FIFA WC 2022: ਫੀਫਾ ਵਿਸ਼ਵ ਕੱਪ 'ਚ ਸਿਰਫ਼ ਚਾਰ ਮੈਚ ਬਾਕੀ, ਗੋਲਡਨ ਬੂਟ ਲਈ ਇਨ੍ਹਾਂ ਖਿਡਾਰੀਆਂ ਵਿਚਾਲੇ ਮੁਕਾਬਲਾ
ਫੀਫਾ ਵਿਸ਼ਵ ਕੱਪ 2022 'ਚ ਗੋਲਡਨ ਬੂਟ ਅਵਾਰਡ ਲਈ ਫਰਾਂਸ ਦੇ ਕਾਇਲੀਅਨ ਐਮਬਾਪੇ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਇਸ ਟੂਰਨਾਮੈਂਟ 'ਚ ਹੁਣ ਤੱਕ ਸਭ ਤੋਂ ਵੱਧ 5 ਗੋਲ ਕੀਤੇ ਹਨ।
Fifa World Cup 2022 Golden Boot Award Race: ਕਤਰ 'ਚ ਖੇਡਿਆ ਜਾ ਰਿਹਾ ਫੀਫਾ ਵਿਸ਼ਵ ਕੱਪ ਹੌਲੀ-ਹੌਲੀ ਆਪਣੇ ਅੰਤ ਵੱਲ ਵੱਧ ਰਿਹਾ ਹੈ। ਫੁੱਟਬਾਲ ਦੇ ਇਸ ਮਹਾਕੁੰਭ 'ਚ ਸਿਰਫ਼ 4 ਮੈਚ ਹੀ ਖੇਡੇ ਜਾਣੇ ਹਨ। ਅਜਿਹੇ 'ਚ ਗੋਲਡਨ ਬੂਟ ਐਵਾਰਡ ਲਈ ਖਿਡਾਰੀਆਂ 'ਚ ਦੌੜ ਤੇਜ਼ ਹੋ ਗਈ ਹੈ। ਵਿਸ਼ਵ ਕੱਪ 2022 'ਚ ਤਿੰਨ ਖਿਡਾਰੀ ਅਜਿਹੇ ਹਨ ਜੋ ਗੋਲਡਨ ਬੂਟ ਐਵਾਰਡ ਲਈ ਇੱਕ ਦੂਜੇ ਨੂੰ ਸਖ਼ਤ ਟੱਕਰ ਦੇ ਰਹੇ ਹਨ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਐਵਾਰਡ ਵਿਸ਼ਵ ਕੱਪ 'ਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ 14 ਦਸੰਬਰ ਤੋਂ ਸ਼ੁਰੂ ਹੋ ਰਹੇ ਹਨ।
ਗੋਲਡਨ ਬੂਟ ਦੀ ਦੌੜ 'ਚ ਅੱਗੇ ਹਨ ਇਹ ਖਿਡਾਰੀ
ਫੀਫਾ ਵਿਸ਼ਵ ਕੱਪ 2022 'ਚ ਗੋਲਡਨ ਬੂਟ ਅਵਾਰਡ ਲਈ ਫਰਾਂਸ ਦੇ ਕਾਇਲੀਅਨ ਐਮਬਾਪੇ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਇਸ ਟੂਰਨਾਮੈਂਟ 'ਚ ਹੁਣ ਤੱਕ ਸਭ ਤੋਂ ਵੱਧ 5 ਗੋਲ ਕੀਤੇ ਹਨ। ਉਨ੍ਹਾਂ ਦੇ ਗੋਲਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ, ਕਿਉਂਕਿ ਫ਼ਰਾਂਸ ਦੀ ਟੀਮ ਸੈਮੀਫਾਈਨਲ 'ਚ ਐਂਟਰ ਕਰ ਚੁੱਕੀ ਹੈ। ਫ਼ਰਾਂਸ 15 ਦਸੰਬਰ ਨੂੰ ਮੋਰੱਕੋ ਨਾਲ ਸੈਮੀਫਾਈਨਲ ਖੇਡੇਗਾ। ਅਜਿਹੀ ਸਥਿਤੀ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਐਮਬਾਪੇ ਆਪਣੇ ਗੋਲਾਂ ਦੀ ਗਿਣਤੀ ਵਧਾਏਗਾ।
ਮੈਸੀ-ਗਿਰੌਡ ਵੀ ਦੌੜ 'ਚ ਸ਼ਾਮਲ
ਗੋਲਡਨ ਬੂਟ ਐਵਾਰਡ ਲਈ ਅਰਜਨਟੀਨਾ ਦੇ ਲਿਓਨੇਲ ਮੇਸੀ ਅਤੇ ਫ਼ਰਾਂਸ ਦੇ ਓਲੀਵੀਅਰ ਗਿਰੌਡ ਕਾਇਲੀਅਨ ਐਮਬਾਪੇ ਨੂੰ ਸਖ਼ਤ ਟੱਕਰ ਦੇ ਰਹੇ ਹਨ। ਫੀਫਾ ਵਿਸ਼ਵ ਕੱਪ 2022 'ਚ ਮੈਸੀ ਨੇ ਅਰਜਨਟੀਨਾ ਦੀ ਨੁਮਾਇੰਦਗੀ ਕਰਦੇ ਹੋਏ 4 ਗੋਲ ਕੀਤੇ ਹਨ। ਉਹ ਆਪਣੀ ਟੀਮ ਦਾ ਸਭ ਤੋਂ ਵੱਧ ਸਕੋਰਰ ਹੈ। ਇਸ ਵਿਸ਼ਵ ਕੱਪ 'ਚ ਮੇਸੀ ਸਭ ਤੋਂ ਵੱਧ ਗੋਲ ਕਰਨ ਵਾਲੇ ਸਾਂਝੇ ਤੌਰ 'ਤੇ ਦੂਜੇ ਖਿਡਾਰੀ ਹਨ। ਦੂਜੇ ਪਾਸੇ ਫਰਾਂਸ ਦੇ ਓਲੀਵੀਅਰ ਗਿਰੌਡ ਨੇ ਵੀ ਟੂਰਨਾਮੈਂਟ 'ਚ 4 ਗੋਲ ਕੀਤੇ ਹਨ। ਉਹ ਗੋਲਡਨ ਬੂਟ ਐਵਾਰਡ ਦੀ ਦੌੜ 'ਚ ਵੀ ਸ਼ਾਮਲ ਹੈ। ਅਰਜਨਟੀਨਾ ਦੀ ਟੀਮ 14 ਦਸੰਬਰ ਨੂੰ ਕ੍ਰੋਏਸ਼ੀਆ ਖ਼ਿਲਾਫ਼ ਆਪਣਾ ਸੈਮੀਫਾਈਨਲ ਮੈਚ ਖੇਡੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।