Dipa Karmakar: ਦੀਪਾ ਕਰਮਾਕਰ ਨੇ ਰਚਿਆ ਇਤਿਹਾਸ, ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ
Dipa Karmakar: ਭਾਰਤ ਦੀ ਸਟਾਰ ਅਥਲੀਟ ਦੀਪਾ ਕਰਮਾਕਰ ਨੇ ਇੰਡੀਆ ਦੇ ਨਾਮ ਦੁਨੀਆ ਭਰ ਦੇ ਵਿੱਚ ਰੌਸ਼ਨ ਕਰ ਦਿੱਤਾ ਹੈ। ਜੀ ਹਾਂ ਇਸ ਚੋਟੀ ਦੀ ਭਾਰਤੀ ਜਿਮਨਾਸਟ ਨੇ ਇਤਿਹਾਸ ਰਚਦੇ ਹੋਏ ਮਹਿਲਾਵਾਂ ਦੇ ਵਾਲਟ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ ਹੈ।
Dipa Karmakar Creates History: ਭਾਰਤ ਦੀ ਸਟਾਰ ਅਥਲੀਟ ਦੀਪਾ ਕਰਮਾਕਰ ਨੇ ਦੇਸ਼ ਲਈ ਇੱਕ ਵੱਡੀ ਕਾਮਯਾਬੀ ਉਪਲਬਧ ਕੀਤੀ ਹੈ। ਕਾਮਯਾਬੀ ਦੇ ਝੰਡੇ ਗੱਡਦੇ ਹੋਏ ਇਸ ਚੋਟੀ ਦੀ ਭਾਰਤੀ ਜਿਮਨਾਸਟ ਨੇ ਐਤਵਾਰ ਨੂੰ ਮਹਿਲਾਵਾਂ ਦੇ ਵਾਲਟ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ। ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਜਿਮਨਾਸਟ ਬਣ ਗਈ ਹੈ।
🤸♀️ DIPA KARMAKAR BECAME FIRST INDIAN GYMNAST TO BECOME ASIAN CHAMPION
— SPORTS ARENA🇮🇳 (@SportsArena1234) May 26, 2024
Historic Moment for Indian Gymnastics as Dipa Karmakar became Asian Champion in Women's Vault with average score of 13.566
V1 - 13.566 (D: 5.200, E: 8.466, P: -0.1)
V2 - 13.566 (D: 5.000, E: 8.666, P: -0.1) pic.twitter.com/KDrgqGfVc9
Dipa Karmakar creates HISTORY 🔥🔥🔥
— India_AllSports (@India_AllSports) May 26, 2024
Dipa became 1st ever Indian Gymnast to win GOLD medal at Asian Championships.
She topped the Vault with average score of 13.566. pic.twitter.com/AdzKzmdgg7
ਦੀਪਾ ਨੇ ਮੁਕਾਬਲੇ ਦੇ ਆਖਰੀ ਦਿਨ ਵਾਲਟ ਫਾਈਨਲ ਵਿੱਚ 13.566 ਦਾ ਔਸਤ ਸਕੋਰ ਬਣਾਇਆ। ਉੱਤਰੀ ਕੋਰੀਆ ਦੇ ਕਿਮ ਸੋਨ ਹਯਾਂਗ (13.466) ਅਤੇ ਜੋ ਕਯੋਂਗ ਬਯੋਲ (12.966) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਰੀਓ ਓਲੰਪਿਕ 2016 ਵਿੱਚ ਵਾਲਟ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਹੀ ਦੀਪਾ ਨੇ 2015 ਵਿੱਚ ਇਸੇ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਆਸ਼ੀਸ਼ ਕੁਮਾਰ ਨੇ 2015 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵਿਅਕਤੀਗਤ ਫਲੋਰ ਅਭਿਆਸ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਪ੍ਰਣਤੀ ਨਾਇਕ ਨੇ 2019 ਅਤੇ 2022 ਪੜਾਅ ਵਿੱਚ ਵਾਲਟ ਈਵੈਂਟ ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਸੀ। ਡੋਪਿੰਗ ਦੀ ਉਲੰਘਣਾ ਕਾਰਨ 21 ਮਹੀਨਿਆਂ ਦੀ ਮੁਅੱਤਲੀ ਤੋਂ ਬਾਅਦ ਪਿਛਲੇ ਸਾਲ ਵਾਪਸੀ ਕਰਨ ਵਾਲੀ ਦੀਪਾ ਆਗਾਮੀ ਪੈਰਿਸ ਓਲੰਪਿਕ ਦੀ ਦੌੜ ਤੋਂ ਬਾਹਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।