CWG 2022: ਕਾਮਨਵੈਲਥ ਗੇਮਜ਼ `ਚ ਚਮਕਿਆ ਭਾਰਤ, ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਬਣਾਇਆ ਇਹ ਵੱਡਾ ਰਿਕਾਰਡ
Harmanpreet Kaur Record: ਹਰਮਨਪ੍ਰੀਤ ਕੌਰ ਨੇ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਅਰਧ ਸੈਂਕੜਾ ਜੜਿਆ। ਇਸ ਦੀ ਮਦਦ ਨਾਲ ਉਸ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ।
Harmanpreet Kaur Record Australia Women vs India Women: ਰਾਸ਼ਟਰਮੰਡਲ ਖੇਡਾਂ 2022 ਵਿੱਚ ਮਹਿਲਾ ਕ੍ਰਿਕਟ ਦਾ ਪਹਿਲਾ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਮੈਚ ਭਾਵੇਂ ਆਸਟਰੇਲੀਆ ਨੇ ਜਿੱਤਿਆ, ਪਰ ਇਸ ਦੌਰਾਨ ਹਰਮਨਪ੍ਰੀਤ ਕੌਰ ਨੇ ਇਤਿਹਾਸ ਰਚ ਦਿਤਾ। ਉਨ੍ਹਾਂ ਨੇ ਇਸ ਮੈਚ `ਚ ਵੱਡਾ ਰਿਕਾਰਡ ਕਾਇਮ ਕਰ ਦਿਖਾਇਆ। ਇਸ ਮੈਚ 'ਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਮੈਚ 'ਚ ਕਪਤਾਨ ਹਰਮਨਪ੍ਰੀਤ ਕੌਰ ਨੇ ਤੂਫਾਨੀ ਅਰਧ ਸੈਂਕੜਾ ਲਗਾਇਆ। ਉਸਨੇ ਰਾਸ਼ਟਰਮੰਡਲ ਖੇਡਾਂ 2022 ਦਾ ਪਹਿਲਾ ਅਰਧ ਸੈਂਕੜਾ ਲਗਾਇਆ। ਇਸ ਨਾਲ ਹਰਮਨਪ੍ਰੀਤ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ।
ਹਰਮਨਪ੍ਰੀਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਹ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਸੀ। ਇਸ ਦੌਰਾਨ ਉਨ੍ਹਾਂ ਨੇ 34 ਗੇਂਦਾਂ ਦਾ ਸਾਹਮਣਾ ਕੀਤਾ ਅਤੇ 8 ਚੌਕੇ ਅਤੇ 1 ਛੱਕਾ ਲਗਾਇਆ। ਹਰਮਨਪ੍ਰੀਤ ਨੇ ਇਸ ਪਾਰੀ ਵਿੱਚ 52 ਦੌੜਾਂ ਬਣਾਈਆਂ। ਉਹ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਟੀਮ ਦੇ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ।
ਹਰਮਨਪ੍ਰੀਤ ਨੇ ਆਸਟ੍ਰੇਲੀਆ ਖਿਲਾਫ 500 ਤੋਂ ਵੱਧ ਦੌੜਾਂ ਬਣਾਈਆਂ ਹਨ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ। ਇਸ ਮਾਮਲੇ 'ਚ ਸਮ੍ਰਿਤੀ ਮੰਧਾਨਾ ਦੂਜੇ ਨੰਬਰ 'ਤੇ ਹੈ। ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ 489 ਦੌੜਾਂ ਬਣਾਈਆਂ ਹਨ। ਜਦਕਿ ਉਹ ਵੀ ਤੀਜੇ ਨੰਬਰ 'ਤੇ ਹੈ। ਸਮ੍ਰਿਤੀ ਨੇ ਇੰਗਲੈਂਡ ਖਿਲਾਫ 436 ਦੌੜਾਂ ਬਣਾਈਆਂ ਹਨ। ਜਦਕਿ ਮਿਤਾਲੀ ਰਾਜ ਚੌਥੇ ਸਥਾਨ 'ਤੇ ਹੈ।
ਹਰਮਨਪ੍ਰੀਤ ਕੌਰ ਕਿਸੇ ਟੀਮ ਵਿਰੁੱਧ 500 ਟੀ-20I ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ
502* - ਹਰਮਨਪ੍ਰੀਤ ਕੌਰ ਬਨਾਮ ਆਸਟ੍ਰੇਲੀਆ
489 - ਸਮ੍ਰਿਤੀ ਮੰਧਾਨਾ ਬਨਾਮ ਆਸਟ੍ਰੇਲੀਆ
436 - ਸਮ੍ਰਿਤੀ ਮੰਧਾਨਾ ਬਨਾਮ ਇੰਗਲੈਂਡ
409 - ਮਿਤਾਲੀ ਰਾਜ ਬਨਾਮ ਇੰਗਲੈਂਡ
399 - ਮਿਤਾਲੀ ਰਾਜ ਬਨਾਮ ਸ਼੍ਰੀਲੰਕਾ