(Source: ECI/ABP News)
ਬੈਲਜੀਅਮ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਪਹੁੰਚੀ ਫਰਾਂਸ, ਜਾਨ ਵਰਟੋਂਘੇਨ ਦੇ ਖਤਰਨਾਕ ਗੋਲ ਨੇ ਪਲਟੀ ਬਾਜ਼ੀ
Euro 2024: ਫਰਾਂਸ ਨੇ ਯੂਰੋ 2024 ਦੇ ਰੋਮਾਂਚਕ ਮੈਚ ਵਿੱਚ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਫਰਾਂਸ ਨੇ ਬੈਲਜੀਅਮ ਨੂੰ 1-0 ਨਾਲ ਹਰਾਇਆ ਹੈ।

Euro 2024: ਫਰਾਂਸ ਨੇ ਯੂਰੋ 2024 ਦੇ ਰੋਮਾਂਚਕ ਮੈਚ ਵਿੱਚ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਫਰਾਂਸ ਨੇ ਬੈਲਜੀਅਮ ਨੂੰ 1-0 ਨਾਲ ਹਰਾਇਆ ਹੈ। ਆਖਰੀ ਪਲਾਂ 'ਚ ਬੈਲਜੀਅਮ ਦੇ ਜਾਨ ਵਰਟੋਂਘੇਨ ਨੇ ਆਪਣੀ ਟੀਮ ਖਿਲਾਫ ਆਤਮਘਾਤੀ ਗੋਲ ਕਰਕੇ ਫਰਾਂਸ ਦੀ ਜਿੱਤ ਪੱਕੀ ਕਰ ਦਿੱਤੀ।
ਇਕ ਵਾਰ ਤਾਂ ਇਦਾਂ ਲੱਗ ਰਿਹਾ ਸੀ ਕਿ ਕੋਈ ਵੀ ਟੀਮ ਇਕ ਵੀ ਗੋਲ ਨਹੀਂ ਕਰ ਸਕੇਗੀ ਅਤੇ ਸ਼ਾਇਦ ਵਾਧੂ ਸਮਾਂ ਵੀ ਲੈਣਾ ਪਏਗਾ, ਪਰ ਫਰਾਂਸ ਦੀ ਝੋਲੀ ਵਿੱਚ ਆਪਣੇ ਆਪ ਹੀ ਜਿੱਤ ਆ ਗਈ ਅਤੇ ਬੈਲਜੀਅਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਫੁੱਟਬਾਲ ਵੀ ਅਨਿਸ਼ਚਿਤਤਾਵਾਂ ਦੀ ਖੇਡ ਹੈ। ਕੋਈ ਕੁਝ ਨਹੀਂ ਕਹਿ ਸਕਦਾ, ਇੱਕ ਸ਼ਾਟ ਕਦੋਂ ਬਾਜ਼ੀ ਪਲਟ ਦੇਵੇ। ਬੈਲਜੀਅਮ ਦੇ ਨਾਲ ਯੂਰੋ ਕੱਪ ਦੇ ਮੈਚ 'ਚ ਵੀ ਕੁਝ ਅਜਿਹਾ ਹੀ ਹੋਇਆ। ਜਦੋਂ ਫਰਾਂਸ ਨਾਲ ਇਸ ਦੀ ਮੁਕਾਬਲੇ ਦੀ ਟੱਕਰ ਚੱਲ ਰਹੀ ਸੀ ਤਾਂ ਦੋਹਾਂ ਪਾਸਿਆਂ ਤੋਂ ਇੱਕ ਵੀ ਗੋਲ ਨਹੀਂ ਹੋਇਆ ਅਤੇ ਸਾਰੀ ਬਾਜ਼ੀ ਪਲਟ ਗਈ।
ਇਸ ਦੌਰਾਨ ਰੈਂਡਲ ਕੋਲੋ ਮੁਆਨੀ ਦਾ ਸ਼ਾਟ ਜਾਨ ਵਰਟੋਂਘੇਨ ਤੋਂ ਡਿਫਲੈਕਸ਼ਨ ਲੈ ਕੇ ਬੈਲਜੀਅਮ ਦੇ ਹੀ ਗੋਲ ਪੋਸਟ ਵਿੱਚ ਚਲਾ ਗਿਆ। ਆਖ਼ਰੀ ਮਿੰਟਾਂ ਵਿੱਚ ਜਾਨ ਵਰਟੋਂਘੇਨ ਦੇ ਖਤਰਨਾਕ ਗੋਲ ਨੇ ਬੈਲਜੀਅਮ ਨੂੰ ਕੁਆਰਟਰ ਫਾਈਨਲ ਤੋਂ ਬਾਹਰ ਕਰ ਦਿੱਤਾ। ਬੈਲਜੀਅਮ ਨੇ ਆਖਰੀ ਕੁਝ ਮਿੰਟਾਂ ਵਿੱਚ ਕੋਸ਼ਿਸ਼ ਕੀਤੀ ਪਰ ਫਰਾਂਸ ਨੇ ਬਚਾਅ ਕਰਦਿਆਂ ਹੋਇਆਂ ਜਿੱਤ ਨੂੰ ਆਪਣੇ ਹੱਥੋਂ ਨਹੀਂ ਨਿਕਲਣ ਦਿੱਤਾ। ਫਰਾਂਸ ਨੇ 1-0 ਨਾਲ ਜਿੱਤ ਦਰਜ ਕੀਤੀ।
ਫਰਾਂਸ ਨੇ ਯੂਰੋ 2024 ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨ ਦੀ ਲੜਾਈ ਜਿੱਤ ਲਈ ਹੈ। ਬੈਲਜੀਅਮ ਦੇ ਖਿਡਾਰੀ ਜਾਨ ਵਰਟੋਂਘੇਨ ਦੇ ਆਪਣੇ ਗੋਲ ਦੀ ਬਦੌਲਤ ਫਰਾਂਸ ਨੇ ਯੂਰੋ 2024 ਦੇ ਕੁਆਰਟਰ ਫਾਈਨਲ ਵਿੱਚ 1-0 ਨਾਲ ਜਿੱਤ ਦਰਜ ਕੀਤੀ। ਮੈਚ ਬਹੁਤ ਰੋਮਾਂਚਕ ਰਿਹਾ ਅਤੇ ਦੋਵੇਂ ਟੀਮਾਂ ਨੇ ਗੋਲ ਲਈ ਕਈ ਵਾਰ ਇੱਕ-ਦੂਜੇ 'ਤੇ ਅਟੈਕ ਕੀਤਾ ਪਰ ਗੋਲ ਨਹੀਂ ਕਰ ਸਕੇ। ਡਸਲਡੋਰਫ ਦੇ ਮੈਦਾਨ 'ਤੇ ਹੋਏ ਰੋਮਾਂਚਕ ਮੁਕਾਬਲੇ 'ਚ ਆਖਰਕਾਰ ਫਰਾਂਸ ਨੇ ਜਿੱਤ ਹਾਸਲ ਕੀਤੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
