(Source: Poll of Polls)
ਕ੍ਰਿਕਟਰ ਧੋਨੀ ਹੁਣ ਕਰਨਗੇ ਕੜਕਨਾਥ ਮੁਰਗਿਆਂ ਦੀ ਫ਼ਾਰਮਿੰਗ, 2000 ਚੂਚੇ ਖਰੀਦੇ
ਮੱਧ ਪ੍ਰਦੇਸ਼ ਦੇ ਇੱਕ ਪੋਲਟਰੀ ਫ਼ਾਰਮ ਦੇ ਮਾਲਕ ਦਾ ਦਾਅਵਾ ਹੈ ਕਿ ਮਹਿੰਦਰ ਸਿੰਘ ਧੋਨਾ ਨੇ ਉਸ ਨੂੰ ਕੜਕਨਾਥ ਦੇ 2,000 ਚੂਚਿਆਂ ਦਾ ਆਰਡਰ ਦਿੱਤਾ ਹੈ।
ਰਾਂਚੀ: ਕੌਮਾਂਤਰੀ ਕ੍ਰਿਕੇਟ ਟੀਮ ਤੋਂ ਸੰਨਿਆਸ ਲੈ ਚੁੱਕੇ ਮਹਿੰਦਰ ਸਿੰਘ ਧੋਨੀ ਹੁਣ ਕੜਕਨਾਥ ਮੁਰਗੇ ਦੀ ਫ਼ਾਰਮਿੰਗ ਕਰਨਗੇ। ਭਾਰਤੀ ਟੀਮ ਦੇ ਸਭ ਤੋਂ ਵੱਧ ਸਫ਼ਲ ਕਪਤਾਨਾਂ ਵਿੱਚੋਂ ਇੱਕ ਧੋਨੀ ਹੁਣ ਝਾਰਖੰਡ ਦੀ ਰਾਜਧਾਨੀ ਰਾਂਚੀ ਸਥਿਤ ਆਪਣੇ ਫ਼ਾਰਮਹਾਊਸ ’ਚ ਕੜਕਨਾਥ ਮੁਰਗੇ ਪਾਲਣਗੇ। ਇਸ ਲਈ ਧੋਨੀ ਉਰਫ਼ ਮਾਹੀ ਨੇ ਝਾਬੂਆ ਦੇ ਇੱਕ ਕਿਸਾਨ ਤੋਂ 2000 ਕੜਕਨਾਥ ਚੂਚੇ ਖ਼ਰੀਦੇ ਹਨ।
ਮੱਧ ਪ੍ਰਦੇਸ਼ ਦੇ ਇੱਕ ਪੋਲਟਰੀ ਫ਼ਾਰਮ ਦੇ ਮਾਲਕ ਦਾ ਦਾਅਵਾ ਹੈ ਕਿ ਮਹਿੰਦਰ ਸਿੰਘ ਧੋਨਾ ਨੇ ਉਸ ਨੂੰ ਕੜਕਨਾਥ ਦੇ 2,000 ਚੂਚਿਆਂ ਦਾ ਆਰਡਰ ਦਿੱਤਾ ਹੈ। ਉਸ ਨੇ ਦੱਸਿਆ ਕਿ ਰਾਂਚੀ ਵੈਟਰਨਰੀ ਕਾਲਜ ਦੇ ਆਪਣੇ ਇੱਕ ਦੋਸਤ ਜ਼ਰੀਏ ਉਸ ਦਾ ਨੰਬਰ ਲੈ ਕੇ 2,000 ਚੂਚੇ ਮੰਗੇ ਹਨ, ਜੋ 15 ਦਸੰਬਰ ਤੱਕ ਭੇਜੇ ਜਾਣੇ ਹਨ।
ਦੱਸ ਦੇਈਏ ਕਿ ਭਾਰਤ ਵੱਲੋਂ ਲਗਭਗ 16 ਸਾਲਾਂ ਤੱਕ ਕੌਮਾਂਤਰੀ ਕ੍ਰਿਕੇਟ ਖੇਡਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਅਗਸਤ 2020 ’ਚ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਧੋਨੀ ਦੀ ਕਪਤਾਨੀ ’ਚ ਭਾਰਤੀ ਟੀਮ ਨੇ ਸਾਲ 2007 ਵਿੱਚ ਆਈਸੀਸੀ ਟੀ-20 ਵਰਲਡ ਕੱਪ, 2011 ’ਚ ਵਨ-ਡੇਅ ਵਰਲਡ ਕੱਪ ਤੇ 2013 ’ਚ ਆਈਸੀਸੀ ਚੈਂਪੀਅਨਜ਼ ਟ੍ਰਾਫ਼ੀ ਜਿੱਤੀ ਹੈ।
ਦੂਜੀਆਂ ਪ੍ਰਜਾਤੀਆਂ ਦੇ ਚਿਕਨ ਦੇ ਮੁਕਾਬਲੇ ਕੜਕਨਾਥ ਦੇ ਕਾਲੇ ਰੰਗ ਦੇ ਮਾਸ ਵਿੱਚ ਚਰਬੀ ਤੇ ਕੋਲੈਸਟ੍ਰੌਲ ਕਾਫ਼ੀ ਘੱਟ ਹੁੰਦਾ ਹੈ, ਜਦ ਕਿ ਉਸ ਵਿੱਚ ਪ੍ਰੋਟੀਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਕੜਕਨਾਥ ਚਿਕਨ ਦਾ ਜਿੱਥੇ ਸੁਆਦ ਵੱਖਰਾ ਹੁੰਦਾ ਹੈ, ਉੱਥੇ ਇਸ ਨੂੰ ਦਵਾਈ ਵਜੋਂ ਵੀ ਵਰਤਿਆ ਜਾਂਦਾ ਹੈ। ਆਮ ਮੁਰਗਿਆਂ ਵਿੱਚ ਚਰਬੀ 25 ਫ਼ੀਸਦੀ ਹੁੰਦੀ ਹੈ ਪਰ ਕੜਕਨਾਥ ਵਿੱਚ ਸਿਰਫ਼ 1.94 ਫ਼ੀ ਸਦੀ ਹੁੰਦੀ ਹੈ। ਆਮ ਮੁਰਗਿਆਂ ’ਚ ਕੋਲੈਸਟ੍ਰੌਲ ਦਾ ਪੱਧਰ 218 mg ਹੁੰਦਾ ਹੈ ਪਰ ਕੜਕਨਾਥ ਵਿੱਚ ਇਹ ਕੇਵਲ 59 mg ਹੁੰਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ