ਪੜਚੋਲ ਕਰੋ
(Source: ECI/ABP News)
ਟੀਮ ਇੰਡੀਆ ਦਾ ਪ੍ਰੀ-ਦੀਵਾਲੀ ਧਮਾਕਾ, ਟੈਸਟ ਸੀਰੀਜ਼ ਦੇ ਇਤਿਹਾਸ ‘ਚ ਪਹਿਲੀ ਵਾਰ 3-0 ਨਾਲ ਜਿੱਤ
ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤਿੰਨਾ ਮੈਚਾਂ ਦੀ ਟੈਸਟ ਸੀਰੀਜ਼ ਨੂੰ 3-0 ਨਾਲ ਜਿੱਤ ਲਿਆ ਹੈ। ਭਾਰਤ ਨੇ ਤੀਜਾ ਟੈਸਟ 202 ਦੌੜਾਂ ਨਾਲ ਜਿੱਤਕੇ ਸਾਊਥ ਅਫਰੀਕਾ ਨੂੰ ਕਲੀਨ ਸਵੀਪ ਕੀਤਾ ਹੈ। ਸਾਊਥ ਅਫਰੀਕਾ ਨੂੰ ਤੀਜੇ ਟੈਸਟ ‘ਚ ਟੀਮ ਇੰਡੀਆ ਨੇ ਪਾਰੀ ਅਤੇ 202 ਦੌੜਾਂ ਨਾਲ ਮਾਤ ਦਿੱਤੀ ਹੈ।
![ਟੀਮ ਇੰਡੀਆ ਦਾ ਪ੍ਰੀ-ਦੀਵਾਲੀ ਧਮਾਕਾ, ਟੈਸਟ ਸੀਰੀਜ਼ ਦੇ ਇਤਿਹਾਸ ‘ਚ ਪਹਿਲੀ ਵਾਰ 3-0 ਨਾਲ ਜਿੱਤ india beat south africa in third test whitewash series ਟੀਮ ਇੰਡੀਆ ਦਾ ਪ੍ਰੀ-ਦੀਵਾਲੀ ਧਮਾਕਾ, ਟੈਸਟ ਸੀਰੀਜ਼ ਦੇ ਇਤਿਹਾਸ ‘ਚ ਪਹਿਲੀ ਵਾਰ 3-0 ਨਾਲ ਜਿੱਤ](https://static.abplive.com/wp-content/uploads/sites/5/2019/10/22053847/India-vs-South-Africa.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤਿੰਨਾ ਮੈਚਾਂ ਦੀ ਟੈਸਟ ਸੀਰੀਜ਼ ਨੂੰ 3-0 ਨਾਲ ਜਿੱਤ ਲਿਆ ਹੈ। ਭਾਰਤ ਨੇ ਤੀਜਾ ਟੈਸਟ 202 ਦੌੜਾਂ ਨਾਲ ਜਿੱਤਕੇ ਸਾਊਥ ਅਫਰੀਕਾ ਨੂੰ ਕਲੀਨ ਸਵੀਪ ਕੀਤਾ ਹੈ। ਸਾਊਥ ਅਫਰੀਕਾ ਨੂੰ ਤੀਜੇ ਟੈਸਟ ‘ਚ ਟੀਮ ਇੰਡੀਆ ਨੇ ਪਾਰੀ ਅਤੇ 202 ਦੌੜਾਂ ਨਾਲ ਮਾਤ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਨੌ ਵਿਕਟਾਂ ਦੇ ਨੁਕਸਾਨ ‘ਤੇ 497 ਦੌੜਾਂ ‘ਤੇ ਐਲਾਨੀ ਹੀ। ਭਾਰਤ ਵਲੋਂ ਦੂਜੀ ਪਾਰੀ ‘ਚ ਸਭ ਤੋਂ ਜ਼ਿਆਦਾ ਵਿਕਟਾਂ ਸ਼ਮੀ ਨੂੰ 3, ੳੇੁਮੇਸ਼ ਨੂੰ 2, ਜਡੇਜਾ ਨੂੰ 2 ਅਤੇ ਅਸਵਿਨ ਅਤੇ ਨਦੀਮ ਨੂੰ 1-1 ਵਿਕਟ ਮਿਲੇ। ਦੋਵਾਂ ਨੇ ਸਾਊਥ ਅਫਰੀਕਾ ਦੇ 5-5 ਖਿਡਾਰੀਆਂ ਨੂੰ ਪਵੇਲੀਅਨ ਭੇਜਿਆ।
ਕੀ ਹੋਇਆ ਦੂਜੇ ਟੈਸਟ ਮੈਚ ‘ਚ
ਰਾਂਚੀ ਟੈਸਟ ‘ਚ ਟੌਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ ‘ਤੇ 497 ਦੌੜਾਂ ਬਣਾ ਐਲਾਨੀ ਸੀ। ਜਿਸ ਟੀਚੇ ਨੂੰ ਹਾਸਲ ਕਰਨ ਮੈਦਾਨ ‘ਚ ਉਤਰੀ ਦੱਖਣੀ ਅਫਰੀਕਾ ਦੀ ਟੀਮ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਈ। ਸਾਊਥ ਅਫਰੀਕਾ ਦੀ ਟੀਮ ਨੇ ਪਲਿੀ ਪਾਰੀ ‘ਚ ਸਿਰਫ 162 ਦੌੜਾਂ ਹੀ ਬਣਾਈਆਂ। ਇਸ ਤੋਂ ਬਾਅਧ ਦੂਜੀ ਪਾਰੀ ‘ਚ ਸਾਊਥ ਅਫਰੀਕਾ ਦੀ ਟੀਮ ਨੂੰ ਫੋਲੋਆਨ ਦਿੱਤਾ, ਜਿਸ ‘ਚ ਦੱਖਣੀ ਅਫਰੀਕਾ ਦੀ ਟੀਮ ਦੂਜੀ ਪਾਰੀ ‘ਚ 133 ਦੌੜਾਂ ‘ਤੇ ਹੀ ਸਿਮਟ ਗਈ।
ਚੌਥੇ ਦਿਨ ਸਿਰਫ 12 ਗੇਂਦਾਂ ਦਾ ਖੇਡ ਹੋਇਆ
ਮੈਚ ਦੇ ਚੌਥੇ ਦਿਨ ਸਿਰਫ 12 ਗੇਂਦਾਂ ਦਾ ਖੇਡ ਹੋਇਆ। ਚੌਥੇ ਦਿਨ ਦੇ ਦੂਜੇ ਹੀ ਓਵਰ ‘ਚ ਆਪਣੇ ਡੈਬਿਊ ਟੈਸਟ ਖੇਡ ਰਹੇ ਸਪੀਨਰ ਸ਼ਗਿਬਾਜ ਨਦੀਮ ਨੇ ਲਗਾਤਾਰ ਦੋ ਗੇਂਦਾਂ ‘ਤੇ ਵਿਕਟ ਝਟਕੇ ਅਤੇ ਦੱਖਣੀ ਅਫਰੀਕਾ ਦੀ ਪਾਰੀ ਦਾ ਅੰਤ ਹੋ ਗਿਆ। ਆਖਰੀ ਵਿਕਟ ਲੁੰਗੀ ਅੇਨਗਿਡੀ ਬਗੈਰ ਖਾਤਾ ਖੋਲ੍ਹੇ ਹੀ ਗੋਲਡਨ ਡਕ ਦਾ ਸ਼ਿਕਾਰ ਹੋ ਗਏ।
ਪਹਿਲਾਂ ਦੇ ਮੈਚ
ਇਸ ਤੋਂ ਪਹਿਲਾ ਟੀਮ ਇੰਡੀਆ ਨੇ ਸਾਊਥ ਅਫਰੀਕਾ ਨੂੰ ਪਹਿਲੇ ਟੈਸਟ ‘ਚ 203 ਦੌੜਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਦੂਜੇ ਟੈਸਟ ‘ਚ ਭਾਰਤੀ ਟੀਮ ਦੇ ਖਿਡਾਰੀਆਂ ਨੇ 137 ਦੌੜਾਂ ਮਹਿਮਾਨ ਟੀਮ ਨੂੰ ਮਾਤ ਦਿੱਤੀ ਸੀ।
ਮੁਹਮੰਦ ਸ਼ਮੀ ਦਾ ਸ਼ਾਨਦਾਰ ਪ੍ਰਦਰਸ਼ਨ
ਤਿੰਨਾਂ ਟੈਸਟ ਮੈਚਾਂ ‘ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹਮੰਦ ਸ਼ਮੀ ਨੇ ਬਹਿਤਰੀਨ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ ਤਿੰਨ ਮੈਚਾਂ ‘ਚ ਕੁਲ 13 ਵਿਕੇਟ ਝਟਕੇ ਅਤੇ ਟੀਮ ਦੇ ਕਾਮਯਾਬ ਗੇਂਦਬਾਜ਼ ਰਹੇ।
ਰੋਹਿਤ ਸ਼ਰਮਾ ਦਾ ਕਮਾਲ
ਟੀਮ ਦੇ ਸਲਾਮੀ ਬੱਲੁਬਾਜ਼ ਰੋਹਿਤ ਸ਼ਰਮਾ ਲਈ ਵੀ ਇਹ ਸੀਰੀਜ਼ ਯਾਦਗਾਰ ਰਹੀ। ਉਨ੍ਹਾਂ ਨੇ ਸੀਰੀਜ਼ ‘ਚ 529 ਦੌੜਾਂ ਬਣਾਇਆਂ। ਤੀਜੇ ਟੈਸਟ ‘ਚ ਰੋਹਿਤ ਸ਼ਰਮਾ ਨੇ ਦੋਹਰਾ ਸੈਂਕੜਾ ਜੜਿਆ। ੲਸਿ ਤੋਂ ਪਹਿਲਾਂ ਵੀ ਉਹ ਟੈਸਟ ਦੀ ਦੋਵੇਂ ਪਾਰੀਆਂ ‘ਚ ਸੈਂਕੜੇ ਲੱਗਾ ਚੁੱਕੇ ਸੀ।
![ਟੀਮ ਇੰਡੀਆ ਦਾ ਪ੍ਰੀ-ਦੀਵਾਲੀ ਧਮਾਕਾ, ਟੈਸਟ ਸੀਰੀਜ਼ ਦੇ ਇਤਿਹਾਸ ‘ਚ ਪਹਿਲੀ ਵਾਰ 3-0 ਨਾਲ ਜਿੱਤ](https://static.abplive.com/wp-content/uploads/sites/5/2019/10/22053847/India-vs-South-Africa-1.jpg)
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪਟਿਆਲਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)