(Source: ECI/ABP News/ABP Majha)
IND vs PAK: ਸਾਬਕਾ ਪਾਕਿ ਕ੍ਰਿਕਟਰ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ, 'ਭਾਵੇਂ ਟੀਮ ਇੰਡੀਆ ਪਾਕਿਸਤਾਨ ਨਾ ਆਵੇ ਪਰ ਸਾਨੂੰ ਉੱਥੇ ਜਾਣਾ ਚਾਹੀਦਾ ਹੈ'
Asia Cup 2023 Hosting Issue: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਬਦੁਰ ਰਹਿਮਾਨ ਨੇ ਪਾਕਿਸਤਾਨ 'ਚ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਵਿਰੋਧ ਕਰਨ ਵਾਲੇ BCCI 'ਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।
Asia Cup 2023 Hosting Issue: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਬਦੁਰ ਰਹਿਮਾਨ ਨੇ ਪਾਕਿਸਤਾਨ 'ਚ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਵਿਰੋਧ ਕਰਨ ਵਾਲੇ BCCI 'ਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਭਾਰਤੀ ਟੀਮ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਨਹੀਂ ਵੀ ਆਉਂਦੀ ਹੈ ਤਾਂ ਵੀ ਪਾਕਿਸਤਾਨੀ ਟੀਮ ਨੂੰ ਭਾਰਤ 'ਚ ਹੋਣ ਵਾਲੇ 2023 ਵਿਸ਼ਵ ਕੱਪ 'ਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਬਿਆਨ ਤਾਅਨੇ ਦੇ ਰੂਪ 'ਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਟੀਮ ਨੂੰ ਵਿਸ਼ਵ ਕੱਪ ਵਿੱਚ ਆਪਣੀ ਖੇਡ ਰਾਹੀਂ ਭਾਰਤ ਨੂੰ ਜਵਾਬ ਦੇਣਾ ਚਾਹੀਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਦੇ ਅਧਿਕਾਰ ਪਾਕਿਸਤਾਨ ਕੋਲ ਹਨ। ਪਰ ਬੀਸੀਸੀਆਈ ਨੇ ਸਾਫ਼ ਕਰ ਦਿੱਤਾ ਹੈ ਕਿ ਮੌਜੂਦਾ ਹਾਲਾਤ ਵਿੱਚ ਭਾਰਤੀ ਟੀਮ ਪਾਕਿਸਤਾਨ ਨਹੀਂ ਆ ਸਕਦੀ। ਅਜਿਹੇ 'ਚ ਏਸ਼ੀਆ ਕੱਪ ਨੂੰ ਕਿਸੇ ਹੋਰ ਦੇਸ਼ 'ਚ ਸ਼ਿਫਟ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵੱਲੋਂ ਲਗਾਤਾਰ ਬਿਆਨ ਆ ਰਹੇ ਹਨ ਕਿ ਜੇਕਰ ਭਾਰਤ ਪਾਕਿਸਤਾਨ 'ਚ ਏਸ਼ੀਆ ਕੱਪ ਖੇਡਣ ਤੋਂ ਇਨਕਾਰ ਕਰ ਰਿਹਾ ਹੈ ਤਾਂ ਪਾਕਿਸਤਾਨ ਨੂੰ ਵੀ ਭਾਰਤ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਹਿੱਸਾ ਨਹੀਂ ਲੈਣਾ ਚਾਹੀਦਾ। ਹਾਲਾਂਕਿ ਕੁਝ ਸਾਬਕਾ ਪਾਕਿਸਤਾਨੀ ਕ੍ਰਿਕਟਰ ਇਸ ਵਿਚਾਰ ਤੋਂ ਵੱਖ ਹਨ। ਇਨ੍ਹਾਂ ਵਿੱਚ ਅਬਦੁਰ ਰਹਿਮਾਨ ਵੀ ਸ਼ਾਮਲ ਹੈ।
'ਸਾਨੂੰ ਉੱਥੇ ਜਾਣਾ ਚਾਹੀਦਾ ਹੈ'
ਸਾਬਕਾ ਪਾਕਿਸਤਾਨੀ ਕ੍ਰਿਕਟਰ ਅਬਦੁਰ ਰਹਿਮਾਨ ਨੇ 'ਨਾਦਿਰ ਅਲੀ ਪੋਡਕਾਸਟ' ਯੂਟਿਊਬ ਚੈਨਲ 'ਤੇ ਕਿਹਾ ਹੈ, 'ਆਈਸੀਸੀ ਵਿੱਚ ਕੰਮ ਕਰਨ ਵਾਲੇ ਸਾਰੇ ਲੋਕ ਭਾਰਤੀ ਹਨ। 60-70 ਫੀਸਦੀ ਫੰਡ ਵੀ ਭਾਰਤ ਤੋਂ ਆਉਂਦੇ ਹਨ। ਪਾਕਿਸਤਾਨ ਨੂੰ ਉਥੇ (ਭਾਰਤ) ਜਾਣਾ ਚਾਹੀਦਾ ਹੈ ਕਿਉਂਕਿ ਅਸੀਂ ਖੇਡਣਾ ਚਾਹੁੰਦੇ ਹਾਂ। ਅਸੀਂ 'ਨਹੀਂ' ਕਹਿਣ ਦੀ ਸਥਿਤੀ ਵਿਚ ਨਹੀਂ ਹਾਂ। ਜੇਕਰ ਭਾਰਤੀ ਟੀਮ ਇੱਥੇ ਨਹੀਂ ਆਉਣਾ ਚਾਹੁੰਦੀ ਤਾਂ ਠੀਕ ਹੈ ਪਰ ਸਾਨੂੰ ਉੱਥੇ ਜਾ ਕੇ ਕੁਝ ਸ਼ਾਨਦਾਰ ਕ੍ਰਿਕਟ ਖੇਡ ਕੇ ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ। ਇਸ ਦੌਰਾਨ ਜਦੋਂ ਐਂਕਰ ਨੇ ਆਈ.ਸੀ.ਸੀ. ਨੂੰ ਭਾਰਤੀ ਕ੍ਰਿਕਟ ਪ੍ਰੀਸ਼ਦ ਦਾ ਨਾਂ ਦਿੱਤਾ ਤਾਂ ਅਬਦੁਰ ਰਹਿਮਾਨ ਨੇ ਵੀ ਹਾਮੀ ਭਰ ਦਿੱਤੀ। ਉਨ੍ਹਾਂ ਕਿਹਾ ਕਿ ਹਾਂ, ਆਈਸੀਸੀ ਭਾਰਤ ਦੇ ਦਬਾਅ ਵਿੱਚ ਰਹਿੰਦੀ ਹੈ।