CWG 2022: ਮਹਿਲਾ ਟੀਮ ਇੰਡੀਆ ਨੇ ਰਚਿਆ ਇਤਿਹਾਸ, ਸੈਮੀਫਾਈਨਲ 'ਚ ਇੰਗਲੈਂਡ ਨੂੰ ਹਰਾ ਕੇ ਗੋਲਡ ਵੱਲ ਮਜ਼ਬੂਤੀ ਨਾਲ ਵਧਾਇਆ ਕਦਮ
CWG 2022: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ।
CWG 2022: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸਮ੍ਰਿਤੀ ਮੰਧਾਨਾ ਦੇ ਅਰਧ ਸੈਂਕੜੇ ਦੀ ਬਦੌਲਤ ਇੰਗਲੈਂਡ ਨੂੰ 165 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਇੰਗਲੈਂਡ ਦੀ ਟੀਮ 160 ਦੌੜਾਂ ਹੀ ਬਣਾ ਸਕੀ।
ਟੀਮ ਇੰਡੀਆ ਵੱਲੋਂ ਦਿੱਤੇ ਗਏ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਲਈ ਸੋਫੀਆ ਡੰਕਲੇ ਅਤੇ ਡੇਨੀਅਲ ਵਿਅਟ ਓਪਨਿੰਗ ਕਰਨ ਆਏ। ਇਸ ਦੌਰਾਨ ਵਾਟ ਨੇ 27 ਗੇਂਦਾਂ 'ਤੇ 35 ਦੌੜਾਂ ਬਣਾਈਆਂ। ਉਸ ਨੇ 6 ਚੌਕੇ ਲਗਾਏ। ਜਦਕਿ ਵਿਕਟਕੀਪਰ ਐਮੀ ਜੋਨਸ ਨੇ 31 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 3 ਚੌਕੇ ਸ਼ਾਮਲ ਸਨ।
India women's cricket team enter the final of #CommonwealthGames2022 by beating England in the semifinal by 4 runs
— ANI (@ANI) August 6, 2022
(Photo courtesy: ICC) pic.twitter.com/wIaZW0I3Mv
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 164 ਦੌੜਾਂ ਬਣਾਈਆਂ। ਇਸ ਦੌਰਾਨ ਸਮ੍ਰਿਤੀ ਮੰਧਾਨਾ ਨੇ 32 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਉਸ ਨੇ 8 ਚੌਕੇ ਅਤੇ 3 ਛੱਕੇ ਲਗਾਏ। ਸ਼ੈਫਾਲੀ ਵਰਮਾ ਨੇ ਦੋ ਚੌਕਿਆਂ ਦੀ ਮਦਦ ਨਾਲ 14 ਦੌੜਾਂ ਬਣਾਈਆਂ। ਜਦਕਿ ਜੇਮਿਮਾ ਰੌਡਰਿਗਜ਼ ਨੇ ਨਾਬਾਦ 44 ਦੌੜਾਂ ਬਣਾਈਆਂ। ਉਸ ਨੇ 31 ਗੇਂਦਾਂ 'ਚ 7 ਚੌਕੇ ਲਗਾਏ। ਕਪਤਾਨ ਹਰਮਨਪ੍ਰੀਤ ਕੌਰ 20 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਦੀਪਤੀ ਸ਼ਰਮਾ ਨੇ 22 ਦੌੜਾਂ ਬਣਾਈਆਂ।
CWG 2022: ਬਾਕਸਿੰਗ 'ਚ ਜੈਸਮੀਨ ਨੇ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਦੀ ਝੋਲੀ ਆਇਆ 30ਵਾਂ ਤਮਗਾ