India vs England T20I Series: ਮੋਰਗਨ ਨੇੇ ਦੱਸੀ ਇੰਗਲੈਂਡ ਦੀ ਰਣਨੀਤੀ
ਇੰਗਲੈਂਡ ਦੇ ਕਪਤਾਨ ਨੇ ਕਿਹਾ ਹੈ ਕਿ ਭਾਰਤ ਖ਼ਿਲਾਫ਼ ਸੀਮਤ ਓਵਰਾਂ ਵਾਲੇ ਮੈਚ ਖੇਡ ਕੇ ਪਤਾ ਲੱਗ ਜਾਵੇਗਾ ਕਿ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਉਨ੍ਹਾਂ ਦੀ ਤਿਆਰੀ ਕਿਵੇਂ ਦੀ ਹੈ। ਉਨ੍ਹਾਂ ਕਿਹਾ ਕਿ ਅਕਤੂਬਰ ਤੋਂ ਨਵੰਬਰ ਦਰਮਿਆਨ ਭਾਰਤ ਦੀ ਧਰਤੀ 'ਤੇ ਹੀ ਵਿਸ਼ਵ ਕੱਪ ਦੇ ਖਿਤਾਬ ਲਈ ਟੀਮਾਂ ਭਿੜਨਗੀਆਂ ਅਤੇ ਭਾਰਤੀ ਟੀਮ ਵੀ ਇਸ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਉੱਤਰੇਗੀ ਅਤੇ ਇਸ ਲਈ ਆਗਾਮੀ ਲੜੀ ਉਨ੍ਹਾਂ ਲਈ ਅਸਲ ਪ੍ਰੀਖਿਆ ਦੀ ਘੜੀ ਹੈ।
India vs England T20I Series: ਇੰਡੀਆ ਤੇ ਇੰਗਲੈਂਡ ਦੇ ਵਿੱਚ ਸ਼ੁੱਕਰਵਾਰ ਤੋਂ ਪੰਜ ਟੀ20 ਮੈਚਾਂ ਦੀ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਲੜੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇੰਗਲੈਂਡ ਦੇ ਕਪਤਾਨ ਇਆਨ ਮੋਰਗਨ ਨੇ ਭਾਰਤ ਨੂੰ ਤਕੜੀ ਟੀਮ ਤੇ ਜਿੱਤ ਲਈ ਦਾਅਵੇਦਾਰ ਮੰਨਿਆ ਹੈ। ਮੋਰਗਨ ਮੁਤਾਬਕ ਭਾਰਤੀ ਟੀਮ ਨੂੰ ਉਸ ਦੀ ਧਰਤੀ 'ਤੇ ਹਰਾਉਣਾ ਬਹੁਤ ਮੁਸ਼ਕਲ ਹੈ।
ਇੰਗਲੈਂਡ ਦੇ ਕਪਤਾਨ ਨੇ ਕਿਹਾ ਹੈ ਕਿ ਭਾਰਤ ਖ਼ਿਲਾਫ਼ ਸੀਮਤ ਓਵਰਾਂ ਵਾਲੇ ਮੈਚ ਖੇਡ ਕੇ ਪਤਾ ਲੱਗ ਜਾਵੇਗਾ ਕਿ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਉਨ੍ਹਾਂ ਦੀ ਤਿਆਰੀ ਕਿਵੇਂ ਦੀ ਹੈ। ਉਨ੍ਹਾਂ ਕਿਹਾ ਕਿ ਅਕਤੂਬਰ ਤੋਂ ਨਵੰਬਰ ਦਰਮਿਆਨ ਭਾਰਤ ਦੀ ਧਰਤੀ 'ਤੇ ਹੀ ਵਿਸ਼ਵ ਕੱਪ ਦੇ ਖਿਤਾਬ ਲਈ ਟੀਮਾਂ ਭਿੜਨਗੀਆਂ ਅਤੇ ਭਾਰਤੀ ਟੀਮ ਵੀ ਇਸ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਵਜੋਂ ਉੱਤਰੇਗੀ ਅਤੇ ਇਸ ਲਈ ਆਗਾਮੀ ਲੜੀ ਉਨ੍ਹਾਂ ਲਈ ਅਸਲ ਪ੍ਰੀਖਿਆ ਦੀ ਘੜੀ ਹੈ।
ਮੋਰਗਨ ਨੇ ਹਾਲੇ ਇੰਗਲੈਂਡ ਦੀ ਟੀਮ ਵਿੱਚੋਂ ਮੈਦਾਨ 'ਤੇ ਉੱਤਰ ਰਹੇ 11 ਖਿਡਾਰੀਆਂ ਦੇ ਨਾਂਅ ਉਜਾਗਰ ਨਹੀਂ ਕੀਤੇ। ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਸਾਰੇ ਜਣੇ ਫਿੱਟ ਹਨ ਅਤੇ ਆਖਰੀ ਟੈਸਟ ਮੈਚ ਵਿੱਚ ਫੱਟੜ ਹੋਣ ਵਾਲੇ ਜ਼ੋਫਰਾ ਆਰਚਰ ਵੀ ਚੁਣੇ ਜਾਣ ਲਈ ਤਿਆਰ ਹਨ। ਪੰਜ ਟੀ-20 ਤੋਂ ਇਲਾਵਾ ਇੰਗਲੈਂਡ ਦੀ ਟੀਮ ਤਿੰਨ ਇੱਕ ਦਿਨਾ ਮੈਚਾਂ ਦੀ ਲੜੀ ਵੀ ਖੇਡੇਗੀ। ਪਰ ਵਿਸ਼ਵ ਕੱਪ ਨੇੜੇ ਹੋਣ ਦੀ ਸੂਰਤ ਵਿੱਚ ਇਹ ਟੀ-20 ਲੜੀ ਮਹੱਤਵਪੂਰਨ ਮੰਨੀ ਜਾ ਰਹੀ ਹੈ।