇਕ-ਇਕ ਕਰਕੇ ਸਟੰਪਾਂ ਨੂੰ ਖਿਲਾਰਨਾ ਸ਼ੁਰੂ ਕਰ ਦਿੰਦਾ ਹੈ।
ਵਿਰਾਟ ਦਾ ਦਰਦ ਇਸ ਵੀਡੀਓ 'ਚ ਸਮਝਿਆ ਜਾ ਸਕਦਾ ਹੈ। ਅਜਿਹਾ ਲੱਗ ਰਿਹਾ ਹੈ ਜਿਵੇਂ ਵਿਸ਼ਵ ਕੱਪ ਦੀ ਹਾਰ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਿਆ ਹੋਵੇ। ਇੱਥੇ ਰੋਹਿਤ ਸ਼ਰਮਾ ਵੀ ਚੁੱਪ-ਚੁਪੀ ਤੇ ਆਪਣੀ ਗਰਦਨ ਹੇਠਾਂ ਕਰਕੇ ਪਵੇਲੀਅਨ ਵੱਲ ਤੁਰਦੇ ਨਜ਼ਰ ਆ ਰਹੇ ਹਨ।
One of the unseen videos of Virat Kohli after the 2023 World Cup Final.pic.twitter.com/XINHzkqxcf
— Mufaddal Vohra (@mufaddal_vohra) January 1, 2024
'ਪਲੇਅਰ ਆਫ ਦਿ ਸੀਰੀਜ਼' ਰਹੇ ਵਿਰਾਟ
ਵਿਸ਼ਵ ਕੱਪ 2023 ਦੇ ਦੌਰਾਨ ਪੂਰੇ ਟੂਰਨਾਮੈਂਟ 'ਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਟੀਮ ਇੰਡੀਆ ਆਪਣੇ ਸਾਰੇ ਮੈਚ ਇੱਕਤਰਫਾ ਜਿੱਤ ਕੇ ਫਾਈਨਲ ਵਿੱਚ ਪਹੁੰਚੀ ਹੈ। ਹਾਲਾਂਕਿ, ਇੱਥੇ ਪਹਿਲਾਂ ਆਸਟਰੇਲੀਆ ਨੇ ਟੀਮ ਇੰਡੀਆ ਨੂੰ ਸਿਰਫ 240 ਦੌੜਾਂ 'ਤੇ ਆਊਟ ਕਰ ਦਿੱਤਾ ਅਤੇ ਬਾਅਦ ਵਿੱਚ ਟ੍ਰੈਵਿਸ ਹੈੱਡ ਦੇ ਸ਼ਾਨਦਾਰ ਸੈਂਕੜੇ ਨੇ ਭਾਰਤ ਤੋਂ ਵਿਸ਼ਵ ਕੱਪ ਟਰਾਫੀ ਖੋਹ ਲਈ। ਵਿਰਾਟ ਕੋਹਲੀ ਨੂੰ ਇਸ ਟੂਰਨਾਮੈਂਟ ਦਾ 'ਪਲੇਅਰ ਆਫ ਦਾ ਸੀਰੀਜ਼' ਚੁਣਿਆ ਗਿਆ। ਉਸ ਨੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਜ਼ਬਰਦਸਤ ਪ੍ਰਦਰਸ਼ਨ ਦੇ ਬਾਵਜੂਦ ਆਪਣੀ ਟੀਮ ਦੇ ਵਿਸ਼ਵ ਕੱਪ ਨਾ ਜਿੱਤਣ ਦਾ ਦਰਦ ਵਿਰਾਟ ਕੋਹਲੀ ਦੇ ਚਿਹਰੇ 'ਤੇ ਸਾਫ ਝਲਕ ਰਿਹਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।