Video Viral: ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਭਾਰਤੀ ਖਿਡਾਰੀ, ਕਾਰ ਦੇ ਉਡੇ ਪਰਖੱਚੇ, ਫਿਰ...
Kush Maini Shocking Crash: ਭਾਰਤੀ ਰੇਸਰ ਕੁਸ਼ ਮੈਨੀ ਐਤਵਾਰ ਨੂੰ ਅਜ਼ਰਬਾਈਜਾਨ ਗ੍ਰਾਂ ਪ੍ਰੀ ਦੇ ਦੌਰਾਨ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਲਾਂਕਿ ਇਸ ਦੌਰਾਨ ਉਹ ਵਾਲ-ਵਾਲ ਬਚੇ। ਕੁਸ਼ ਮੈਣੀ ਨੇ 5ਵੇਂ ਸਥਾਨ 'ਤੇ ਦੌੜ ਸ਼ੁਰੂ ਕੀਤੀ ਸੀ
Kush Maini Shocking Crash: ਭਾਰਤੀ ਰੇਸਰ ਕੁਸ਼ ਮੈਨੀ ਐਤਵਾਰ ਨੂੰ ਅਜ਼ਰਬਾਈਜਾਨ ਗ੍ਰਾਂ ਪ੍ਰੀ ਦੇ ਦੌਰਾਨ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਲਾਂਕਿ ਇਸ ਦੌਰਾਨ ਉਹ ਵਾਲ-ਵਾਲ ਬਚੇ। ਕੁਸ਼ ਮੈਣੀ ਨੇ 5ਵੇਂ ਸਥਾਨ 'ਤੇ ਦੌੜ ਸ਼ੁਰੂ ਕੀਤੀ ਸੀ। ਦੌੜ ਸ਼ੁਰੂ ਹੋਣ ਤੋਂ ਬਾਅਦ ਉਸ ਦੀ ਕਾਰ ਅੱਗੇ ਨਹੀਂ ਵਧ ਸਕੀ। ਇਸਦਾ ਇੱਕ ਭਿਆਨਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਇਸ ਸਮੇਂ ਉਨ੍ਹਾਂ ਦੇ ਪਿੱਛੇ ਆਏ ਕਈ ਡਰਾਈਵਰਾਂ ਨੇ ਉਨ੍ਹਾਂ ਦੀ ਕਾਰ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਕਈ ਡਰਾਈਵਰ ਅਜਿਹਾ ਕਰਨ 'ਚ ਸਫਲ ਰਹੇ ਪਰ ਜਰਮਨ ਦੇ ਡਰਾਈਵਰ ਓਲੀਵਰ ਗੋਏਥੇ ਅਤੇ ਸਪੈਨਿਸ਼ ਡਰਾਈਵਰ ਪੇਪੇ ਮਾਰਟੀ ਦੀ ਕੁਸ਼ ਮੈਨੀ ਦੀ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਭਾਰਤੀ ਰੇਸਰ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਲਾਂਕਿ, ਉਹ ਖੁਸ਼ਕਿਸਮਤ ਸੀ ਅਤੇ ਕਿਸੇ ਤਰ੍ਹਾਂ ਕਾਰ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ।
ਕੋਈ ਡਰਾਈਵਰ ਜ਼ਖਮੀ ਨਹੀਂ ਹੋਇਆ
ਚੰਗੀ ਗੱਲ ਇਹ ਹੈ ਕਿ ਇਸ ਹਾਦਸੇ 'ਚ ਮਾਰਟੀ ਅਤੇ ਗੋਏਥੇ ਜ਼ਖਮੀ ਨਹੀਂ ਹੋਏ ਪਰ ਇਸ ਹਾਦਸੇ ਕਾਰਨ ਤਿੰਨੋਂ ਖਿਡਾਰੀ ਕਾਫੀ ਡਰੇ ਹੋਏ ਹਨ। ਹਾਦਸੇ ਤੋਂ ਬਾਅਦ ਸਾਰੇ ਡਰਾਈਵਰਾਂ ਨੂੰ ਮੈਡੀਕਲ ਟੀਮ ਲੈ ਗਈ। ਫਿਲਹਾਲ ਮੈਡੀਕਲ ਟੀਮ ਨੇ ਕੁਸ਼ ਮੈਣੀ ਅਤੇ ਹਾਦਸੇ ਵਿਚ ਸ਼ਾਮਲ ਬਾਕੀ ਸਾਰੇ ਡਰਾਈਵਰਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਸ਼ ਮੈਨੀ ਇਨਵਿਕਟਾ ਰੇਸਿੰਗ ਟੀਮ ਲਈ ਫਾਰਮੂਲਾ 2 ਵਿੱਚ ਡਰਾਈਵ ਕਰਦੇ ਹਨ।
¡Impactante!🤯
— Formuleros (@formuleros_py) September 15, 2024
Así fue el incidentado inicio de carrera en la F2 de Baku donde se vieron involucrados Kush Maini, Pepe Marti y Oliver Goethe.
Afortunadamente, los pilotos están bien. #F2 #AzerbaijanGP pic.twitter.com/vZ2ryJ4vqI
ਮੈਨੀ ਨੇ ਪੰਜਵੇਂ ਸਥਾਨ ਤੋਂ ਦੌੜ ਦੀ ਸ਼ੁਰੂਆਤ ਕੀਤੀ ਸੀ
ਮੈਨੀ ਇਸ ਸਮੇਂ ਫਾਰਮੂਲਾ 2 ਵਿੱਚ ਆਪਣੇ ਦੂਜੇ ਸਾਲ ਵਿੱਚ ਹੈ ਅਤੇ ਉਸਨੂੰ ਫਾਰਮੂਲਾ ਵਨ ਤੱਕ ਜਾਣ ਦੀ ਉਮੀਦ ਹੈ। ਉਹ ਐਲਪਾਈਨ ਡਰਾਈਵਰ ਅਕੈਡਮੀ ਦਾ ਮੈਂਬਰ ਵੀ ਹੈ। ਇਸ ਤਰ੍ਹਾਂ, ਕੁਸ਼ ਚਾਹੁੰਦੇ ਹਨ ਕਿ ਫਾਰਮੂਲਾ ਵਨ ਦੇ ਅਗਲੇ ਸੀਜ਼ਨ ਵਿੱਚ ਐਲਪਾਈਨ ਟੀਮ ਦੇ ਰਿਜ਼ਰਵ ਡਰਾਈਵਰ ਦੀ ਭੂਮਿਕਾ ਵਿੱਚ ਰਹਿਣਾ। ਇਨਵਿਕਟਾ ਰੇਸਿੰਗ ਟੀਮ ਲਈ ਰੇਸਿੰਗ ਕਰਦੇ ਹੋਏ, ਮੈਨੀ ਨੇ ਮਜ਼ਬੂਤ ਪੰਜਵੇਂ ਸਥਾਨ 'ਤੇ ਕੁਆਲੀਫਾਈ ਕੀਤਾ। ਭਾਰਤੀ ਰੇਸਰ ਸ਼ਨੀਵਾਰ ਨੂੰ ਸਪ੍ਰਿੰਟ ਰੇਸ 'ਚ ਅੰਕ ਗੁਆਉਣ ਤੋਂ ਬਾਅਦ ਸੁਧਾਰ ਦੀ ਉਮੀਦ ਕਰ ਰਿਹਾ ਸੀ। ਹਾਲਾਂਕਿ, ਉਨ੍ਹਾਂ ਦੀ ਦੌੜ ਤੇਜ਼ੀ ਨਾਲ ਅਤੇ ਅਚਾਨਕ ਇੱਕ ਵੱਡੇ ਹਾਦਸੇ ਤੋਂ ਬਾਅਦ ਖਤਮ ਹੋ ਗਈ।
Read More: Sports News: ਇਨ੍ਹਾਂ 3 ਦਿੱਗਜ ਕ੍ਰਿਕਟਰਾਂ ਨੇ ਬਦਲਿਆ ਧਰਮ, ਜਾਣੋ ਹਿੰਦੂ ਧਰਮ ਛੱਡ ਕਿਉਂ ਬਣੇ ਇਸਾਈ ?