(Source: ECI/ABP News/ABP Majha)
Corona ਦੇ ਕਹਿਰ 'ਚ ਹੋਣਗੇ IPL ਮੈਚ? ਇੱਕ ਹੀ ਸ਼ਹਿਰ 'ਚ ਹੋ ਸਕਦੇ ਮੈਚ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 12 ਮੈਚ ਹੋਣੇ ਸਨ। ਇਨ੍ਹਾਂ 'ਚੋਂ ਸਿਰਫ਼ 6 ਮੈਚ ਹੋਏ ਹਨ। ਵੇਖਣਾ ਹੋਵੇਗਾ ਕਿ 6 ਅਤੇ 8 ਮਈ ਨੂੰ ਹੋਣ ਵਾਲੇ ਮੈਚ ਉੱਥੇ ਹੁੰਦੇ ਹਨ ਜਾਂ ਨਹੀਂ।
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇੰਡੀਅਨ ਪ੍ਰੀਮੀਅਰ ਲੀਗ (2021) ਦੇ ਬਾਕੀ ਬਚੇ ਮੈਚਾਂ ਨੂੰ ਮੁੰਬਈ ਸ਼ਿਫਟ ਕੀਤਾ ਜਾ ਸਕਦਾ ਹੈ। ਬੀਸੀਸੀਆਈ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਸ ਦੇ ਲਈ ਮੁੰਬਈ 'ਚ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਸੋਮਵਾਰ ਨੂੰ ਕੇਕੇਆਰ ਦੇ ਦੋ ਖਿਡਾਰੀਆਂ ਵਰੁਣ ਚੱਕਰਵਰਤੀ ਤੇ ਸੰਦੀਪ ਵਾਰੀਅਰ ਦੇ ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਤਰਥੱਲੀ ਮੱਚ ਗਈ ਸੀ। ਆਰਸੀਬੀ ਤੇ ਕੇਕੇਆਰ ਵਿਚਾਲੇ ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਸੀ।
BCCI ਅਧਿਕਾਰੀਆਂ ਦੇ ਅਨੁਸਾਰ ਇਸ ਹਫ਼ਤੇ ਦੇ ਅੰਤ ਤੋਂ ਹੀ ਆਈਪੀਐਲ ਨੂੰ ਮੁੰਬਈ ਸ਼ਿਫ਼ਟ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਮੈਚ ਕੋਲਕਾਤਾ ਤੇ ਬੰਗਲੁਰੂ 'ਚ ਨਹੀਂ ਖੇਡੇ ਜਾਣਗੇ। ਨਾਲ ਹੀ ਪਲੇਅ ਆਫ਼ ਸਮੇਤ ਫਾਈਨਲ ਮੈਚ ਅਹਿਮਦਾਬਾਦ 'ਚ ਨਹੀਂ ਹੋਣਗੇ। ਇਹ ਸਾਰੇ ਮੈਚ ਸਿਰਫ਼ ਮੁੰਬਈ 'ਚ ਹੋਣਗੇ। ਹਾਲਾਂਕਿ ਇਸ ਬਾਰੇ ਅੰਤਮ ਫ਼ੈਸਲਾ ਲੈਣਾ ਅਜੇ ਬਾਕੀ ਹੈ। ਉਸ ਤੋਂ ਬਾਅਦ ਹੀ ਅਧਿਕਾਰਤ ਐਲਾਨ ਹੋਵੇਗਾ।
BCCI ਦੀ ਇਸ ਯੋਜਨਾ ਦੇ ਅਨੁਸਾਰ 8 ਜਾਂ 9 ਮਈ ਤੱਕ ਆਈਪੀਐਲ ਦੇ ਸਾਰੇ ਮੈਚ ਮੁੰਬਈ ਦੇ ਤਿੰਨ ਸਟੇਡੀਅਮਾਂ 'ਚ ਖੇਡੇ ਜਾ ਸਕਦੇ ਹਨ। ਵਾਨਖੇੜੇ ਤੋਂ ਇਲਾਵਾ ਮੈਚ ਬ੍ਰੇਬੌਰਨ ਤੇ ਡੀਵਾਈ ਪਾਟਿਲ ਸਟੇਡੀਅਮ 'ਚ ਹੋਣਗੇ। ਵਾਨਖੇੜੇ 'ਚ ਸੀਜ਼ਨ ਦੇ 10 ਮੈਚ ਪਹਿਲਾਂ ਹੀ ਖੇਡੇ ਜਾ ਚੁੱਕੇ ਹਨ। ਬਾਕੀ ਦੋ ਸਟੇਡੀਅਮ ਵੀ ਮੈਚ ਲਈ ਤਿਆਰ ਦੱਸੇ ਗਏ ਹਨ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 12 ਮੈਚ ਹੋਣੇ ਸਨ। ਇਨ੍ਹਾਂ 'ਚੋਂ ਸਿਰਫ਼ 6 ਮੈਚ ਹੋਏ ਹਨ। ਵੇਖਣਾ ਹੋਵੇਗਾ ਕਿ 6 ਅਤੇ 8 ਮਈ ਨੂੰ ਹੋਣ ਵਾਲੇ ਮੈਚ ਉੱਥੇ ਹੁੰਦੇ ਹਨ ਜਾਂ ਨਹੀਂ।
ਜੇ ਵੀਕੈਂਡ ਤੋਂ ਆਈਪੀਐਲ ਮੈਚ ਮੁੰਬਈ ਸ਼ਿਫ਼ਟ ਹੁੰਦੇ ਹਨ ਤਾਂ ਸ਼ੈਡਿਊਲ 'ਚ ਵੀ ਤਬਦੀਲੀ ਸੰਭਵ ਹੈ। ਅਜਿਹੀ ਸਥਿਤੀ 'ਚ ਦਿਨਾਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ ਮੌਜੂਦਾ ਸ਼ੈਡਿਊਲ ਮੁਤਾਬਕ ਇਕ ਦਿਨ 'ਚ ਦੋ-ਦੋ ਮੁਕਾਬਲੇ ਹੋਣੇ ਹਨ। ਇਸ ਤੋਂ ਇਲਾਵਾ ਫਾਈਨਲ ਮੈਚ 30 ਮਈ ਦੀ ਬਜਾਏ ਜੂਨ ਦੇ ਪਹਿਲੇ ਹਫ਼ਤੇ ਵੀ ਆਯੋਜਿਤ ਕੀਤਾ ਜਾ ਸਕਦਾ ਹੈ।
ਜੇ ਆਈਪੀਐਲ ਮੁਕਾਬਲਾ ਜੂਨ ਦੇ ਪਹਿਲੇ ਹਫ਼ਤੇ ਤਕ ਜਾਂਦਾ ਹੈ ਤਾਂ ਇੰਗਲੈਂਡ 'ਚ 18 ਤੋਂ 22 ਜੂਨ ਤਕ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦਾ ਸ਼ੈਡਿਊਲ ਵੀ ਬਦਲਣਾ ਪੈ ਸਕਦਾ ਹੈ। ਫਿਲਹਾਲ ਇੰਗਲੈਂਡ ਨੇ ਭਾਰਤ ਤੋਂ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਜੇ ਇਸ 'ਚ ਵੀ ਛੋਟ ਦਿੱਤੀ ਜਾਂਦੀ ਹੈ ਤਾਂ ਖਿਡਾਰੀਆਂ ਨੂੰ 14 ਦਿਨ ਕੁਆਰੰਟੀਨ ਰਹਿਣਾ ਪਵੇਗਾ।
ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ 'ਚ ਬੀਜੇਪੀ ਨੂੰ ਵੱਡਾ ਝਟਕਾ! ਰਾਮ ਨਗਰੀ ਅਯੁੱਧਿਆ 'ਚ ਵੀ ਨਹੀਂ ਬਚਾ ਸਕੀ ਇੱਜ਼ਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904