IND vs PAK: `ਬੁਮਰਾਹ ਦੇ ਬਿਨਾਂ ਭਾਰਤ ਦੀ ਗੇਂਦਬਾਜ਼ੀ ਕਮਜ਼ੋਰ, ਪਰ ਸ਼ਾਹੀਨ ਦੇ ਬਿਨਾਂ ਪਾਕਿਸਤਾਨ...` ਸਾਬਕਾ ਕ੍ਰਿਕੇਟਰ ਦਾ ਵੱਡਾ ਬਿਆਨ
Asia Cup 2022: ਏਸ਼ੀਆ ਕੱਪ 2022 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ 28 ਅਗਸਤ ਨੂੰ ਮੈਚ ਹੋਵੇਗਾ। ਭਾਰਤੀ ਟੀਮ ਜਸਪ੍ਰੀਤ ਬੁਮਰਾਹ ਅਤੇ ਪਾਕਿਸਤਾਨੀ ਟੀਮ ਸ਼ਾਹੀਨ ਅਫਰੀਦੀ ਤੋਂ ਬਿਨਾਂ ਮੈਦਾਨ ਵਿੱਚ ਉਤਰੇਗੀ।
IND vs PAK Asia Cup 2022: ਏਸ਼ੀਆ ਕੱਪ 2022 ਵਿੱਚ, ਭਾਰਤ ਅਤੇ ਪਾਕਿਸਤਾਨ (IND vs PAK) ਦੀਆਂ ਟੀਮਾਂ ਆਪਣੇ ਮੁੱਖ ਗੇਂਦਬਾਜ਼ ਤੋਂ ਬਿਨਾਂ ਖੇਡਣਗੀਆਂ। ਜਸਪ੍ਰੀਤ ਬੁਮਰਾਹ ਭਾਰਤੀ ਟੀਮ ਤੋਂ ਗੈਰਹਾਜ਼ਰ ਰਹੇਗਾ, ਜਦਕਿ ਪਾਕਿਸਤਾਨੀ ਟੀਮ ਸ਼ਾਹੀਨ ਅਫਰੀਦੀ ਦੀ ਕਮੀ ਮਹਿਸੂਸ ਕਰੇਗੀ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੇ ਇਨ੍ਹਾਂ ਦੋ ਵੱਡੇ ਗੇਂਦਬਾਜ਼ਾਂ ਦੀ ਗੈਰਹਾਜ਼ਰੀ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੁਮਰਾਹ ਦੀ ਗੈਰ-ਮੌਜੂਦਗੀ 'ਚ ਭਾਰਤ ਦਾ ਗੇਂਦਬਾਜ਼ੀ ਹਮਲਾ ਕਮਜ਼ੋਰ ਹੀ ਹੋਵੇਗਾ ਪਰ ਸ਼ਾਹੀਨ ਦੀ ਗੈਰ-ਮੌਜੂਦਗੀ ਨਾਲ ਪਾਕਿਸਤਾਨ ਦੀ ਟੀਮ ਕਾਫੀ ਪ੍ਰਭਾਵਿਤ ਹੋਵੇਗੀ।
ਆਕਿਬ ਨੇ ਕਿਹਾ, 'ਏਸ਼ੀਆ ਕੱਪ 'ਚ ਬੁਮਰਾਹ ਨਹੀਂ ਹੈ, ਇਸ ਲਈ ਭਾਰਤ ਦਾ ਗੇਂਦਬਾਜ਼ੀ ਹਮਲਾ ਕਮਜ਼ੋਰ ਹੋਵੇਗਾ। ਮੁਹੰਮਦ ਸ਼ਮੀ ਵੀ ਨਹੀਂ ਹੋਣਗੇ। ਪਰ ਭਾਰਤੀ ਟੀਮ ਬੁਮਰਾਹ ਅਤੇ ਸ਼ਮੀ 'ਤੇ ਓਨੀ ਨਿਰਭਰ ਨਹੀਂ ਹੈ ਜਿੰਨੀ ਪਾਕਿਸਤਾਨ ਦੀ ਟੀਮ ਸ਼ਾਹੀਨ ਅਫਰੀਦੀ 'ਤੇ ਨਿਰਭਰ ਕਰਦੀ ਹੈ। ਪਾਕਿਸਤਾਨ ਟੀਮ ਦੇ ਗੇਂਦਬਾਜ਼ੀ ਹਮਲੇ 'ਚ ਉਹ ਅਹਿਮ ਭੂਮਿਕਾ ਨਿਭਾਉਂਦੇ ਹਨ।
ਆਕੀਬ ਦਾ ਕਹਿਣਾ ਹੈ, 'ਇਹ ਪਾਕਿਸਤਾਨ ਲਈ ਵੱਡਾ ਝਟਕਾ ਹੈ। ਟੀ-20 ਕ੍ਰਿਕਟ 'ਚ ਜਿਸ ਤਰ੍ਹਾਂ ਨਾਲ ਉਹ ਗੇਂਦਬਾਜ਼ੀ ਕਰਦਾ ਹੈ, ਉਸ ਨਾਲ ਬੱਲੇਬਾਜ਼ ਸੋਚ 'ਚ ਪੈ ਜਾਂਦੇ ਹਨ ਕਿ ਸਟੰਪ ਨੂੰ ਬਚਾਉਣਾ ਹੈ ਜਾਂ ਐਲਬੀਡਬਲਯੂ ਹੋਣ ਤੋਂ ਬਚਣਾ ਹੈ। ਇਸ ਲਈ ਜਦੋਂ ਸ਼ਾਹੀਨ ਗੇਂਦਬਾਜ਼ੀ ਕਰਦਾ ਹੈ ਤਾਂ ਬੱਲੇਬਾਜ਼ਾਂ 'ਤੇ ਕਾਫੀ ਦਬਾਅ ਹੁੰਦਾ ਹੈ। ਪਾਕਿਸਤਾਨ ਨੇ ਪਿਛਲੀਆਂ ਦੋ ਵਾਰ ਭਾਰਤ 'ਤੇ ਜੋ ਜਿੱਤ ਹਾਸਲ ਕੀਤੀ ਹੈ, ਉਹ ਆਪਣੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਦੇ ਦਮ 'ਤੇ ਮਿਲੀ ਹੈ। ਇਸ ਲਈ ਯਕੀਨਨ ਭਾਰਤ ਨੂੰ ਸ਼ਾਹੀਨ ਦੀ ਗੈਰਹਾਜ਼ਰੀ ਤੋਂ ਰਾਹਤ ਮਿਲੇਗੀ। ਨਵੀਂ ਗੇਂਦ ਨਾਲ ਕੋਈ ਵੀ ਸ਼ਾਹੀਨ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ।
ਭਾਰਤ-ਪਾਕਿ ਮੁਕਾਬਲਾ 28 ਅਗਸਤ ਨੂੰ
ਏਸ਼ੀਆ ਕੱਪ 2022 ਯੂਏਈ ਵਿੱਚ 27 ਅਗਸਤ ਨੂੰ ਸ਼ੁਰੂ ਹੋਵੇਗਾ । ਇੱਥੇ ਭਾਰਤ ਅਤੇ ਪਾਕਿਸਤਾਨ 28 ਅਗਸਤ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦਿਨ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਪਿਛਲੀ ਵਾਰ ਇਹ ਦੋਵੇਂ ਟੀਮਾਂ ਟੀ-20 ਵਿਸ਼ਵ 2021 ਵਿੱਚ ਆਹਮੋ-ਸਾਹਮਣੇ ਸਨ, ਜਿੱਥੇ ਭਾਰਤ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ।