(Source: ECI/ABP News/ABP Majha)
ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ, ਪਹਿਲਾ U19 T20 ਵਿਸ਼ਵ ਕੱਪ ਜਿੱਤਿਆ
U-19 Women’s WC: ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ, ਪਹਿਲਾ U19 T20 ਵਿਸ਼ਵ ਕੱਪ ਜਿੱਤਿਆ
U-19 Women’s WC: ਭਾਰਤ ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ 2023 ਦੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਦੇ ਫਾਈਨਲ ਮੈਚ ਵਿੱਚ ਸੌਮਿਆ ਤਿਵਾਰੀ, ਤ੍ਰਿਸ਼ਾ ਅਤੇ ਅਰਚਨਾ ਦੇਵੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਰਚਨਾ, ਪਾਰਸ਼ਵੀ ਚੋਪੜਾ ਅਤੇ ਤੀਤਾਸ ਸਾਧੂ ਨੇ 2-2 ਵਿਕਟਾਂ ਲਈਆਂ। ਭਾਰਤ ਨੇ ਸ਼ੈਫਾਲੀ ਵਰਮਾ ਦੀ ਕਪਤਾਨੀ 'ਚ ਇਹ ਖਿਤਾਬ ਜਿੱਤਿਆ ਹੈ। ਇਸ ਟੂਰਨਾਮੈਂਟ 'ਚ ਭਾਰਤੀ ਖਿਡਾਰਨ ਸ਼ਵੇਤਾ ਸਹਿਰਾਵਤ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਚੋਟੀ 'ਤੇ ਰਹੀ।
ਇੰਗਲੈਂਡ ਦੀ ਅੰਡਰ-19 ਮਹਿਲਾ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ 68 ਦੌੜਾਂ ਦੇ ਸਕੋਰ 'ਤੇ ਢੇਰ ਹੋ ਗਈ। ਇਸ ਦੌਰਾਨ ਰਾਇਨਾ ਨੇ 24 ਗੇਂਦਾਂ ਵਿੱਚ 19 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 3 ਚੌਕੇ ਸ਼ਾਮਲ ਸਨ। ਕਪਤਾਨ ਗ੍ਰੇਸੀ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਇੰਗਲੈਂਡ ਦੀ ਪਾਰੀ ਦੌਰਾਨ ਪਾਰਸ਼ਵੀ ਚੋਪੜਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ 'ਚ 13 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਅਰਚਨਾ ਦੇਵੀ ਨੇ 3 ਓਵਰਾਂ ਵਿੱਚ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਤੀਤਾਸ ਸਾਧੂ ਨੇ 4 ਓਵਰਾਂ 'ਚ ਸਿਰਫ 6 ਦੌੜਾਂ ਦੇ ਕੇ 2 ਵਿਕਟਾਂ ਆਪਣੇ ਨਾਂ ਕੀਤੀਆਂ। ਕੈਪਟਨ ਸ਼ੈਫਾਲੀ ਵਰਮਾ ਨੂੰ ਵੀ ਕਾਮਯਾਬੀ ਮਿਲੀ। ਉਸ ਨੇ 2 ਓਵਰਾਂ 'ਚ 16 ਦੌੜਾਂ ਬਣਾਈਆਂ। ਸੋਨਮ ਯਾਦਵ ਅਤੇ ਮੰਨਤ ਕਸ਼ਯਪ ਨੇ ਇਕ-ਇਕ ਵਿਕਟ ਲਈ।
ਟੀਮ ਇੰਡੀਆ ਨੇ ਸਿਰਫ 14 ਓਵਰਾਂ 'ਚ ਜਿੱਤ ਦਰਜ ਕੀਤੀ।
ਇੰਗਲੈਂਡ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਇਹ ਮੈਚ 14 ਓਵਰਾਂ ਵਿੱਚ ਜਿੱਤ ਲਿਆ। ਟੀਮ ਇੰਡੀਆ ਲਈ ਸੌਮਿਆ ਤਿਵਾਰੀ ਨੇ ਨਾਬਾਦ 24 ਦੌੜਾਂ ਬਣਾਈਆਂ। ਉਸ ਨੇ 3 ਚੌਕੇ ਲਾਏ। ਕਪਤਾਨ ਸ਼ੈਫਾਲੀ ਨੇ 15 ਦੌੜਾਂ ਦਾ ਯੋਗਦਾਨ ਦਿੱਤਾ। ਉਸਨੇ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ। ਤ੍ਰਿਸ਼ਾ ਨੇ 29 ਗੇਂਦਾਂ 'ਚ 24 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 3 ਚੌਕੇ ਸ਼ਾਮਲ ਸਨ। ਇਸ ਤਰ੍ਹਾਂ ਟੀਮ ਇੰਡੀਆ ਨੇ ਫਾਈਨਲ ਮੈਚ ਇੰਗਲੈਂਡ 'ਤੇ 7 ਵਿਕਟਾਂ ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਖਿਤਾਬ ਜਿੱਤ ਲਿਆ ਹੈ।
ਸ਼ਵੇਤਾ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਚੋਟੀ 'ਤੇ ਰਹੀ।
ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ 2023 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਭਾਰਤੀ ਖਿਡਾਰਨ ਸ਼ਵੇਤਾ ਚੋਟੀ 'ਤੇ ਹੈ। ਉਨ੍ਹਾਂ ਨੇ 6 ਮੈਚਾਂ 'ਚ 292 ਦੌੜਾਂ ਬਣਾਈਆਂ। ਇਸ ਦੌਰਾਨ ਸ਼ਵੇਤਾ ਨੇ 3 ਅਰਧ ਸੈਂਕੜੇ ਲਗਾਏ। ਉਸ ਨੇ ਇੱਕ ਪਾਰੀ ਵਿੱਚ 90 ਤੋਂ ਵੱਧ ਦੌੜਾਂ ਬਣਾਈਆਂ। ਮੈਗੀ ਕਲਾਰਕ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਹੈ। ਉਨ੍ਹਾਂ ਨੇ 5 ਮੈਚਾਂ 'ਚ 12 ਵਿਕਟਾਂ ਲਈਆਂ। ਭਾਰਤ ਲਈ ਪਾਰਸ਼ਵੀ ਨੇ ਸਭ ਤੋਂ ਵੱਧ 9 ਵਿਕਟਾਂ ਲਈਆਂ।