ਏਸ਼ੀਅਨ ਖੇਡਾਂ ਜੇਤੂ ਖਿਡਾਰਨ ਦੁਤੀ ਚੰਦ ਦਾ ਇੱਕ ਹੋਰ ਵੱਡਾ ਖੁਲਾਸਾ, ਭੈਣ ਕਰਦੀ ਸੀ ਬਲੈਕਮੇਲ
ਭਾਰਤ ਨੂੰ 2018 ਦੀਆਂ ਏਸ਼ੀਅਨ ਖੇਡਾਂ ‘ਚ ਚਾਂਦੀ ਦੇ ਦੋ ਤਗਮੇ ਜਿਤਾਉਣ ਵਾਲੀ ਖਿਡਾਰਨ ਦੁਤੀ ਚੰਦ ਨੇ ਹਾਲ ਹੀ ‘ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲਾਸਾ ਕੀਤਾ ਸੀ ਕਿ ਉਹ ਸਮਲਿੰਗੀ ਹੈ। ਇਸ ਤੋਂ ਬਾਅਦ ਲੋਕਾਂ ਨੇ ਉਸ ਦੀ ਹਿਮੰਤ ਦੀ ਤਾਰੀਫ ਕੀਤੀ। ਹੁਣ ਭਾਰਤੀ ਖਿਡਾਰਨ ਨੇ ਖੁਲਾਸਾ ਕੀਤਾ ਹੈ ਕਿ ਆਖਰ ਅਜਿਹਾ ਕੀ ਹੋਇਆ ਕਿ ਉਸ ਨੂੰ ਆਪਣੇ ਰਿਸ਼ਤੇ ਬਾਰੇ ਸਾਰੀ ਦੁਨੀਆ ਨੂੰ ਦੱਸਣਾ ਪਿਆ।
ਨਵੀਂ ਦਿੱਲੀ: ਭਾਰਤ ਨੂੰ 2018 ਦੀਆਂ ਏਸ਼ੀਅਨ ਖੇਡਾਂ ‘ਚ ਚਾਂਦੀ ਦੇ ਦੋ ਤਗਮੇ ਜਿਤਾਉਣ ਵਾਲੀ ਖਿਡਾਰਨ ਦੁਤੀ ਚੰਦ ਨੇ ਹਾਲ ਹੀ ‘ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲਾਸਾ ਕੀਤਾ ਸੀ ਕਿ ਉਹ ਸਮਲਿੰਗੀ ਹੈ। ਇਸ ਤੋਂ ਬਾਅਦ ਲੋਕਾਂ ਨੇ ਉਸ ਦੀ ਹਿਮੰਤ ਦੀ ਤਾਰੀਫ ਕੀਤੀ। ਹੁਣ ਭਾਰਤੀ ਖਿਡਾਰਨ ਨੇ ਖੁਲਾਸਾ ਕੀਤਾ ਹੈ ਕਿ ਆਖਰ ਅਜਿਹਾ ਕੀ ਹੋਇਆ ਕਿ ਉਸ ਨੂੰ ਆਪਣੇ ਰਿਸ਼ਤੇ ਬਾਰੇ ਸਾਰੀ ਦੁਨੀਆ ਨੂੰ ਦੱਸਣਾ ਪਿਆ।
ਦੁਤੀ ਦਾ ਕਹਿਣਾ ਹੈ ਕਿ ਉਸ ਦੀ ਵੱਡੀ ਭੈਣ ਪੈਸਿਆਂ ਲਈ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ। ਉਹ 25 ਲੱਖ ਰੁਪਏ ਮੰਗ ਰਹੀ ਸੀ ਤੇ ਨਾ ਦੇਣ ‘ਤੇ ਉਸ ਦੇ ਸਮਲਿੰਗੀ ਹੋਣ ਦੀ ਗੱਲ ਪੂਰੀ ਦੁਨੀਆ ਨੂੰ ਦੱਸਣ ਦੀਆਂ ਧਮਕੀਆਂ ਦਿੰਦੀ ਸੀ। ਦੁਤੀ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਆਪਣੇ ਹੀ ਪਿੰਡ ਦੀ ਕੁੜੀ ਨਾਲ ਰਿਸ਼ਤਾ ਸਾਂਝਾ ਕਰ ਰਹੀ ਹੈ। ਇਸ ਦਾ ਪਤਾ ਉਸ ਦੀ ਵੱਡੀ ਭੈਣ ਨੂੰ ਲੱਗ ਗਿਆ ਤੇ ਉਹ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਹੀ ਹੈ।
ਦੁਤੀ ਚੰਦ ਨੇ ਕਿਹਾ ਕਿ ਆਈਪੀਸੀ ਦੀ ਧਾਰਾ 377 ‘ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਉਸ 'ਚ ਸੱਚ ਬੋਲਣ ਦੀ ਹਿਮੰਤ ਆਈ। ਫਿਲਹਾਲ ਦੁਤੀ ਦਾ ਫੋਕਸ ਆਉਣ ਵਾਲੀਆਂ ਖੇਡਾਂ ‘ਤੇ ਹੈ ਜਿਸ ਦੀ ਪ੍ਰੈਕਟਿਸ ਉਹ ਪੂਰੀ ਮਿਹਨਤ ਨਾਲ ਕਰ ਰਹੀ ਹੈ।