World Cup 2023: ਸੌਰਵ ਗਾਂਗੁਲੀ ਨੇ ਵਿਸ਼ਵ ਕੱਪ ਲਈ ਚੁਣੀ ਭਾਰਤ ਦੀ 15 ਮੈਂਬਰੀ ਟੀਮ, ਇਨ੍ਹਾਂ ਦੋ ਖਿਡਾਰੀਆਂ ਨੂੰ ਕੀਤਾ ਬਾਹਰ
ICC 2023 ODI World Cup: BCCI ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੇ 2023 ਵਨਡੇ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਦਾਦਾ ਨੇ ਏਸ਼ੀਆ ਕੱਪ ਟੀਮ ਦੇ ਦੋ ਖਿਡਾਰੀਆਂ ਨੂੰ ਆਪਣੀ ਟੀਮ 'ਚ ਜਗ੍ਹਾ ਨਹੀਂ ਦਿੱਤੀ ਹੈ।
ICC 2023 ODI World Cup: ਸਾਬਕਾ ਭਾਰਤੀ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਮੁਖੀ ਸੌਰਵ ਗਾਂਗੁਲੀ ਨੇ 5 ਅਕਤੂਬਰ ਤੋਂ ਖੇਡੇ ਜਾਣ ਵਾਲੇ 2023 ਵਨਡੇ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਦਾਦਾ ਨੇ ਆਪਣੀ ਵਿਸ਼ਵ ਕੱਪ ਟੀਮ 'ਚ ਏਸ਼ੀਆ ਕੱਪ ਟੀਮ ਦੇ ਦੋ ਖਿਡਾਰੀਆਂ ਨੂੰ ਜਗ੍ਹਾ ਨਹੀਂ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ 5 ਸਤੰਬਰ ਤੋਂ ਪਹਿਲਾਂ 2023 ਵਨਡੇ ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਕਰਨਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਦੀ ਏਸ਼ੀਆ ਕੱਪ ਦੀ ਟੀਮ ਲਗਭਗ ਵਿਸ਼ਵ ਕੱਪ ਦੀ ਟੀਮ ਵਰਗੀ ਹੀ ਹੋਵੇਗੀ। ਟੀਮ ਇੰਡੀਆ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਵੀ ਏਸ਼ੀਆ ਕੱਪ ਲਈ ਟੀਮ ਦੀ ਘੋਸ਼ਣਾ ਵੇਲੇ ਕਿਹਾ ਸੀ ਕਿ ਵਿਸ਼ਵ ਕੱਪ ਦੀ ਟੀਮ ਵੀ ਕੁਝ ਇਸੇ ਤਰ੍ਹਾਂ ਦੀ ਹੋਵੇਗੀ।
ਹਾਲਾਂਕਿ, ਸੌਰਵ ਗਾਂਗੁਲੀ ਨੇ ਆਪਣੀ ਵਿਸ਼ਵ ਕੱਪ ਟੀਮ ਵਿੱਚ ਏਸ਼ੀਆ ਕੱਪ ਟੀਮ ਦੇ ਦੋ ਖਿਡਾਰੀਆਂ ਨੂੰ ਜਗ੍ਹਾ ਨਹੀਂ ਦਿੱਤੀ ਹੈ। ਸੌਰਵ ਗਾਂਗੁਲੀ ਨੇ ਆਪਣੀ ਵਿਸ਼ਵ ਕੱਪ ਟੀਮ ਵਿੱਚ ਤਿਲਕ ਵਰਮਾ ਅਤੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਨਹੀਂ ਚੁਣਿਆ ਹੈ। 15 ਮੈਂਬਰੀ ਟੀਮ ਤੋਂ ਇਲਾਵਾ ਦਾਦਾ ਨੇ ਤਿੰਨ ਰਿਜ਼ਰਵ ਖਿਡਾਰੀਆਂ ਨੂੰ ਵੀ ਚੁਣਿਆ ਹੈ, ਜਿਨ੍ਹਾਂ ਵਿੱਚ ਯੁਜਵੇਂਦਰ ਚਾਹਲ, ਤਿਲਕ ਵਰਮਾ ਅਤੇ ਪ੍ਰਸਿੱਧ ਕ੍ਰਿਸ਼ਣਾ ਸ਼ਾਮਲ ਹਨ।
ਇਹ ਵੀ ਪੜ੍ਹੋ: Asia Cup 2023: ਕੀ ਪਾਕਿਸਤਾਨ ਜਾਣਗੇ ਰੋਜਰ ਬਿੰਨੀ, ਰਾਜੀਵ ਸ਼ੁਕਲਾ ਤੇ ਜੈਸ਼ਾਹ? ਸਾਹਮਣੇ ਆਇਆ ਵੱਡਾ ਅਪਡੇਟ
2023 ਵਨਡੇ ਵਿਸ਼ਵ ਕੱਪ ਲਈ ਸੌਰਵ ਗਾਂਗੁਲੀ ਦੀ 15 ਮੈਂਬਰੀ ਭਾਰਤੀ ਟੀਮ- ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਇਸ਼ਾਨ ਕਿਸ਼ਨ (ਵਿਕਟਕੀਪਰ), ਕੇਐਲ ਰਾਹੁਲ (ਵਿਕਟਕੀਪਰ), ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ ਅਤੇ ਸ਼ਾਰਦੁਲ ਠਾਕੁਰ।
2023 ODI ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦਾ ਪੂਰਾ ਸ਼ਡਿਊਲ
8 ਅਕਤੂਬਰ – ਚੇਨਈ ਵਿੱਚ ਆਸਟਰੇਲੀਆ ਦੇ ਖਿਲਾਫ
11 ਅਕਤੂਬਰ – ਦਿੱਲੀ ਵਿੱਚ ਅਫਗਾਨਿਸਤਾਨ ਖਿਲਾਫ
14 ਅਕਤੂਬਰ – ਅਹਿਮਦਾਬਾਦ ਵਿੱਚ ਪਾਕਿਸਤਾਨ ਖ਼ਿਲਾਫ਼
19 ਅਕਤੂਬਰ – ਪੁਣੇ ਵਿੱਚ ਬੰਗਲਾਦੇਸ਼ ਦੇ ਖਿਲਾਫ
22 ਅਕਤੂਬਰ – ਧਰਮਸ਼ਾਲਾ ਵਿਖੇ ਨਿਊਜ਼ੀਲੈਂਡ ਖਿਲਾਫ
29 ਅਕਤੂਬਰ – ਲਖਨਊ ਵਿੱਚ ਇੰਗਲੈਂਡ ਖਿਲਾਫ
2 ਨਵੰਬਰ – ਮੁੰਬਈ ਵਿੱਚ ਸ਼੍ਰੀਲੰਕਾ ਦੇ ਖਿਲਾਫ
5 ਨਵੰਬਰ – ਕੋਲਕਾਤਾ ਵਿੱਚ ਦੱਖਣੀ ਅਫਰੀਕਾ ਵਿਰੁੱਧ
12 ਨਵੰਬਰ – ਬੈਂਗਲੁਰੂ ਵਿੱਚ ਨੀਦਰਲੈਂਡ ਦੇ ਖਿਲਾਫ
ਇਹ ਵੀ ਪੜ੍ਹੋ: Asia Cup 2023: 'ਯੁਜਵੇਂਦਰ ਚਾਹਲ ਟੀਮ ਇੰਡੀਆ 'ਚ ਜਗ੍ਹਾ ਬਣਾਉਣ ਦੇ ਕਾਬਲ ਨਹੀਂ...', ਪਾਕਿਸਤਾਨ ਦੇ ਸਾਬਕਾ ਖਿਡਾਰੀ ਦਾ ਦਾਅਵਾ