ICC Hall of Fame: ਸਾਬਕਾ ਕ੍ਰਿਕੇਟਰਾਂ ਦਾ ਸਨਮਾਨ ਕਰੇਗੀ ICC, ਸੂਚੀ 'ਚ ਟੌਪ 'ਤੇ ਇਸ ਦਿੱਗਜ ਬੱਲੇਬਾਜ਼ ਦਾ ਨਾਂ
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਸਾਬਕਾ ਕ੍ਰਿਕਟਰਾਂ ਨੂੰ ਸਨਮਾਨਿਤ ਕਰਨ ਲਈ ਹਾਲ ਆਫ ਫੇਮ ਮਹੀਨੇ ਦੀ ਸ਼ੁਰੂਆਤ ਕੀਤੀ ਹੈ। ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਮਾਰਟਿਨ ਕ੍ਰੋ ਨੂੰ ਆਈਸੀਸੀ ਨੇ ਆਪਣੀ ਸੂਚੀ ਵਿਚ ਪਹਿਲੇ ਨੰਬਰ 'ਤੇ ਚੁਣਿਆ ਹੈ। ਆਈਸੀਸੀ ਨੇ ਇੱਕ ਟਵੀਟ ਰਾਹੀਂ ਇਸ ਦਾ ਐਲਾਨ ਕੀਤਾ ਹੈ।
ICC Hall of Fame: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਸਾਬਕਾ ਕ੍ਰਿਕਟਰਾਂ ਨੂੰ ਸਨਮਾਨਿਤ ਕਰਨ ਲਈ ਹਾਲ ਆਫ ਫੇਮ ਮਹੀਨੇ ਦੀ ਸ਼ੁਰੂਆਤ ਕੀਤੀ ਹੈ। ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਮਾਰਟਿਨ ਕ੍ਰੋ ਨੂੰ ਆਈਸੀਸੀ ਨੇ ਆਪਣੀ ਸੂਚੀ ਵਿਚ ਪਹਿਲੇ ਨੰਬਰ 'ਤੇ ਚੁਣਿਆ ਹੈ। ਆਈਸੀਸੀ ਨੇ ਇੱਕ ਟਵੀਟ ਰਾਹੀਂ ਇਸ ਦਾ ਐਲਾਨ ਕੀਤਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਅੱਜ ਵੀ ਮਾਰਟਿਨ ਕਰੋ ਨੂੰ ਨਿਊਜ਼ੀਲੈਂਡ ਦੀ ਧਰਤੀ 'ਤੇ ਸਭ ਤੋਂ ਪ੍ਰਤਿਭਾਵਾਨ ਬੱਲੇਬਾਜ਼ ਕਿਹਾ ਜਾਂਦਾ ਹੈ। ਉਸ ਨੇ ਫਰਵਰੀ 1982 ਵਿੱਚ 19 ਸਾਲ ਦੀ ਉਮਰ ਵਿਚ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਤੇ ਲਗਪਗ 13 ਸਾਲਾਂ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ।
We’re launching the #ICCHallOfFame month to celebrate cricket’s finest
— ICC (@ICC) May 16, 2021
First up, @BLACKCAPS’ Martin Crowe – an extraordinary batsman, and captain pic.twitter.com/vZoRmTPuDt
ਉਸ ਦੇ ਦੌਰ ਦੇ ਦਿੱਗਜ਼ ਤੇ ਸਟਾਈਲਿਸ਼ ਬੱਲੇਬਾਜ਼ ਨੇ 77 ਟੈਸਟਾਂ ਵਿੱਚ 45.37 ਦੀ ਔਸਤ ਨਾਲ 5444 ਦੌੜਾਂ ਬਣਾਈਆਂ ਹਨ। ਇਸ ਸਮੇਂ ਦੌਰਾਨ, ਉਸ ਦੇ ਬੱਲੇ ਤੋਂ 17 ਸੈਂਕੜੇ ਤੇ ਇੱਕ ਦੋਹਰਾ ਸੈਂਕੜਾ ਆਇਆ। ਟੈਸਟ ਵਿਚ ਉਸ ਦਾ ਸਰਵਉੱਚ ਸਕੋਰ 299 ਦੌੜਾਂ ਸੀ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਇਸ ਦੇ ਨਾਲ ਹੀ ਵਨਡੇ ਕ੍ਰਿਕਟ ਦੇ 143 ਮੈਚਾਂ ਵਿੱਚ ਕ੍ਰੋ ਨੇ 38.24 ਦੀ ਔਸਤ ਨਾਲ 4704 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਚਾਰ ਸੈਂਕੜੇ ਤੇ 34 ਅਰਧ ਸੈਂਕੜੇ ਵੀ ਲਗਾਏ। 1992 ਦੇ ਵਿਸ਼ਵ ਕੱਪ ਵਿਚ ਕ੍ਰੋ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਵੱਡੇ ਗੇਂਦਬਾਜ਼ਾਂ ਦੇ ਵਿਰੁੱਧ ਕਈ ਦੌੜਾਂ ਬਣਾਈਆਂ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :