FIFA WC 2022: ਪਾਲ ਪੋਗਬਾ ਤੋਂ ਲੈ ਕੇ ਸਾਡਿਓ ਮਾਨੇ ਤੱਕ, ਇਹ 10 ਸਟਾਰ ਖਿਡਾਰੀ ਇਸ ਫੀਫਾ ਵਿਸ਼ਵ ਕੱਪ 'ਚ ਨਹੀਂ ਆਉਣਗੇ ਨਜ਼ਰ
FIFA WC 2022: ਕਤਰ 'ਚ 20 ਨਵੰਬਰ ਤੋਂ ਸ਼ੁਰੂ ਹੋ ਰਹੇ ਫੀਫਾ ਵਿਸ਼ਵ ਕੱਪ 2022 'ਚ ਕਈ ਦਿੱਗਜ ਫੁੱਟਬਾਲਰ ਸੱਟ ਕਾਰਨ ਗਾਇਬ ਹੋਣਗੇ।
FIFA World Cup 2022 Injury: ਫੀਫਾ ਵਿਸ਼ਵ ਕੱਪ (FIFA World Cup) 'ਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਹਰ ਫੁੱਟਬਾਲਰ ਦਾ ਸੁਪਨਾ ਹੁੰਦਾ ਹੈ। ਫੁੱਟਬਾਲ ਦੀ ਦੁਨੀਆ ਵਿੱਚ ਮੁਕਾਬਲੇ ਦਾ ਪੱਧਰ ਹੈ, ਸਭ ਤੋਂ ਪਹਿਲਾਂ ਸਭ ਤੋਂ ਵੱਡੀਆਂ ਟੀਮਾਂ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਲਈ ਸੰਘਰਸ਼ ਕਰਦੀਆਂ ਹਨ। ਫਿਰ ਜੇ ਟੀਮ ਕੁਆਲੀਫਾਈ ਵੀ ਕਰ ਚੁੱਕੀ ਹੈ ਤਾਂ ਵੀ ਉਹਨਾਂ ਦੀ 26 ਮੈਂਬਰੀ ਟੀਮ ਦਾ ਹਿੱਸਾ ਬਣਨ ਲਈ ਕਿਸੇ ਖਿਡਾਰੀ ਦਾ ਬਾਕੀਆਂ ਨਾਲੋਂ ਬਿਹਤਰ ਹੋਣਾ ਜ਼ਰੂਰੀ ਹੈ। ਜੇ ਇਹ ਪੜਾਅ ਵੀ ਪਾਰ ਕਰ ਲਿਆ ਜਾਵੇ ਪਰ ਜੇ ਕੋਈ ਖਿਡਾਰੀ ਸੱਟ ਕਾਰਨ ਵਿਸ਼ਵ ਕੱਪ ਦੀ ਉਡਾਣ ਤੋਂ ਖੁੰਝ ਜਾਂਦਾ ਹੈ ਤਾਂ ਉਸ ਲਈ ਇਸ ਤੋਂ ਵੱਧ ਦੁਖਦਾਈ ਗੱਲ ਹੋਰ ਕੁਝ ਨਹੀਂ ਹੋ ਸਕਦੀ।
ਇੱਥੇ ਜਾਣੋ, ਇਸ ਵਾਰ ਕਿਹੜੇ ਮਹਾਨ ਖਿਡਾਰੀ ਸੱਟ ਕਾਰਨ ਵਿਸ਼ਵ ਕੱਪ ਨਹੀਂ ਖੇਡ ਸਕਣਗੇ...
- ਪਾਲ ਪੋਗਬਾ: ਫਰਾਂਸ ਦੇ ਮਿਡਫੀਲਡਰ ਪਾਲ ਪੋਗਬਾ ਦੇ ਇਸ ਸੀਜ਼ਨ ਦੀ ਸ਼ੁਰੂਆਤ 'ਚ ਗੋਡੇ 'ਤੇ ਸੱਟ ਲੱਗ ਗਈ ਸੀ। ਸਤੰਬਰ ਵਿੱਚ ਉਹਨਾਂ ਦੀ ਸਰਜਰੀ ਵੀ ਹੋਈ ਸੀ। ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਉਹ ਇਸ ਵਿਸ਼ਵ ਕੱਪ ਵਿੱਚ ਫਰਾਂਸ ਦੀ ਟੀਮ ਦਾ ਹਿੱਸਾ ਨਹੀਂ ਹੈ।
- N'Golo Kante: ਇੱਕ ਹੋਰ ਫਰਾਂਸੀਸੀ ਮਿਡਫੀਲਡਰ N'Golo Kante ਹੈਮਸਟ੍ਰਿੰਗ ਦੀ ਸੱਟ ਕਾਰਨ ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਬਣ ਸਕਿਆ। ਉਹ ਅਗਲੇ ਤਿੰਨ ਮਹੀਨਿਆਂ ਤੱਕ ਕਿਸੇ ਵੀ ਤਰ੍ਹਾਂ ਦੇ ਮੈਚ 'ਚ ਨਜ਼ਰ ਨਹੀਂ ਆਉਣਗੇ।
- ਟਿਮੋ ਵਰਨਰ: ਜਰਮਨੀ ਦੇ ਸਟ੍ਰਾਈਕਰ ਟਿਮੋ ਵਰਨਰ ਨੂੰ ਨਵੰਬਰ ਦੇ ਸ਼ੁਰੂ ਵਿੱਚ ਹੀ ਗਿੱਟੇ ਦੀ ਸੱਟ ਲੱਗ ਗਈ ਸੀ। ਉਹਨਾਂ ਨੂੰ ਇਹ ਸੱਟ ਸ਼ਾਖਤਰ ਡੋਨੇਟਸਕ ਦੇ ਖਿਲਾਫ਼ ਚੈਂਪੀਅਨਸ ਲੀਗ ਦੇ ਮੈਚ 'ਚ ਲੱਗੀ ਸੀ। ਉਹ ਜਰਮਨੀ ਦੀ ਟੀਮ ਤੋਂ ਬਾਹਰ ਹੈ।
- ਰੀਸ ਜੇਮਸ: ਇੰਗਲੈਂਡ ਦੇ 22 ਸਾਲਾ ਰਾਈਟ ਬੈਕ ਖਿਡਾਰੀ ਰੀਸ ਜੇਮਸ ਵੀ ਇਸ ਵਿਸ਼ਵ ਕੱਪ ਵਿੱਚ ਨਜ਼ਰ ਨਹੀਂ ਆਉਣਗੇ। ਅਕਤੂਬਰ ਵਿੱਚ ਏਸੀ ਮਿਲਾਨ ਦੇ ਖਿਲਾਫ਼ ਚੈਂਪੀਅਨਜ਼ ਲੀਗ ਮੈਚ ਵਿੱਚ ਚੇਲਸੀ ਲਈ ਖੇਡਦੇ ਹੋਏ ਉਹਨਾਂ ਦੇ ਗੋਡੇ ਉੱਤੇ ਸੱਟ ਲੱਗ ਗਈ ਸੀ।
- ਡਿਏਗੋ ਜੋਟਾ: ਪੁਰਤਗਾਲ ਦੇ ਸਟਾਰ ਸਟ੍ਰਾਈਕਰ ਡਿਓਗੋ ਜੋਟਾ ਵੀ ਵਿਸ਼ਵ ਕੱਪ ਦੀ ਉਡਾਣ ਤੋਂ ਖੁੰਝ ਗਏ ਹਨ। ਲਿਵਰਪੂਲ ਦੇ ਇਸ ਫਾਰਵਰਡ ਖਿਡਾਰੀ ਨੂੰ ਮਾਨਚੈਸਟਰ ਸਿਟੀ ਖਿਲਾਫ ਮੈਚ ਦੌਰਾਨ ਕਾਫੀ ਸੱਟ ਲੱਗ ਗਈ ਸੀ।
- ਆਰਥਰ ਮੇਲੋ: ਬ੍ਰਾਜ਼ੀਲ ਦੇ ਮਿਡਫੀਲਡਰ ਆਰਥਰ ਮੇਲੋ ਅਕਤੂਬਰ 'ਚ ਜ਼ਖਮੀ ਹੋ ਗਏ ਸਨ। ਲਿਵਰਪੂਲ ਦੇ ਇਸ ਖਿਡਾਰੀ ਨੂੰ ਚੈਂਪੀਅਨਜ਼ ਲੀਗ 'ਚ ਰੇਂਜਰਸ ਦੇ ਖਿਲਾਫ਼ ਮੈਚ ਦੌਰਾਨ ਮਾਸਪੇਸ਼ੀਆਂ 'ਚ ਸੱਟ ਲੱਗ ਗਈ ਸੀ।
- ਮਾਰਕੋ ਰੀਅਸ: ਜਰਮਨੀ ਦੇ ਦਿੱਗਜ ਖਿਡਾਰੀ ਮਾਰਕੋ ਰੀਅਸ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਵਿਸ਼ਵ ਕੱਪ ਤੋਂ ਖੁੰਝ ਗਏ। ਉਸ ਦੇ ਗਿੱਟੇ 'ਤੇ ਸੱਟ ਲੱਗ ਗਈ ਸੀ। 2014 ਵਿੱਚ ਵੀ ਮਾਰਕੋ ਸੱਟ ਕਾਰਨ ਜਰਮਨੀ ਦੀ ਟੀਮ ਦਾ ਹਿੱਸਾ ਨਹੀਂ ਬਣ ਸਕਿਆ ਸੀ।
- ਬੇਨ ਚਿਲਵਿਲ: ਇੰਗਲੈਂਡ ਦਾ ਲੈਫਟ ਬੈਕ ਬੈਨ ਚਿਲਵਿਲ ਵੀ ਨਿਰਾਸ਼ ਹੋਇਆ ਹੈ। ਚੈਲਸੀ ਦਾ ਇਹ ਸਟਾਰ ਖਿਡਾਰੀ ਡਾਇਨਾਮੋ ਜ਼ਾਗਰੇਬ ਖ਼ਿਲਾਫ਼ ਚੈਂਪੀਅਨਜ਼ ਲੀਗ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ।
- ਸਾਡਿਓ ਮਾਨੇ: ਸੇਨੇਗਲ ਦੇ ਸਟਾਰ ਫਾਰਵਰਡ ਸਾਡਿਓ ਮਾਨੇ ਵੀ ਵਿਸ਼ਵ ਕੱਪ ਵਿੱਚ ਨਜ਼ਰ ਨਹੀਂ ਆਉਣਗੇ। ਉਸ ਨੂੰ ਸੱਟ ਦੇ ਬਾਵਜੂਦ ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਉਸ ਨੂੰ ਬਾਹਰ ਕਰ ਦਿੱਤਾ ਗਿਆ ਹੈ।
- ਨਿਕੋਲਸ ਗੋਂਜ਼ਾਲੇਜ਼: ਅਰਜਨਟੀਨਾ ਦੇ ਨਿਕੋਲਸ ਗੋਂਜ਼ਾਲੇਜ਼ 17 ਨਵੰਬਰ ਨੂੰ ਸਿਖਲਾਈ ਸੈਸ਼ਨ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਜਗ੍ਹਾ ਰਾਸ਼ਟਰੀ ਟੀਮ ਦੇ ਸਟਾਫ ਨੇ ਏਂਜਲ ਕੋਰਿਆ ਨੂੰ ਟੀਮ 'ਚ ਸ਼ਾਮਲ ਕੀਤਾ ਹੈ।