Rishabh Pant IPL 2025: ਰਿਸ਼ਭ ਪੰਤ ਨੂੰ 27 ਕਰੋੜ 'ਚੋਂ ਨਹੀਂ ਮਿਲੇਗੀ ਪੂਰੀ ਰਕਮ? ਜਾਣੋ ਟੈਕਸ 'ਚ ਕੱਟੇ ਜਾਣਗੇ ਕਿੰਨੇ ਪੈਸੇ
Rishabh Pant IPL 2025 Salary Tax Deduction: ਰਿਸ਼ਭ ਪੰਤ ਨੂੰ ਆਈਪੀਐੱਲ 2025 ਦੀ ਮੇਗਾ ਨਿਲਾਮੀ ਵਿੱਚ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ ਦੀ ਕੀਮਤ ਵਿੱਚ ਖਰੀਦਿਆ। ਪੰਤ ਆਈਪੀਐਲ ਦੇ ਇਤਿਹਾਸ ਵਿੱਚ
Rishabh Pant IPL 2025 Salary Tax Deduction: ਰਿਸ਼ਭ ਪੰਤ ਨੂੰ ਆਈਪੀਐੱਲ 2025 ਦੀ ਮੇਗਾ ਨਿਲਾਮੀ ਵਿੱਚ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ ਦੀ ਕੀਮਤ ਵਿੱਚ ਖਰੀਦਿਆ। ਪੰਤ ਆਈਪੀਐਲ ਦੇ ਇਤਿਹਾਸ ਵਿੱਚ ਵਿਕਣ ਵਾਲੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪੰਤ ਨੂੰ IPL ਸੈਲਰੀ ਵਜੋਂ ਪੂਰੇ 27 ਕਰੋੜ ਰੁਪਏ ਨਹੀਂ ਮਿਲਣਗੇ। ਉਨ੍ਹਾਂ ਦੀ ਤਨਖਾਹ ਦਾ ਵੱਡਾ ਹਿੱਸਾ ਟੈਕਸ ਵਜੋਂ ਕੱਟਿਆ ਜਾਵੇਗਾ। ਤਾਂ ਆਓ ਜਾਣਦੇ ਹਾਂ ਕਿ ਟੈਕਸ ਕੱਟਣ ਤੋਂ ਬਾਅਦ 27 ਕਰੋੜ ਰੁਪਏ ਵਿੱਚੋਂ ਪੰਤ ਨੂੰ ਕਿੰਨੀ ਤਨਖਾਹ ਮਿਲੇਗੀ।
ਰਿਪੋਰਟਾਂ ਮੁਤਾਬਕ ਪੰਤ ਨੂੰ ਟੈਕਸ ਵਜੋਂ 8.1 ਕਰੋੜ ਰੁਪਏ ਸਰਕਾਰ ਨੂੰ ਅਦਾ ਕਰਨੇ ਪੈਣਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ 27 ਕਰੋੜ ਰੁਪਏ 'ਚੋਂ ਸਿਰਫ਼ 18.9 ਕਰੋੜ ਰੁਪਏ ਆਈ.ਪੀ.ਐੱਲ. ਦੀ ਤਨਖਾਹ ਵਜੋਂ ਮਿਲਣਗੇ।
ਸੱਟ ਲੱਗਣ 'ਤੇ ਵੀ ਪੈਸੇ ਮਿਲਣਗੇ?
ਜੇਕਰ ਕੋਈ ਵੀ ਖਿਡਾਰੀ IPL 2025 ਤੋਂ ਪਹਿਲਾਂ ਜ਼ਖਮੀ ਹੋ ਜਾਂਦਾ ਹੈ, ਤਾਂ ਟੀਮ ਕਿਸੇ ਹੋਰ ਖਿਡਾਰੀ ਨੂੰ ਉਸ ਦੇ ਬਦਲ ਵਜੋਂ ਸ਼ਾਮਲ ਕਰ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਕੋਈ ਭਾਰਤੀ ਖਿਡਾਰੀ ਟੀਮ ਇੰਡੀਆ ਲਈ ਖੇਡਦੇ ਹੋਏ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਉਨ੍ਹਾਂ ਦੀ ਪੂਰੀ ਤਨਖਾਹ ਮਿਲੇਗੀ ਕਿਉਂਕਿ ਬੀਸੀਸੀਆਈ ਭਾਰਤੀ ਖਿਡਾਰੀਆਂ ਨੂੰ ਬੀਮਾ ਪ੍ਰਦਾਨ ਕਰਵਾਉਂਦੀ ਹੈ।
ਆਸਟ੍ਰੇਲੀਆ 'ਚ ਮੌਜੂਦ ਹਨ ਰਿਸ਼ਭ ਪੰਤ
ਪੰਤ ਇਨ੍ਹੀਂ ਦਿਨੀਂ ਟੀਮ ਦੇ ਨਾਲ ਬਾਰਡਰ-ਗਾਵਸਕਰ ਟਰਾਫੀ ਲਈ ਆਸਟ੍ਰੇਲੀਆ 'ਚ ਮੌਜੂਦ ਹਨ। ਟੀਮ ਇੰਡੀਆ ਸੀਰੀਜ਼ ਦਾ ਪਹਿਲਾ ਮੁਕਾਬਲਾ ਜਿੱਤ ਲਿਆ ਹੈ। ਹੁਣ ਸੀਰੀਜ਼ ਦਾ ਦੂਜਾ ਟੈਸਟ 06 ਦਸੰਬਰ ਤੋਂ ਐਡੀਲੇਡ ਦੇ ਓਵਲ 'ਚ ਖੇਡਿਆ ਜਾਵੇਗਾ।
ਰਿਸ਼ਭ ਪੰਤ ਦਾ ਆਈ.ਪੀ.ਐੱਲ ਕਰੀਅਰ
ਰਿਸ਼ਭ ਪੰਤ ਨੇ ਹੁਣ ਤੱਕ ਆਪਣੇ ਆਈਪੀਐਲ ਕਰੀਅਰ ਵਿੱਚ 111 ਮੁਕਾਬਲੇ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 110 ਪਾਰੀਆਂ 'ਚ ਉਨ੍ਹਾਂ ਨੇ 35.31 ਦੀ ਔਸਤ ਅਤੇ 148.93 ਦੇ ਸਟ੍ਰਾਈਕ ਰੇਟ ਨਾਲ 3284 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ ਉਨ੍ਹਾਂ ਦੇ ਬੱਲੇ ਤੋਂ 1 ਸੈਂਕੜਾ ਅਤੇ 18 ਅਰਧ-ਸੈਂਕੜੇ ਲਗਾਏ ਹਨ, ਜਿਸ ਵਿੱਚ ਉੱਚ ਸਕੋਰ 128* ਦੌੜਾਂ ਦਾ ਰਿਹਾ ਹੈ। ਪੰਤ ਨੇ 2016 ਵਿੱਚ ਆਈਪੀਐਲ ਦੀ ਸ਼ੁਰੂਆਤ ਕੀਤੀ ਸੀ। ਉਹ 2016 ਤੋਂ 2024 ਤੱਕ ਸਿਰਫ ਇੱਕ ਟੀਮ ਦਿੱਲੀ ਕੈਪੀਟਲਸ ਲਈ ਖੇਡਿਆ। ਹੁਣ ਪਹਿਲੀ ਵਾਰ ਪੰਤ 2025 'ਚ ਲਖਨਊ ਸੁਪਰ ਜਾਇੰਟਸ ਦੇ ਜ਼ਰੀਏ ਕਿਸੇ ਹੋਰ ਟੀਮ ਲਈ ਆਈਪੀਐੱਲ ਖੇਡਦੇ ਨਜ਼ਰ ਆਉਣਗੇ।