ਪੜਚੋਲ ਕਰੋ
ਇਕੋ ਦਿਨ 7 ਮੈਡਲ ਭਾਰਤੀ ਦੀ ਝੋਲੀ, ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
1/6

ਏਸ਼ੀਅਨ ਖੇਡਾਂ 'ਚ ਪਹਿਲੀ ਵਾਰ ਸ਼ਾਮਿਲ ਕੀਤੀ ਗਈ ਤਾਸ਼ ਦੀ ਖੇਡ ਬ੍ਰਿਜ 'ਚ ਭਾਰਤੀ ਟੀਮ ਸੈਮੀਫਾਇਨਲ 'ਚ ਹਾਰ ਗਈ। ਹਾਲਾਂਕਿ ਭਾਰਤ ਦੇ ਪੁਰਸ਼ ਤੇ ਮਿਕਸਡ ਟੀਮ ਬ੍ਰਾਊਂਜ਼ ਜਿੱਤਣ 'ਚ ਕਾਮਯਾਬ ਰਹੀ। ਪੁਰਸ਼ ਟੀਮ ਨੂੰ ਸਿੰਗਾਪੁਰ ਜਦਕਿ ਮਿਕਸਡ ਟੀਮ ਨੂੰ ਥਾਇਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ 18ਵੀਆਂ ਏਸ਼ੀਅਨ ਖੇਡਾਂ 'ਚ ਭਾਰਤ ਹੁਣ ਤੱਕ 9ਵੇਂ ਸਥਾਨ 'ਤੇ ਹੈ। ਭਾਰਤ ਦੇ ਕੁੱਲ 36 ਮੈਡਲ ਹੋ ਗਏ ਜਿੰਨਾਂ 'ਚ 7 ਗੋਲਡ, 10 ਸਿਲਵਰ ਤੇ 19 ਬ੍ਰਾਊਂਜ਼ ਸ਼ਾਮਿਲ ਹਨ।
2/6

ਦੇਸ਼ ਦੀ ਸ਼ਾਨ ਦੁਤੀ ਚੰਦ ਨੇ 100 ਮੀਟਰ ਰੇਸ 'ਚ ਸਿਲਵਰ ਮੈਡਲ ਦਿੱਤਿਆ। 20 ਸਾਲ ਬਾਅਦ ਭਾਰਤ ਨੂੰ ਇਸ ਈਵੈਂਟ 'ਚ ਕੋਈ ਸਿਲਵਰ ਮੈਡਲ ਹਾਸਲ ਹੋਇਆ ਹੈ। ਦੁਤੀ ਗੋਲਡ ਜਿੱਤਣ ਦੇ ਬਿਲਕੁਲ ਕਰੀਬ ਸੀ ਪਰ ਬਹੁਤ ਥੋੜੇ ਫਰਕ ਨਾਲ ਪੱਛੜ ਗਈ। ਦੁਤੀ ਨੇ 11.32 ਸਕਿੰਟ ਸਮਾਂ ਲੈਕੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਇਡੀਡੋਂਗ ਓਡਿਯੋਂਗ ਨੇ 11.30 ਸਕਿੰਟ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ 100 ਮੀਟਰ ਦੌੜ 'ਚ 1998 'ਚ ਮੈਡਲ ਜਿੱਤਿਆ ਸੀ।
Published at : 27 Aug 2018 11:00 AM (IST)
View More






















