World Cup 2023: ICC ਅਤੇ BCCI ਭਾਰਤੀ ਗੇਂਦਬਾਜ਼ਾਂ ਨੂੰ ਦੇ ਰਿਹਾ ਸਪੈਸ਼ਲ ਗੇਂਦ...', ਆਹ ਕੀ ਬੋਲ ਗਏ ਪਾਕਿਸਤਾਨ ਦੇ ਸਾਬਕਾ ਖਿਡਾਰੀ
Indian Bowlers: ਪਾਕਿਸਤਾਨ ਦੇ ਸਾਬਕਾ ਖਿਡਾਰੀ ਹਸਨ ਰਜ਼ਾ ਨੇ ICC ਅਤੇ BCCI 'ਤੇ ਭਾਰਤੀ ਗੇਂਦਬਾਜ਼ਾਂ ਨੂੰ ਖਾਸ ਗੇਂਦਾਂ ਦੇਣ ਦਾ ਦੋਸ਼ ਲਗਾਇਆ ਹੈ।
Indian Bowlers, World Cup 2023: ਪਿਛਲੇ ਵੀਰਵਾਰ (02 ਨਵੰਬਰ) ਭਾਰਤ ਨੇ ਵਿਸ਼ਵ ਕੱਪ 2023 ਵਿੱਚ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾ ਕੇ 48 ਸਾਲ ਪੁਰਾਣੇ ਟੂਰਨਾਮੈਂਟ ਵਿੱਚ ਦੌੜਾਂ ਦੇ ਮਾਮਲੇ ਵਿੱਚ ਦੂਜੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 357/8 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਇਆਂ ਭਾਰਤੀ ਗੇਂਦਬਾਜ਼ਾਂ ਦੇ ਹੱਥੋਂ ਸ਼੍ਰੀਲੰਕਾ ਦੇ ਬੱਲੇਬਾਜ਼ ਮਹਿਜ਼ 55 ਦੌੜਾਂ 'ਤੇ ਆਊਟ ਹੋ ਗਏ। ਹੁਣ ਪਾਕਿਸਤਾਨ ਦੇ ਸਾਬਕਾ ਖਿਡਾਰੀ ਹਸਨ ਰਜ਼ਾ ਨੇ ਰੋਹਿਤ ਬ੍ਰਿਗੇਡ ਦੀ ਇਸ ਸ਼ਾਨਦਾਰ ਗੇਂਦਬਾਜ਼ੀ 'ਤੇ ਬੇਤੁਕੇ ਦੋਸ਼ ਲਗਾਉਂਦਿਆਂ ਹੋਇਆਂ ਕਿਹਾ ਕਿ ਭਾਰਤੀ ਗੇਂਦਬਾਜ਼ਾਂ ਨੂੰ ਖਾਸ ਗੇਂਦਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਭਾਰਤ ਲਈ ਦੂਜੀ ਪਾਰੀ ਵਿੱਚ ਗੇਂਦ ਬਦਲ ਜਾਂਦੀ ਹੈ। ਪਾਕਿਸਤਾਨ ਦੇ ਸਾਬਕਾ ਖਿਡਾਰੀ ਦਾ ਮੰਨਣਾ ਹੈ ਕਿ ਆਈਸੀਸੀ ਅਤੇ ਬੀਸੀਸੀਆਈ ਭਾਰਤੀ ਗੇਂਦਬਾਜ਼ਾਂ ਨੂੰ ਖਾਸ ਗੇਂਦਾਂ ਦੇ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਇੰਨੀ ਸ਼ਾਨਦਾਰ ਗੇਂਦਬਾਜ਼ੀ ਕਰਨ ਵਿੱਚ ਮਦਦ ਮਿਲ ਰਹੀ ਹੈ। ਹਸਨ ਰਜ਼ਾ ਨੇ ਪਾਕਿਸਤਾਨੀ ਨਿਊਜ਼ ਚੈਨਲ 'ਏਬੀਐਨ' 'ਤੇ ਇਸ ਬਾਰੇ ਗੱਲ ਕੀਤੀ।
ਸ਼ੋਅ ਦੇ ਐਂਕਰ ਨੇ ਸਾਬਕਾ ਪਾਕਿਸਤਾਨੀ ਖਿਡਾਰੀ ਨੂੰ ਸਵਾਲ ਪੁੱਛਿਆ ਅਤੇ ਕਿਹਾ, ''ਕੀ ਇਹ ਸੰਭਵ ਹੈ ਕਿ ਭਾਰਤੀ ਗੇਂਦਬਾਜ਼ਾਂ ਨੂੰ ਵੱਖ-ਵੱਖ ਗੇਂਦਾਂ ਦਿੱਤੀਆਂ ਜਾ ਰਹੀਆਂ ਹਨ? ਜਿਸ ਤਰ੍ਹਾਂ ਦੀ ਸੀਮ ਅਤੇ ਸਵਿੰਗ ਭਾਰਤੀ ਗੇਂਦਬਾਜ਼ਾਂ ਨੂੰ ਮਿਲ ਰਹੀ ਹੈ, ਉਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਭਾਰਤੀ ਗੇਂਦਬਾਜ਼ ਗੇਂਦਬਾਜ਼ੀ ਵਿਕਟ 'ਤੇ ਗੇਂਦਬਾਜ਼ੀ ਕਰ ਰਹੇ ਹੋਣ।”
ਇਹ ਵੀ ਪੜ੍ਹੋ: Shubman Gill: ਡੇਂਗੂ ਦੀ ਵਜ੍ਹਾ ਕਰਕੇ ਘਟ ਗਿਆ ਸ਼ੁਭਮਨ ਗਿੱਲ ਦਾ 4 ਕਿੱਲੋ ਵਜ਼ਨ, ਕ੍ਰਿਕੇਟਰ ਨੇ ਦੱਸਿਆ ਕਿਵੇਂ ਕੀਤਾ ਵਧੀਆ ਪਰਫਾਰਮ
ਐਂਕਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਹਸਨ ਰਜ਼ਾ ਨੇ ਪਹਿਲਾਂ ਕਿਹਾ ਕਿ ਅਸੀਂ ਦੇਖਿਆ ਹੈ ਕਿ ਭਾਰਤ ਦੀ ਗੇਂਦਬਾਜ਼ੀ ਦੌਰਾਨ ਕੁਝ ਡੀਆਰਐਸ ਫੈਸਲੇ ਵੀ ਭਾਰਤ ਦੇ ਹੱਕ ਵਿੱਚ ਗਏ ਹਨ। ਉਨ੍ਹਾਂ ਨੇ ਗੇਂਦ ਬਾਰੇ ਅੱਗੇ ਕਿਹਾ, “ਹੋ ਸਕਦਾ ਹੈ ਕਿ ਦੂਜੀ ਪਾਰੀ ਵਿੱਚ ਗੇਂਦ ਬਦਲ ਜਾਵੇ। ਜਿਸ ਤਰੀਕੇ ਨਾਲ ਆਈਸੀਸੀ ਦੇ ਰਿਹਾ ਹੈ ਜਾਂ ਥਰਡ ਅੰਪਾਇਰ ਪੈਨਲ ਦੇ ਰਿਹਾ ਹੈ ਜਾਂ ਬੀਸੀਸੀਆਈ ਦੇ ਰਿਹਾ ਹੈ…ਇਸਦੀ ਜਾਂਚ ਹੋਣੀ ਚਾਹੀਦੀ ਹੈ।
ਭਾਰਤ ਨੇ ਸ੍ਰੀਲੰਕਾ ਨੂੰ ਬੂਰੀ ਤਰ੍ਹਾਂ ਦਿੱਤੀ ਸੀ ਮਾਤ
ਤੁਹਾਨੂੰ ਦੱਸ ਦਈਏ ਕਿ ਭਾਰਤੀ ਗੇਂਦਬਾਜ਼ ਇੱਕ ਵਾਰ ਫਿਰ ਸ਼੍ਰੀਲੰਕਾ ਦੇ ਬੱਲੇਬਾਜ਼ਾਂ ਲਈ ਕਹਿਰ ਬਣ ਗਏ। ਇਸ ਤੋਂ ਪਹਿਲਾਂ 2023 ਏਸ਼ੀਆ ਕੱਪ ਦੇ ਫਾਈਨਲ 'ਚ ਵੀ ਭਾਰਤੀ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਨੂੰ 50 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ, ਜਦੋਂ ਮੁਹੰਮਦ ਸਿਰਾਜ ਨੇ 6 ਵਿਕਟਾਂ ਲਈਆਂ ਸਨ। ਵਿਸ਼ਵ ਕੱਪ ਮੈਚ 'ਚ ਸ਼੍ਰੀਲੰਕਾ ਦੇ 5 ਬੱਲੇਬਾਜ਼ਾਂ ਨੂੰ ਮੁਹੰਮਦ ਸ਼ਮੀ ਨੇ, 3 ਨੂੰ ਮੁਹੰਮਦ ਸਿਰਾਜ ਨੇ ਅਤੇ ਬੁਮਰਾਹ ਅਤੇ ਜਡੇਜਾ ਨੇ 1-1 ਬੱਲੇਬਾਜ਼ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।
ਇਹ ਵੀ ਪੜ੍ਹੋ: AFG vs NED: ਅਫ਼ਗਾਨਿਸਤਾਨ ਦੇ ਅੱਗੇ ਬੇਬੱਸ ਹੋਏ ਨੀਦਰਲੈਂਡ ਦੇ ਬੱਲੇਬਾਜ਼, 179 ਦੌੜਾਂ 'ਤੇ ਆਲਆਊਟ ਹੋਈ ਪੂਰੀ ਟੀਮ; ਨਬੀ ਤੇ ਨੂਰ ਚਮਕੇ