IND Vs SA: ਚੰਗੀ ਸ਼ੁਰੂਆਤ ਤੋਂ ਬਾਅਦ ਤਾਸ਼ ਦੇ ਪੱਤਿਆਂ ਵਾਂਗ ਖਿੱਲਰੀ ਭਾਰਤ ਦੀ ਪਾਰੀ, ਕੋਹਲੀ ਤੇ ਰੋਹਿਤ ਕਰਕੇ ਬਚੀ ਇੱਜ਼ਤ
IND vs SA 2nd Test: ਭਾਰਤੀ ਪਾਰੀ 153 ਦੌੜਾਂ 'ਤੇ ਸਿਮਟ ਗਈ। ਜਦੋਂ ਭਾਰਤ ਦਾ ਪੰਜਵਾਂ ਬੱਲੇਬਾਜ਼ ਪੈਵੇਲੀਅਨ ਪਰਤਿਆ ਤਾਂ ਟੀਮ ਦਾ ਸਕੋਰ 153 ਦੌੜਾਂ ਸੀ। ਪਰ ਅਗਲੇ 5 ਬੱਲੇਬਾਜ਼ 1 ਦੌੜ ਵੀ ਨਹੀਂ ਜੋੜ ਸਕੇ।
IND vs SA Innings Report: ਕੇਪਟਾਊਨ ਟੈਸਟ ਦੇ ਪਹਿਲੇ ਦਿਨ ਗੇਂਦਬਾਜ਼ਾਂ ਦਾ ਦਬਦਬਾ ਜਾਰੀ ਹੈ। ਭਾਰਤੀ ਟੀਮ 153 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਟੀਮ ਇੰਡੀਆ ਨੂੰ 98 ਦੌੜਾਂ ਦੀ ਲੀਡ ਮਿਲ ਗਈ ਹੈ। ਦਰਅਸਲ ਜਦੋਂ ਭਾਰਤ ਦਾ ਪੰਜਵਾਂ ਬੱਲੇਬਾਜ਼ ਪੈਵੇਲੀਅਨ ਪਰਤਿਆ ਤਾਂ ਟੀਮ ਦਾ ਸਕੋਰ 153 ਦੌੜਾਂ ਸੀ। ਪਰ ਅਗਲੇ 5 ਬੱਲੇਬਾਜ਼ 1 ਦੌੜ ਵੀ ਨਹੀਂ ਜੋੜ ਸਕੇ। ਭਾਰਤ ਦੇ ਆਖਰੀ 6 ਬੱਲੇਬਾਜ਼ ਸਿਰਫ਼ 11 ਗੇਂਦਾਂ ਬਾਅਦ ਹੀ ਪੈਵੇਲੀਅਨ ਪਰਤ ਗਏ। ਦੱਖਣੀ ਅਫਰੀਕਾ ਲਈ ਕਾਗਿਸੋ ਰਬਾਡਾ ਤੋਂ ਇਲਾਵਾ ਲੁੰਗੀ ਐਨਗਿਡੀ ਅਤੇ ਨੰਦਰੇ ਬਰਗਰ ਨੇ 3-3 ਵਿਕਟਾਂ ਲਈਆਂ। ਜਦਕਿ ਪ੍ਰਸਿਧ ਕ੍ਰਿਸ਼ਨ ਰਨ ਆਊਟ ਹੋ ਕੇ ਪੈਵੇਲੀਅਨ ਪਰਤ ਗਏ।
ਤਾਸ਼ ਦੇ ਪੱਤਿਆਂ ਵਾਂਗ ਖਿੱਲਰੀ ਭਾਰਤ ਦੀ ਪਾਰੀ
ਭਾਰਤ ਲਈ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 59 ਗੇਂਦਾਂ 'ਤੇ 46 ਦੌੜਾਂ ਬਣਾਈਆਂ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 50 ਗੇਂਦਾਂ ਵਿੱਚ 39 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਟੀਮ ਦੇ 7 ਬੱਲੇਬਾਜ਼ ਖਾਤਾ ਖੋਲ੍ਹਣ 'ਚ ਨਾਕਾਮ ਰਹੇ। ਜਦਕਿ ਸਿਰਫ 3 ਬੱਲੇਬਾਜ਼ ਹੀ ਦੋਹਰਾ ਅੰਕੜਾ ਪਾਰ ਕਰ ਸਕੇ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਤੋਂ ਇਲਾਵਾ ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਦ ਕ੍ਰਿਸ਼ਨ ਅਤੇ ਮੁਕੇਸ਼ ਕੁਮਾਰ 1 ਦੌੜਾਂ ਵੀ ਨਹੀਂ ਬਣਾ ਸਕੇ।
ਦੱਖਣੀ ਅਫਰੀਕਾ ਦੀਆਂ 55 ਦੌੜਾਂ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਸਿਫ਼ਰ 'ਤੇ ਸ਼ੁਰੂਆਤ ਕੀਤੀ। ਹਾਲਾਂਕਿ ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਤੇਜ਼ੀ ਨਾਲ ਦੌੜਾਂ ਜੋੜੀਆਂ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਚਾਰਜ ਸੰਭਾਲ ਲਿਆ ਪਰ ਉਸ ਤੋਂ ਬਾਅਦ ਜੋ ਹੋਇਆ, ਭਾਰਤੀ ਪ੍ਰਸ਼ੰਸਕ ਭੁੱਲਣਾ ਚਾਹੁਣਗੇ।
ਭਾਰਤ ਨੂੰ ਛੇਵਾਂ ਝਟਕਾ 153 ਦੌੜਾਂ ਦੇ ਸਕੋਰ 'ਤੇ ਲੱਗਾ। ਉਸ ਸਮੇਂ ਕੇਐੱਲ ਰਾਹੁਲ ਪੈਵੇਲੀਅਨ ਪਰਤ ਗਏ। ਕੇਐੱਲ ਰਾਹੁਲ ਨੂੰ ਲੂੰਗੀ ਨਗਿਡੀ ਨੇ ਆਊਟ ਕੀਤਾ। ਪਰ ਅਗਲੇ 5 ਬੱਲੇਬਾਜ਼ 1 ਦੌੜ ਵੀ ਨਹੀਂ ਬਣਾ ਸਕੇ। ਨਤੀਜੇ ਵਜੋਂ ਭਾਰਤੀ ਪਾਰੀ ਸਿਰਫ਼ 153 ਦੌੜਾਂ 'ਤੇ ਹੀ ਸਿਮਟ ਗਈ। ਹਾਲਾਂਕਿ ਭਾਰਤੀ ਟੀਮ ਪਹਿਲੀ ਪਾਰੀ ਦੇ ਆਧਾਰ 'ਤੇ 98 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਲੈਣ 'ਚ ਕਾਮਯਾਬ ਰਹੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।