IND vs AUS Women: ਰੇਨੁਕਾ ਦੀ ਦਮਦਾਰ ਗੇਂਦਬਾਜ਼ੀ ਵੀ ਭਾਰਤ ਨੂੰ ਨਹੀਂ ਜਿਤਾ ਸਕੀ, ਆਸਟਰੇਲੀਆ ਜਿੱਤ ਲਈ ਹਾਰੀ ਹੋਈ ਬਾਜ਼ੀ
Australia Women vs India Women: ਇੱਕ ਸਮੇਂ ਆਸਟਰੇਲੀਆ ਨੇ ਅੱਠਵੇਂ ਓਵਰ ਵਿੱਚ ਸਿਰਫ਼ 49 ਦੌੜਾਂ ਉੱਤੇ ਆਪਣੀਆਂ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਉਦੋਂ ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਇਹ ਆਸਾਨੀ ਨਾਲ ਜਿੱਤ ਲਵੇਗੀ।
Australia Women vs India Women, Commonwealth Games Womens Cricket Competition 2022: ਐਜਬੈਸਟਨ, ਬਰਮਿੰਘਮ ਵਿੱਚ ਖੇਡੇ ਗਏ ਰਾਸ਼ਟਰਮੰਡਲ ਖੇਡਾਂ 2022 ਦੀਆਂ ਮਹਿਲਾ ਕ੍ਰਿਕਟ ਟੂਰਨਾਮੈਂਟ ਵਿੱਚ ਆਸਟਰੇਲੀਆ ਨੇ ਭਾਰਤੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾਇਆ। ਭਾਰਤ ਨੇ ਪਹਿਲਾਂ ਖੇਡਦਿਆਂ 20 ਓਵਰਾਂ 'ਚ 8 ਵਿਕਟਾਂ 'ਤੇ 154 ਦੌੜਾਂ ਬਣਾਈਆਂ ਸਨ। ਜਵਾਬ 'ਚ ਆਸਟ੍ਰੇਲੀਆਈ ਟੀਮ ਨੇ ਟੀਚਾ 19 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।
ਇਕ ਸਮੇਂ ਆਸਟ੍ਰੇਲੀਆ ਨੇ ਅੱਠਵੇਂ ਓਵਰ ਵਿਚ ਸਿਰਫ਼ 49 ਦੌੜਾਂ 'ਤੇ ਆਪਣੀਆਂ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਉਦੋਂ ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਇਹ ਆਸਾਨੀ ਨਾਲ ਜਿੱਤ ਲਵੇਗੀ। ਪਰ ਐਸ਼ਲੇ ਗਾਰਡਨਰ ਨੇ ਨਾਬਾਦ 52 ਅਤੇ ਗ੍ਰੇਸ ਹੈਰਿਸ 37 ਨੇ ਮੈਚ ਦਾ ਪਾਸਾ ਪਲਟ ਦਿੱਤਾ।
ਰਾਸ਼ਟਰਮੰਡਲ ਖੇਡਾਂ 2022 ਵਿੱਚ ਮਹਿਲਾ ਕ੍ਰਿਕਟ ਦਾ ਪਹਿਲਾ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ। ਮੈਚ ਭਾਵੇਂ ਆਸਟਰੇਲੀਆ ਨੇ ਜਿੱਤਿਆ, ਪਰ ਇਸ ਦੌਰਾਨ ਹਰਮਨਪ੍ਰੀਤ ਕੌਰ ਨੇ ਇਤਿਹਾਸ ਰਚ ਦਿਤਾ। ਉਨ੍ਹਾਂ ਨੇ ਇਸ ਮੈਚ `ਚ ਵੱਡਾ ਰਿਕਾਰਡ ਕਾਇਮ ਕਰ ਦਿਖਾਇਆ। ਇਸ ਮੈਚ 'ਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਸਟ੍ਰੇਲੀਆ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਮੈਚ 'ਚ ਕਪਤਾਨ ਹਰਮਨਪ੍ਰੀਤ ਕੌਰ ਨੇ ਤੂਫਾਨੀ ਅਰਧ ਸੈਂਕੜਾ ਲਗਾਇਆ। ਉਸਨੇ ਰਾਸ਼ਟਰਮੰਡਲ ਖੇਡਾਂ 2022 ਦਾ ਪਹਿਲਾ ਅਰਧ ਸੈਂਕੜਾ ਲਗਾਇਆ। ਇਸ ਨਾਲ ਹਰਮਨਪ੍ਰੀਤ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ।
ਹਰਮਨਪ੍ਰੀਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਹ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਸੀ। ਇਸ ਦੌਰਾਨ ਉਨ੍ਹਾਂ ਨੇ 34 ਗੇਂਦਾਂ ਦਾ ਸਾਹਮਣਾ ਕੀਤਾ ਅਤੇ 8 ਚੌਕੇ ਅਤੇ 1 ਛੱਕਾ ਲਗਾਇਆ। ਹਰਮਨਪ੍ਰੀਤ ਨੇ ਇਸ ਪਾਰੀ ਵਿੱਚ 52 ਦੌੜਾਂ ਬਣਾਈਆਂ। ਉਹ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਇੱਕ ਟੀਮ ਦੇ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ।
ਹਰਮਨਪ੍ਰੀਤ ਨੇ ਆਸਟ੍ਰੇਲੀਆ ਖਿਲਾਫ 500 ਤੋਂ ਵੱਧ ਦੌੜਾਂ ਬਣਾਈਆਂ ਹਨ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ। ਇਸ ਮਾਮਲੇ 'ਚ ਸਮ੍ਰਿਤੀ ਮੰਧਾਨਾ ਦੂਜੇ ਨੰਬਰ 'ਤੇ ਹੈ। ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ 489 ਦੌੜਾਂ ਬਣਾਈਆਂ ਹਨ। ਜਦਕਿ ਉਹ ਵੀ ਤੀਜੇ ਨੰਬਰ 'ਤੇ ਹੈ। ਸਮ੍ਰਿਤੀ ਨੇ ਇੰਗਲੈਂਡ ਖਿਲਾਫ 436 ਦੌੜਾਂ ਬਣਾਈਆਂ ਹਨ। ਜਦਕਿ ਮਿਤਾਲੀ ਰਾਜ ਚੌਥੇ ਸਥਾਨ 'ਤੇ ਹੈ। ਹਰਮਨਪ੍ਰੀਤ ਕੌਰ ਕਿਸੇ ਟੀਮ ਵਿਰੁੱਧ 500 ਟੀ-20I ਦੌੜਾਂ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ