Washington Sundar: ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੱਡਾ ਝਟਕਾ, ਵਾਸ਼ਿੰਗਟਨ ਸੁੰਦਰ 16ਵੇਂ ਸੀਜ਼ਨ ਤੋਂ ਬਾਹਰ
IPL 2023: ਸਨਰਾਈਜ਼ਰਸ ਹੈਦਰਾਬਾਦ ਦੇ ਸਟਾਰ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਆਈਪੀਐਲ ਦੇ 16ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ।
IPL 2023: ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਆਲਰਾਊਂਡਰ ਵਾਸ਼ਿੰਗਟਨ ਸੁੰਦਰ IPL 16 ਦੇ ਬਾਕੀ ਮੈਚਾਂ ਦਾ ਹਿੱਸਾ ਨਹੀਂ ਬਣ ਸਕਣਗੇ। ਸਨਰਾਈਜ਼ਰਸ ਹੈਦਰਾਬਾਦ ਤੋਂ ਟਵੀਟ ਕਰਕੇ ਸੁੰਦਰ ਨੂੰ ਬਾਹਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਸਨਰਾਈਜ਼ਰਸ ਹੈਦਰਾਬਾਦ ਦੇ ਟਵਿੱਟਰ ਹੈਂਡਲ ਤੋਂ ਦੱਸਿਆ ਗਿਆ ਕਿ ਹੈਮਸਟ੍ਰਿੰਗ ਇੰਜਰੀ ਕਾਰਨ ਵਾਸ਼ਿੰਗਟਨ ਸੁੰਦਰ IPL 16 ਦੇ ਬਾਕੀ ਮੈਚ ਨਹੀਂ ਖੇਡ ਸਕਣਗੇ। ਹਾਲਾਂਕਿ ਹੈਦਰਾਬਾਦ ਵੱਲੋਂ ਸੁੰਦਰ ਦੇ ਬਦਲ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਹਾਲਾਂਕਿ ਵਾਸ਼ਿੰਗਟਨ ਸੁੰਦਰ ਆਈਪੀਐੱਲ ਦੇ 16ਵੇਂ ਸੀਜ਼ਨ 'ਚ ਬੱਲੇ ਅਤੇ ਗੇਂਦ ਨਾਲ ਅਜੇ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਰਹੇ ਸਨ। ਸੁੰਦਰ ਨੇ ਆਈਪੀਐਲ 16 ਵਿੱਚ ਖੇਡੇ ਗਏ 7 ਮੈਚਾਂ ਦੀਆਂ ਪੰਜ ਪਾਰੀਆਂ ਵਿੱਚ 15 ਦੀ ਔਸਤ ਅਤੇ 100 ਦੇ ਸਟ੍ਰਾਈਕ ਰੇਟ ਨਾਲ ਸਿਰਫ਼ 60 ਦੌੜਾਂ ਬਣਾਈਆਂ। ਇਸ ਦੌਰਾਨ ਸੁੰਦਰ ਦਾ ਸਰਵੋਤਮ ਸਕੋਰ ਨਾਬਾਦ 24 ਦੌੜਾਂ ਸੀ।
ਇਹ ਵੀ ਪੜ੍ਹੋ: Sangrur News: ਨਹੀਂ ਰਹੇ ਪਦਮ ਸ਼੍ਰੀ ਤੇ ਅਰਜੁਨ ਐਵਾਰਡੀ ਜੇਤੂ ਓਲੰਪੀਅਨ ਮੁੱਕੇਬਾਜ਼ ਕੌਰ ਸਿੰਘ
ਗੇਂਦ ਦੇ ਨਾਲ ਵੀ ਸੁੰਦਰ ਨੇ ਇਸ ਸੀਜ਼ਨ 'ਚ ਕਾਫੀ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਸੁੰਦਰ ਨੇ ਇਸ ਸੀਜ਼ਨ 'ਚ 7 ਮੈਚਾਂ 'ਚ 17.4 ਓਵਰ ਗੇਂਦਬਾਜ਼ੀ ਕਰਦੇ ਹੋਏ ਸਿਰਫ ਤਿੰਨ ਵਿਕਟਾਂ ਲਈਆਂ। ਧਿਆਨ ਯੋਗ ਹੈ ਕਿ ਸੁੰਦਰ ਨੇ ਇੱਕ ਹੀ ਮੈਚ ਵਿੱਚ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਬਾਕੀ 6 ਮੈਚਾਂ ਵਿੱਚ ਉਹ ਕੋਈ ਹੋਰ ਵਿਕਟ ਲੈਣ ਵਿੱਚ ਕਾਮਯਾਬ ਨਹੀਂ ਹੋ ਸਕੇ।
ਹੈਦਰਾਬਾਦ ਮਹਿਸੂਸ ਕਰੇਗਾ ਸੁੰਦਰ ਦੀ ਕਮੀ
ਹਾਲਾਂਕਿ ਸੁੰਦਰ ਦੇ ਨਾ ਖੇਡਣ ਕਾਰਨ ਸਨਰਾਈਜ਼ਰਸ ਹੈਦਰਾਬਾਦ ਨੂੰ ਮੱਧਕ੍ਰਮ 'ਚ ਉਨ੍ਹਾਂ ਦੀ ਕਮੀ ਮਹਿਸੂਸ ਹੋਵੇਗੀ। ਇੰਨਾ ਹੀ ਨਹੀਂ, ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧੇਗਾ, ਪਿੱਚਾਂ ਸਪਿਨਰਾਂ ਲਈ ਹੋਰ ਮਦਦਗਾਰ ਹੁੰਦੀਆਂ ਜਾਣਗੀਆਂ। ਅਜਿਹੇ 'ਚ ਵਾਸ਼ਿੰਗਟਨ ਸੁੰਦਰ ਦੀ ਗੈਰਹਾਜ਼ਰੀ ਹੈਦਰਾਬਾਦ ਲਈ ਵੱਡਾ ਝਟਕਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸੀਜ਼ਨ 'ਚ ਵੱਡੇ ਖਿਡਾਰੀਆਂ 'ਤੇ ਸੱਟਾ ਲਗਾਉਣ ਦੇ ਬਾਵਜੂਦ ਸਨਰਾਈਜ਼ਰਸ ਹੈਦਰਾਬਾਦ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਹੁਣ ਤੱਕ ਖੇਡੇ ਗਏ 7 ਮੈਚਾਂ 'ਚੋਂ ਸਿਰਫ ਦੋ ਹੀ ਜਿੱਤੇ ਹਨ। ਸਨਰਾਈਜ਼ਰਸ ਹੈਦਰਾਬਾਦ ਇਸ ਸਮੇਂ 4 ਅੰਕਾਂ ਨਾਲ 9ਵੇਂ ਸਥਾਨ 'ਤੇ ਹੈ ਅਤੇ ਉਸ ਦੇ ਪਲੇਆਫ 'ਚ ਪਹੁੰਚਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ।
ਇਹ ਵੀ ਪੜ੍ਹੋ: Cristiano Ronaldo: ਰੋਨਾਲਡੋ ਦੀ ਮਾਂ ਘਰਾਂ 'ਚ ਕਰਦੀ ਸੀ ਕੰਮ, ਪਿਓ ਸੀ ਸ਼ਰਾਬੀ, ਇੰਜ ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਫੁੱਟਬਾਲਰ