IND vs PAK, T20 WC: ਟੀਮ ਇੰਡਿਆ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਬਿਨ੍ਹਾਂ ਖਾਤਾ ਖੋਲ੍ਹੇ ਹੀ ਆਊਟ, ਕੇਐਲ ਰਾਹੁਲ ਵੀ 3 ਰਨ ਬਣਾ ਕੇ ਆਊਟ
ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਨੇ ਪਾਕਿਸਤਾਨ ਦੇ ਖਿਲਾਫ ਮੈਚ ਵਿੱਚ ਭਾਰਤ ਲਈ ਪਾਰੀ ਦੀ ਸ਼ੁਰੂਆਤ ਕੀਤੀ। ਸ਼ਾਹੀਨ ਅਫਰੀਦੀ ਨੇ ਪਾਕਿਸਤਾਨ ਦਾ ਪਹਿਲਾ ਓਵਰ ਕੀਤਾ। ਓਵਰ ਦੀ ਚੌਥੀ ਗੇਂਦ 'ਤੇ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ।
![IND vs PAK, T20 WC: ਟੀਮ ਇੰਡਿਆ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਬਿਨ੍ਹਾਂ ਖਾਤਾ ਖੋਲ੍ਹੇ ਹੀ ਆਊਟ, ਕੇਐਲ ਰਾਹੁਲ ਵੀ 3 ਰਨ ਬਣਾ ਕੇ ਆਊਟ IND vs PAK T20 WC 2021 Highlights Rohit sharma, KL rahul out for 0 runs India vs Pakistan match latest updates IND vs PAK, T20 WC: ਟੀਮ ਇੰਡਿਆ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਬਿਨ੍ਹਾਂ ਖਾਤਾ ਖੋਲ੍ਹੇ ਹੀ ਆਊਟ, ਕੇਐਲ ਰਾਹੁਲ ਵੀ 3 ਰਨ ਬਣਾ ਕੇ ਆਊਟ](https://feeds.abplive.com/onecms/images/uploaded-images/2021/10/24/d2607ef442451f3cfeff896ffbc487aa_original.jpeg?impolicy=abp_cdn&imwidth=1200&height=675)
ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਨੇ ਪਾਕਿਸਤਾਨ ਦੇ ਖਿਲਾਫ ਮੈਚ ਵਿੱਚ ਭਾਰਤ ਲਈ ਪਾਰੀ ਦੀ ਸ਼ੁਰੂਆਤ ਕੀਤੀ। ਸ਼ਾਹੀਨ ਅਫਰੀਦੀ ਨੇ ਪਾਕਿਸਤਾਨ ਦਾ ਪਹਿਲਾ ਓਵਰ ਕੀਤਾ। ਓਵਰ ਦੀ ਚੌਥੀ ਗੇਂਦ 'ਤੇ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ। ਸ਼ਾਹੀਨ ਅਫਰੀਦੀ ਨੇ ਖਾਤਾ ਖੋਲ੍ਹੇ ਬਿਨਾਂ ਹੀ ਰੋਹਿਤ ਸ਼ਰਮਾ ਨੂੰ ਪਵੇਲੀਅਨ ਭੇਜ ਦਿੱਤਾ। ਰਾਹੁਲ ਤੋਂ ਬਾਅਦ ਕੇਐਲ ਰਾਹੁਲ ਵੀ 3 ਰਨ ਬਣਾ ਕੇ ਆਊਟ ਹੋ ਗਏ ਹਨ। ਭਾਰਤੀ ਪ੍ਰਸ਼ੰਸਕ ਬਹੁਤ ਨਿਰਾਸ਼ ਹਨ। ਹੁਣ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ ਕਰਨ ਆਏ ਹਨ।
ਇਹ ਮਹਾਨ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸਟਾਰ ਸਪਿਨਰ ਆਰ ਅਸ਼ਵਿਨ ਨੂੰ ਆਖਰੀ 11 ਵਿੱਚ ਜਗ੍ਹਾ ਨਹੀਂ ਦਿੱਤੀ ਹੈ। ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਸਭ ਤੋਂ ਵੱਡੇ ਮੈਚ 'ਚ ਖੇਡਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਆਲਰਾਊਂਡਰ ਹਾਰਦਿਕ ਪਾਂਡਿਆ ਟੀਮ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ ਹਨ।
ਭਾਰਤੀ ਟੀਮ: ਰੋਹਿਤ ਸ਼ਰਮਾ, ਕੇਐਲ ਰਾਹੁਲ, ਵਿਰਾਟ ਕੋਹਲੀ (ਕਪਤਾਨ), ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਵਰੁਣ ਚੱਕਰਵਰਤੀ।
ਪਾਕਿਸਤਾਨੀ ਟੀਮ: ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਆਸਿਫ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਹਰਿਸ ਰਾਊਫ ਅਤੇ ਸ਼ਾਹੀਨ ਅਫਰੀਦੀ।
ਵਿਸ਼ਵ ਕੱਪ ਟੂਰਨਾਮੈਂਟ ਵਿੱਚ ਭਾਰਤ ਅੱਜ ਤੱਕ ਕਦੇ ਵੀ ਪਾਕਿਸਤਾਨ ਤੋਂ ਨਹੀਂ ਹਾਰਿਆ। ਅੱਜ ਦੇ ਮੈਚ ਵਿੱਚ ਭਾਰਤ ਉੱਤੇ ਇਸ ਰਿਕਾਰਡ ਨੂੰ ਬਚਾਉਣ ਦਾ ਦਬਾਅ ਰਹੇਗਾ। ਭਾਰਤ ਲਈ ਖੇਡਣ ਵਾਲੀ ਟੀਮ ਦੀ ਰਚਨਾ ਦੀ ਗੱਲ ਕਰੀਏ ਤਾਂ ਕਾਗਜ਼ 'ਤੇ ਭਾਰਤੀ ਟੀਮ ਬਹੁਤ ਸੰਤੁਲਿਤ ਦਿਖਾਈ ਦੇ ਰਹੀ ਹੈ। ਟੀਮ 'ਚ ਪੰਜ ਬੱਲੇਬਾਜ਼, ਇੱਕ ਵਿਕਟਕੀਪਰ, ਤਿੰਨ ਆਲਰਾਊਂਡਰ, ਤਿੰਨ ਸਪਿਨਰ ਤੇ ਤਿੰਨ ਤੇਜ਼ ਗੇਂਦਬਾਜ਼ ਹਨ। ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਕਿਹਾ, ਅਸੀਂ ਆਪਣੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਸਕਾਰਾਤਮਕ ਹਾਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)