(Source: ECI/ABP News/ABP Majha)
FIFA WC 2022: ਕ੍ਰੋਏਸ਼ੀਆ ਨੇ ਰੋਮਾਂਚਕ ਮੈਚ 'ਚ ਜਾਪਾਨ ਨੂੰ ਪੈਨਲਟੀ ਸ਼ੂਟ ਆਊਟ 'ਚ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ
Croatia vs Japan: ਫੀਫਾ ਵਿਸ਼ਵ ਕੱਪ 2022 'ਚ ਸੋਮਵਾਰ ਨੂੰ ਕ੍ਰੋਏਸ਼ੀਆ ਅਤੇ ਜਾਪਾਨ ਵਿਚਾਲੇ ਬਹੁਤ ਹੀ ਰੋਮਾਂਚਕ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਕ੍ਰੋਏਸ਼ੀਆ ਨੇ ਜਾਪਾਨ ਨੂੰ 3-1 ਨਾਲ ਹਰਾਇਆ।ਕ੍ਰੋਏਸ਼ੀਆ ਦੀ ਟੀਮ ਨੇ ਪੈਨਲਟੀ ਸ਼ੂਟਆਊਟ 'ਚ 3 ਗੋਲ ਕੀਤੇ, ਜਦਕਿ ਜਾਪਾਨ ਦੀ ਟੀਮ ਸਿਰਫ 1 ਗੋਲ ਹੀ ਕਰ ਸਕੀ।
Croatia vs Japan: ਫੀਫਾ ਵਿਸ਼ਵ ਕੱਪ 2022 'ਚ ਸੋਮਵਾਰ ਨੂੰ ਕ੍ਰੋਏਸ਼ੀਆ ਅਤੇ ਜਾਪਾਨ ਵਿਚਾਲੇ ਬਹੁਤ ਹੀ ਰੋਮਾਂਚਕ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਕ੍ਰੋਏਸ਼ੀਆ ਨੇ ਜਾਪਾਨ ਨੂੰ 3-1 ਨਾਲ ਹਰਾਇਆ। ਦਰਅਸਲ ਮੈਚ ਦੇ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਗੋਲ 'ਤੇ ਸਨ। ਜਿਸ ਤੋਂ ਬਾਅਦ ਇਸ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਕੱਢਿਆ ਗਿਆ। ਕ੍ਰੋਏਸ਼ੀਆ ਦੀ ਟੀਮ ਨੇ ਪੈਨਲਟੀ ਸ਼ੂਟਆਊਟ 'ਚ 3 ਗੋਲ ਕੀਤੇ, ਜਦਕਿ ਜਾਪਾਨ ਦੀ ਟੀਮ ਸਿਰਫ 1 ਗੋਲ ਹੀ ਕਰ ਸਕੀ। ਇਸ ਤੋਂ ਬਾਅਦ ਕ੍ਰੋਏਸ਼ੀਆ ਨੇ ਇਹ ਮੈਚ ਜਿੱਤ ਲਿਆ।
ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟਆਊਟ ਵਿੱਚ ਜਾਪਾਨ ਨੂੰ ਹਰਾਇਆ
ਜਾਪਾਨ ਅਤੇ ਕ੍ਰੋਏਸ਼ੀਆ ਵਿਚਾਲੇ ਪ੍ਰੀ-ਕੁਆਰਟਰ ਫਾਈਨਲ ਮੈਚ ਸ਼ਾਨਦਾਰ ਰਿਹਾ। ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਜਿਸ ਕਾਰਨ ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 1-1 ਗੋਲ ਹੀ ਕਰ ਸਕੀਆਂ। ਹਾਲਾਂਕਿ ਨਾਕਆਊਟ ਮੈਚ ਤੋਂ ਪੈਨਲਟੀ ਸ਼ੂਟਆਊਟ ਦਾ ਨਿਯਮ ਸ਼ੁਰੂ ਹੋਇਆ ਸੀ। ਅਜਿਹੇ 'ਚ ਇਸ ਮੈਚ ਦਾ ਫੈਸਲਾ ਵੀ ਪੈਨਲਟੀ ਸ਼ੂਟਆਊਟ ਰਾਹੀਂ ਲਿਆ ਗਿਆ। ਪੈਨਲਟੀ ਸ਼ੂਟਆਊਟ ਵਿੱਚ ਕ੍ਰੋਏਸ਼ੀਆ ਦੇ ਨਿਕੋਲਾ ਵਲਾਸਿਕ, ਮਾਰਸੇਲੋ ਬ੍ਰੋਜ਼ੋਵਿਕ ਅਤੇ ਮਾਰੀਓ ਪਾਸਾਲੀਕ ਨੇ ਗੋਲ ਕੀਤੇ, ਇਸ ਤਰ੍ਹਾਂ ਕਰੋਸ਼ੀਆ ਤਿੰਨ ਗੋਲ ਕਰਨ ਵਿੱਚ ਕਾਮਯਾਬ ਰਿਹਾ। ਇਸ ਦੇ ਨਾਲ ਹੀ ਜਾਪਾਨ ਵੱਲੋਂ ਪੈਨਲਟੀ ਸ਼ੂਟਆਊਟ ਵਿੱਚ ਤਾਕੁਤਾ ਅਸਨੋ ਨੇ ਸਿਰਫ਼ ਇੱਕ ਗੋਲ ਕੀਤਾ।
ਕ੍ਰੋਏਸ਼ੀਆ ਅਤੇ ਬ੍ਰਾਜ਼ੀਲ ਵਿਚਾਲੇ ਹੋਵੇਗਾ ਕੁਆਰਟਰ ਫਾਈਨਲ ਮੈਚ
ਫੀਫਾ ਵਿਸ਼ਵ ਕੱਪ 2022 ਦੇ ਕੁਆਰਟਰ ਫਾਈਨਲ ਵਿੱਚ ਬ੍ਰਾਜ਼ੀਲ ਦਾ ਸਾਹਮਣਾ ਹੁਣ ਕ੍ਰੋਏਸ਼ੀਆ ਨਾਲ ਹੋਵੇਗਾ। ਦਰਅਸਲ, ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਬ੍ਰਾਜ਼ੀਲ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਦੇ ਨਾਲ ਹੀ ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟਆਊਟ ਵਿੱਚ ਜਾਪਾਨ ਨੂੰ 3-1 ਨਾਲ ਹਰਾਇਆ। ਤੁਹਾਨੂੰ ਦੱਸ ਦੇਈਏ ਕਿ ਫੀਫਾ ਵਿਸ਼ਵ ਕੱਪ ਦੇ ਪਿਛਲੇ ਸੀਜ਼ਨ ਵਿੱਚ ਕ੍ਰੋਏਸ਼ੀਆ ਉਪ ਜੇਤੂ ਰਿਹਾ ਸੀ। ਵਿਸ਼ਵ ਕੱਪ 2018 ਦੇ ਫਾਈਨਲ ਵਿੱਚ ਕ੍ਰੋਏਸ਼ੀਆ ਨੂੰ ਫਰਾਂਸ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਬ੍ਰਾਜ਼ੀਲ ਅਤੇ ਕ੍ਰੋਏਸ਼ੀਆ ਵਿਚਾਲੇ ਕੁਆਰਟਰ ਫਾਈਨਲ ਦੀ ਲੜਾਈ ਕਾਫੀ ਰੋਮਾਂਚਕ ਹੋ ਸਕਦੀ ਹੈ। ਦੋਵੇਂ ਟੀਮਾਂ ਵਿਸ਼ਵ ਕੱਪ ਜਿੱਤਣ ਦੀਆਂ ਵੱਡੀਆਂ ਦਾਅਵੇਦਾਰ ਹਨ।