ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਆਖਰ ਤੇਜ਼ ਗੇਂਦਬਾਜ਼ ਸ਼ਮੀ ਕਿਉਂ ਕਰਨਾ ਚਾਹੁੰਦੇ ਸੀ ਖੁਦਕੁਸ਼ੀ, ਖੁਦ ਹੀ ਕੀਤਾ ਖੁਲਾਸਾ, ਤਿੰਨ ਵਾਰ ਮਨ ਬਣਾਇਆ
ਭਾਰਤੀ ਕ੍ਰਿਕੇਟਰ ਮੁਹੰਮਦ ਸ਼ਮੀ ਨੇ ਆਪਣੇ ਮਾੜੇ ਦੌਰ ਨੂੰ ਯਾਦ ਕਰਦੇ ਹੋਏ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
![ਆਖਰ ਤੇਜ਼ ਗੇਂਦਬਾਜ਼ ਸ਼ਮੀ ਕਿਉਂ ਕਰਨਾ ਚਾਹੁੰਦੇ ਸੀ ਖੁਦਕੁਸ਼ੀ, ਖੁਦ ਹੀ ਕੀਤਾ ਖੁਲਾਸਾ, ਤਿੰਨ ਵਾਰ ਮਨ ਬਣਾਇਆ Indian Cricketer, Fast bowler, BCCI, Indian Cricket team, Mohammad Shami, Best Indian Bowler, ICC ਆਖਰ ਤੇਜ਼ ਗੇਂਦਬਾਜ਼ ਸ਼ਮੀ ਕਿਉਂ ਕਰਨਾ ਚਾਹੁੰਦੇ ਸੀ ਖੁਦਕੁਸ਼ੀ, ਖੁਦ ਹੀ ਕੀਤਾ ਖੁਲਾਸਾ, ਤਿੰਨ ਵਾਰ ਮਨ ਬਣਾਇਆ](https://static.abplive.com/wp-content/uploads/sites/5/2019/09/02190643/gettyimages-1168044507-1567429987.jpg?impolicy=abp_cdn&imwidth=1200&height=675)
ਚੰਡੀਗੜ੍ਹ: ਭਾਰਤੀ ਕ੍ਰਿਕੇਟਰ ਮੁਹੰਮਦ ਸ਼ਮੀ ਨੇ ਆਪਣੇ ਮਾੜੇ ਦੌਰ ਨੂੰ ਯਾਦ ਕਰਦੇ ਹੋਏ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸ਼ਨੀਵਾਰ ਨੂੰ ਰੋਹਿਤ ਸ਼ਰਮਾ ਨਾਲ ਇੰਸਟਾਗ੍ਰਾਮ 'ਤੇ ਲਾਈਵ ਚੈਟਿੰਗ ਦੌਰਾਨ ਸ਼ਮੀ ਨੇ ਕਿਹਾ, 2015 ਵਿਸ਼ਵ ਕੱਪ ਤੋਂ ਬਾਅਦ ਜ਼ਿੰਦਗੀ ਦਾ ਬਹੁਤ ਬੁਰਾ ਸਮਾਂ ਆਇਆ ਸੀ। ਇਸ ਸਮੇਂ ਦੌਰਾਨ, ਉਸ ਨੇ ਤਿੰਨ ਵਾਰ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ।
ਸ਼ਮੀ ਦਾ ਫਲੈਟ 24ਵੀਂ ਮੰਜ਼ਲ 'ਤੇ ਹੈ। ਪਰਿਵਾਰ ਨੂੰ ਇਸ ਡਰ ਸੀ ਕਿ ਕੀਤੇ ਉਹ ਇਥੋਂ ਹੇਠਾਂ ਛਾਲ ਨਾ ਮਾਰ ਦੇਵੇ। ਦਰਅਸਲ, ਸ਼ਮੀ ਸੱਟ ਲੱਗਣ ਕਾਰਨ ਤਕਰੀਬਨ 18 ਮਹੀਨੇ ਟੀਮ ਤੋਂ ਬਾਹਰ ਰਿਹਾ। ਸਾਲ 2018 ਵਿੱਚ ਪਤਨੀ ਹਸੀਨ ਜਹਾਂ ਨੇ ਉਸ ਵਿਰੁੱਧ ਘਰੇਲੂ ਹਿੰਸਾ ਦਾ ਕੇਸ ਵੀ ਦਾਇਰ ਕਰਵਾਇਆ ਸੀ।
ਸ਼ਮੀ ਨੇ ਕਿਹਾ, “ਮੈਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਸੀ। ਤੁਸੀਂ ਇਸ 'ਤੇ ਵਿਸ਼ਵਾਸ ਨਹੀਂ ਕਰੋਗੇ, ਪਰ ਮੈਂ ਇਸ ਸੰਕਟ ਦੇ ਦੌਰਾਨ ਤਿੰਨ ਵਾਰ ਖੁਦਕੁਸ਼ੀ ਕਰਨ ਬਾਰੇ ਸੋਚਿਆ। ਪਰਿਵਾਰਕ ਮੈਂਬਰ ਮੇਰੇ ਬਾਰੇ ਬਹੁਤ ਚਿੰਤਾ ਕਰਦੇ ਸਨ। ਅਸੀਂ 24ਵੇਂ ਮੰਜ਼ਿਲ 'ਤੇ ਰਹਿੰਦੇ ਹਾਂ। ਪਰਿਵਾਰ ਨੂੰ ਡਰ ਸੀ ਕਿ ਮੈਂ ਕੀਤੇ ਬਾਲਕੋਨੀ ਤੋਂ ਛਾਲ ਨਾ ਮਾਰ ਦੇਵਾਂ। ਉਸ ਸਮੇਂ ਮੈਂ ਕ੍ਰਿਕਟ ਬਾਰੇ ਨਹੀਂ ਸੋਚਿਆ ਸੀ। ਅਜਿਹਾ ਲਗਦਾ ਸੀ ਕਿ ਮੈਂ ਕ੍ਰਿਕਟ ਛੱਡ ਦੇਵਾਂਗਾ। ”
ਤੇਜ਼ ਗੇਂਦਬਾਜ਼ ਨੇ ਕਿਹਾ, “ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ।ਉਨ੍ਹਾਂ ਮੈਂਨੂੰ ਸਮਝਾਇਆ ਕਿ ਸਮੱਸਿਆ ਭਾਵੇਂ ਛੋਟੀ ਹੋਵੇ ਜਾਂ ਵੱਡੀ, ਹਰ ਸਮੱਸਿਆ ਦਾ ਹੱਲ ਹੁੰਦਾ ਹੈ। ਭਰਾ ਨੇ ਬਹੁਤ ਸਹਿਯੋਗ ਦਿੱਤਾ।ਮੇਰੇ ਨਾਲ 2-3 ਦੋਸਤ 24 ਘੰਟੇ ਹੁੰਦੇ ਸਨ। ਮਾਪਿਆਂ ਨੇ ਸਮਝਾਇਆ ਕਿ ਮੁਸ਼ਕਲਾਂ ਨੂੰ ਦੂਰ ਕਰਨ ਲਈ ਮੈਨੂੰ ਸਿਰਫ ਕ੍ਰਿਕਟ 'ਤੇ ਧਿਆਨ ਦੇਣਾ ਚਾਹੀਦਾ ਹੈ। ਮੈਂ ਫਿਰ ਟ੍ਰੇਨਿੰਗ ਸ਼ੁਰੂ ਕੀਤੀ। ਦੇਹਰਾਦੂਨ ਦੀ ਇੱਕ ਅਕਾਦਮੀ ਵਿੱਚ ਬਹੁਤ ਸਖਤ ਮਿਹਨਤ ਕੀਤੀ ਤੇ ਫਿਰ ਕ੍ਰਿਕੇਟ 'ਚ ਵਾਪਸੀ ਕੀਤੀ। ”
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)