IND vs WI: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਹੋਏਗਾ ਗਹਿਗੱਚ ਮੁਕਾਬਲਾ, ਫਾਈਨਲ ਮੈਚ ਨਾਲ ਹੋਏਗਾ ਸੀਰੀਜ ਦਾ ਫੈਸਲਾ
India vs West Indies 3rd ODI: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਕੱਲ੍ਹ ਯਾਨੀ ਮੰਗਲਵਾਰ, 1 ਅਗਸਤ ਨੂੰ ਤ੍ਰਿਨੀਦਾਦ ਦੇ ਕਵੀਂਸ ਪਾਰਕ ਓਵਲ 'ਚ ਖੇਡਿਆ ਜਾਵੇਗਾ। ਪਹਿਲਾ ਵਨਡੇ ਟੀਮ ਇੰਡੀਆ ਨੇ ਜਿੱਤਿਆ ਸੀ
India vs West Indies 3rd ODI: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਕੱਲ੍ਹ ਯਾਨੀ ਮੰਗਲਵਾਰ, 1 ਅਗਸਤ ਨੂੰ ਤ੍ਰਿਨੀਦਾਦ ਦੇ ਕਵੀਂਸ ਪਾਰਕ ਓਵਲ 'ਚ ਖੇਡਿਆ ਜਾਵੇਗਾ। ਪਹਿਲਾ ਵਨਡੇ ਟੀਮ ਇੰਡੀਆ ਨੇ ਜਿੱਤਿਆ ਸੀ। ਇਸ ਦੇ ਨਾਲ ਹੀ ਵੈਸਟਇੰਡੀਜ਼ ਨੇ ਦੂਜੇ ਵਨਡੇ ਵਿੱਚ ਜਿੱਤ ਦਰਜ ਕੀਤੀ ਸੀ। ਹੁਣ ਤੀਜੇ ਵਨਡੇ 'ਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਸੀਰੀਜ਼ 1-1 ਨਾਲ ਬਰਾਬਰ
ਟੀਮ ਇੰਡੀਆ ਨੇ ਪਹਿਲਾ ਵਨਡੇ 5 ਵਿਕਟਾਂ ਨਾਲ ਜਿੱਤਿਆ ਸੀ ਤੇ ਦੂਜੇ ਵਨਡੇ ਵਿੱਚ ਵੈਸਟਇੰਡੀਜ਼ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਹੁਣ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 1-1 ਨਾਲ ਬਰਾਬਰ ਹੈ। ਅਜਿਹੇ 'ਚ ਜੋ ਵੀ ਟੀਮ ਤੀਜਾ ਵਨਡੇ ਜਿੱਤੇਗੀ, ਸੀਰੀਜ਼ ਉਸ ਦੇ ਨਾਂ ਹੋਵੇਗੀ।
ਤੀਜੇ ਵਨਡੇ 'ਚ ਰੋਹਿਤ ਤੇ ਵਿਰਾਟ ਦੀ ਵਾਪਸੀ ਤੈਅ
ਪਹਿਲੇ ਵਨਡੇ 'ਚ ਜਿੱਥੇ ਰੋਹਿਤ ਸ਼ਰਮਾ ਨੇ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ, ਉੱਥੇ ਹੀ ਵਿਰਾਟ ਕੋਹਲੀ ਬੱਲੇਬਾਜ਼ੀ ਲਈ ਨਹੀਂ ਉੱਤਰੇ ਸੀ। ਇਸ ਤੋਂ ਬਾਅਦ ਰੋਹਿਤ ਤੇ ਵਿਰਾਟ ਦੂਜੇ ਵਨਡੇ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ। ਦੂਜੇ ਮੈਚ ਵਿੱਚ ਹਾਰਦਿਕ ਪਾਂਡਿਆ ਕਪਤਾਨ ਸਨ। ਹੁਣ ਜਦੋਂ ਵਨਡੇ ਸੀਰੀਜ਼ ਬਰਾਬਰੀ 'ਤੇ ਆ ਗਈ ਹੈ, ਅਜਿਹੇ 'ਚ ਤੀਜੇ ਤੇ ਆਖਰੀ ਮੈਚ 'ਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੀ ਪਲੇਇੰਗ ਇਲੈਵਨ 'ਚ ਵਾਪਸੀ ਯਕੀਨੀ ਹੈ।
ਸੰਜੂ ਸੈਮਸਨ ਤੇ ਅਕਸ਼ਰ ਪਟੇਲ ਦੀ ਛੁੱਟੀ
ਦੂਜੇ ਵਨਡੇ ਵਿੱਚ ਸੰਜੂ ਸੈਮਸਨ ਤੇ ਅਕਸ਼ਰ ਪਟੇਲ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲੀ ਸੀ। ਸੈਮਸਨ ਤੀਜੇ ਨੰਬਰ 'ਤੇ ਖੇਡਿਆ ਜਦਕਿ ਅਕਸ਼ਰ ਪਟੇਲ ਚੌਥੇ ਨੰਬਰ 'ਤੇ ਉਤਰਿਆ। ਦੋਵੇਂ ਖਿਡਾਰੀ ਫਲਾਪ ਰਹੇ। ਜਿੱਥੇ ਸੈਮਸਨ ਨੇ 9 ਦੌੜਾਂ ਬਣਾਈਆਂ, ਉੱਥੇ ਹੀ ਅਕਸ਼ਰ ਸਿਰਫ ਇੱਕ ਦੌੜ ਬਣਾ ਕੇ ਪੈਵੇਲੀਅਨ ਪਰਤ ਗਿਆ। ਹੁਣ ਤੀਜੇ ਵਨਡੇ ਤੋਂ ਦੋਵੇਂ ਖਿਡਾਰੀ ਪਲੇਇੰਗ ਇਲੈਵਨ ਤੋਂ ਬਾਹਰ ਹੋ ਸਕਦੇ ਹਨ।
ਵੈਸਟਇੰਡੀਜ਼ ਦੀ ਟੀਮ ਬਿਨਾਂ ਕਿਸੇ ਬਦਲਾਅ ਦੇ ਉੱਤਰੇਗੀ
ਵੈਸਟਇੰਡੀਜ਼ ਦੀ ਟੀਮ ਬਿਨਾਂ ਕਿਸੇ ਬਦਲਾਅ ਦੇ ਤੀਜੇ ਤੇ ਆਖਰੀ ਵਨਡੇ ਵਿੱਚ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਇੱਕ ਵਾਰ ਫਿਰ ਉਪ ਕਪਤਾਨ ਰੋਵਮੈਨ ਪਾਵੇਲ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਨਹੀਂ ਮਿਲੇਗੀ। ਕਿਸੀ ਕਾਰਟੀ ਨੇ ਦੂਜੇ ਵਨਡੇ 'ਚ ਉਸ ਦੀ ਥਾਂ 'ਤੇ 48 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।
ਤੀਜੇ ਵਨਡੇ ਵਿੱਚ ਭਾਰਤ ਦੀ ਸੰਭਾਵੀ ਪਲੇਇੰਗ ਇਲੈਵਨ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਸੂਰਿਆ ਕੁਮਾਰ ਯਾਦਵ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਕੇਸ਼ ਕੁਮਾਰ ਤੇ ਉਮਰਾਨ ਮਲਿਕ।
ਤੀਜੇ ਵਨਡੇ ਵਿੱਚ ਵੈਸਟਇੰਡੀਜ਼ ਦੀ ਸੰਭਾਵਿਤ ਪਲੇਇੰਗ ਇਲੈਵਨ - ਬ੍ਰੈਂਡਨ ਕਿੰਗ, ਕਾਇਲ ਮੇਅਰਸ, ਅਲੀਕ ਅਥਾਨਜੇ, ਸ਼ਾਈ ਹੋਪ (ਕਪਤਾਨ ਅਤੇ ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਕੈਸੀ ਕਾਰਟੀ, ਰੋਮੀਓ ਸ਼ੈਫਰਡ, ਯਾਨਿਕ ਕਰਿਆਹ, ਅਲਜ਼ਾਰੀ ਜੋਸੇਫ, ਗੁਡਾਕੇਸ਼ ਮੋਟੀ ਤੇ ਜੈਡਨ ਸੀਲਸ।