(Source: ECI/ABP News)
ਕਿਉਂ ਆਪਣੇ ਬੇਟੇ ਨੂੰ ਕਦੇ ਵੀ ਮੋਬਾਈਲ ਨਹੀਂ ਲੈਕੇ ਦੇਣਾ ਚਾਹੁੰਦੇ ਕ੍ਰਿਸਟੀਆਨੋ ਰੋਨਾਲਡੋ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
Cristiano Ronaldo Family: ਰੋਨਾਲਡੋ ਨੇ ਇੱਕ ਬਿਆਨ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਦੇ ਵੀ ਆਪਣੇ ਪੁੱਤਰ ਕ੍ਰਿਸਟੀਆਨੋ ਜੂਨੀਅਰ ਨੂੰ ਮੋਬਾਈਲ ਫੋਨ ਖਰੀਦ ਕੇ ਨਹੀਂ ਦੇਣਗੇ। ਰੋਨਾਲਡੋ ਦਾ ਪੁੱਤਰ ਇਸ ਸਮੇਂ 13 ਸਾਲਾਂ ਦਾ ਹੈ

Cristiano Ronaldo Son Cristiano Jr: ਕ੍ਰਿਸਟੀਆਨੋ ਰੋਨਾਲਡੋ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਵਿਸ਼ਵ ਪ੍ਰਸਿੱਧ ਫੁੱਟਬਾਲਰ ਹਨ। ਇਸ ਦੇ ਨਾਲ ਨਾਲ ਪੂਰੀ ਦੁਨੀਆ 'ਚ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਹ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਵਾਲੇ ਖਿਡਾਰੀ ਹਨ। ਇੰਸਟਾ 'ਤੇ ਰੋਨਾਲਡੋ ਦੇ 598 ਮਿਲੀਅਨ ਯਾਨਿ 59 ਕਰੋੜ ਫਾਲੋਅਰਜ਼ ਹਨ।
ਹਾਲ ਹੀ 'ਚ ਰੋਨਾਲਡੋ ਨੇ ਇੱਕ ਬਿਆਨ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਦੇ ਵੀ ਆਪਣੇ ਪੁੱਤਰ ਕ੍ਰਿਸਟੀਆਨੋ ਜੂਨੀਅਰ ਨੂੰ ਮੋਬਾਈਲ ਫੋਨ ਖਰੀਦ ਕੇ ਨਹੀਂ ਦੇਣਗੇ। ਰੋਨਾਲਡੋ ਦਾ ਪੁੱਤਰ ਇਸ ਸਮੇਂ 13 ਸਾਲਾਂ ਦਾ ਹੈ, ਪਰ ਉਸ ਦੇ ਪਰਿਵਾਰ ਨੇ ਉਸ ਨੂੰ ਹਾਲੇ ਤੱਕ ਫੋਨ ਨਹੀਂ ਖਰੀਦ ਕੇ ਦਿੱਤਾ ਹੈ। ਇਸ ਦੀ ਵਜ੍ਹਾ ਬੜੀ ਹੈਰਾਨ ਕਰਨ ਵਾਲੀ ਹੈ।
ਰੋਨਾਲਡੋ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰ ਨਾਲ ਬਹੁਤ ਹੀ ਜ਼ਿਆਦਾ ਸਖਤ ਹਨ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਪੁੱਤਰ ਪੈਸੇ ਵਾਲੇ ਪਿਓ ਦੀ ਵਿਗੜੀ ਹੋਈ ਔਲਾਦ ਬਣੇ। ਉਹ ਚਾਹੁੰਦੇ ਹਨ ਕਿ ਕ੍ਰਿਸਟੀਆਨੋ ਜੂਨੀਅਰ ਮੇਹਨਤ ਤੇ ਸੰਘਰਸ਼ ਦਾ ਮਤਲਬ ਸਮਝੇ। ਉਹ ਕਹਿੰਦੇ ਹਨ ਕਿ ਉਹ ਆਪਣੇ ਪੁੱਤਰ ਦੀ ਸਖਤ ਟਰੇਨਿੰਗ ਕਰ ਰਹੇ ਹਨ। ਉਹ ਪਰੇਸ਼ਾਨ ਹੋ ਜਾਂਦੇ ਹਨ ਜਦੋਂ ਛੋਟਾ ਕ੍ਰਿਸਟੀਆਨੋ ਸਿਹਤਮੰਦ ਭੋਜਨ ਦੀ ਥਾਂ ਚਿਪਸ ਤੇ ਫਾਸਟ ਫੂਡ ਖਾਂਦਾ ਹੈ।
View this post on Instagram
ਦੱਸ ਦਈਏ ਕਿ ਰੋਨਾਲਡੋ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਖੂਬ ਸੰਘਰਸ਼ ਕੀਤਾ ਹੈ। ਉਨ੍ਹਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਸੜਕਾਂ 'ਤੇ ਝਾੜੂ ਤੱਕ ਵੀ ਲਗਾਇਆ ਹੈ। ਜੋ ਵੀ ਉੇਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਹਾਸਲ ਕੀਤਾ ਹੈ, ਉਨ੍ਹਾਂ ਨੂੰ ਉਸ ਦੀ ਵੈਲੀਊ ਪਤਾ ਹੈ ਅਤੇ ਇਹੀ ਚੀਜ਼ ਉਹ ਆਪਣੇ ਪੁੱਤਰ ਨੂੰ ਸਿਖਾ ਰਹੇ ਹਨ। ਰੋਨਾਲਡੋ ਕਹਿੰਦੇ ਹਨ ਕਿ ਜੇ ਛੋਟੇ ਕ੍ਰਿਸਟੀਆਨੋ ਨੇ ਮੋਬਾਈਲ ਫੋਨ ਲੈਣਾ ਹੈ ਤਾਂ ਉਸ ਨੂੰ ਇਹ ਖੁਦ ਹੀ ਕਮਾਉਣਾ ਪਵੇਗਾ। ਇਸ ਦੇ ਨਾਲ ਨਾਲ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਇਸ ਕਰਕੇ ਵੀ ਆਪਣੇ ਬੇਟੇ ਨੂੰ ਮੋਬਾਈਲ ਫੋਨ ਲੈਕੇ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹ ਉਸ ਨੂੰ ਸੋਸ਼ਲ ਮੀਡੀਆ 'ਤੇ ਨੈਗਿਟੀਵਿਟੀ ਤੇ ਟਰੋਲੰਿਗ ਤੋਂ ਬਚਾਉਣਾ ਚਾਹੁੰਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
