CWG 2022: ਭਾਰਤ ਨੇ ਰਚਿਆ ਇਤਿਹਾਸ , ਪਹਿਲੀ ਵਾਰ ਪੁਰਸ਼ਾਂ ਦੇ ਟ੍ਰਿਪਲ ਜੰਪ ਈਵੈਂਟ ਵਿੱਚ ਸੋਨੇ ਅਤੇ ਚਾਂਦੀ ਦਾ ਤਗਮਾ, ਐਲਡੋਸ ਪਾਲ ਅਤੇ ਅਬਦੁੱਲਾ ਅਬੂਬਾਕਰ ਜਿੱਤੇ
CWG 2022: ਭਾਰਤ ਨੇ ਰਚਿਆ ਇਤਿਹਾਸ , ਪਹਿਲੀ ਵਾਰ ਪੁਰਸ਼ਾਂ ਦੇ ਟ੍ਰਿਪਲ ਜੰਪ ਈਵੈਂਟ ਵਿੱਚ ਸੋਨੇ ਅਤੇ ਚਾਂਦੀ ਦਾ ਤਗਮਾ, ਐਲਡੋਸ ਪਾਲ ਅਤੇ ਅਬਦੁੱਲਾ ਅਬੂਬਾਕਰ ਜਿੱਤ ਗਏ
CWG 2022: ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਪਹਿਲੀ ਵਾਰ ਪੁਰਸ਼ਾਂ ਦੇ ਟ੍ਰਿਪਲ ਜੰਪ ਈਵੈਂਟ ਵਿੱਚ ਸੋਨੇ ਅਤੇ ਚਾਂਦੀ ਦਾ ਤਗਮਾ, ਐਲਡੋਸ ਪਾਲ ਅਤੇ ਅਬਦੁੱਲਾ ਅਬੂਬਾਕਰ ਨੇ ਜਿੱਤ ਦਰਜ ਕੀਤੀ ਹੈ। ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਟ੍ਰਿਪਲ ਜੰਪ ਈਵੈਂਟ ਵਿੱਚ ਦੋ ਤਗਮੇ ਜਿੱਤੇ ਹਨ। ਐਲਡੋਸ ਪਾਲ ਨੇ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਅਬਦੁੱਲਾ ਅਬੂਬਕਰ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਈਵੈਂਟ ਵਿੱਚ ਇੱਕ ਹੋਰ ਭਾਰਤੀ ਪ੍ਰਵੀਨ ਚਿਤਰਾਵਾਲ ਨੇ ਵੀ ਸ਼ਿਰਕਤ ਕੀਤੀ। ਉਹ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਿਹਾ।
ਇੱਥੇ ਐਲਡੋਸ ਪਾਲ ਨੇ 17.03 ਮੀਟਰ ਅਤੇ ਅਬਦੁੱਲਾ ਅਬੂਬਕਰ ਨੇ 17.02 ਮੀਟਰ ਦੀ ਛਾਲ ਮਾਰੀ। ਇਨ੍ਹਾਂ ਦੋਵਾਂ ਖਿਡਾਰੀਆਂ ਦਾ ਆਪਣੇ ਪੂਰੇ ਕਰੀਅਰ ਵਿੱਚ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਵੀ ਹੈ। ਪ੍ਰਵੀਨ ਚਿਤਰਾਵਾਲ ਨੇ ਵੀ ਇੱਥੇ 16.89 ਮੀਟਰ ਦੀ ਦੂਰੀ ਪਾਰ ਕੀਤੀ। ਉਹ ਕਾਂਸੀ ਦਾ ਤਗਮਾ ਬਹੁਤ ਨੇੜੇ ਤੋਂ ਖੁੰਝ ਗਿਆ।
WHAT A W🤩W JUMP!!🔥#EldhosePaul creates history by winning 🇮🇳's 1st ever GOLD in Men's Triple Jump at #CommonwealthGames 🤩
— SAI Media (@Media_SAI) August 7, 2022
With the best effort of 17.03m he leaves everyone in awe of his stunning jump 😍😍#Cheer4India#India4CWG2022
1/1 pic.twitter.com/TN5bD57AUf
ਐਲਡੋਸ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਰਚਿਆ ਸੀ ਇਤਿਹਾਸ
ਐਲਡੋਸ ਪਾਲ ਨੇ ਜੁਲਾਈ ਵਿੱਚ ਅਮਰੀਕਾ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਇਤਿਹਾਸ ਰਚਿਆ ਸੀ। ਉਹ ਤੀਹਰੀ ਛਾਲ ਮੁਕਾਬਲੇ ਵਿੱਚ ਤਮਗਾ ਜਿੱਤਣ ਤੋਂ ਖੁੰਝ ਗਿਆ ਪਰ ਇਸ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ। ਐਲਡੋਸ ਨੇ ਗਰੁੱਪ ਰਾਊਂਡ ਵਿੱਚ 16.68 ਮੀਟਰ ਦੀ ਛਾਲ ਮਾਰ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ।