Asian Games 2023: ਭਾਰਤ ਨੂੰ Long Jump ਅਤੇ 4x400 ਮੀਟਰ ਦੌੜ ‘ਚ ਮਿਲਿਆ ਸਿਲਵਰ, ਤਗਮਿਆਂ ਦੀ ਗਿਣਤੀ ਹੋਈ 60
Asian Games Medal Tally: ਭਾਰਤ ਨੂੰ 4x400 ਮੀਟਰ ਰੇਸ ਵਿੱਚ ਕਾਂਸੀ ਦਾ ਤਗ਼ਮਾ ਮਿਲਿਆ। ਪਰ ਰੈਫਰੀ ਨੇ ਸ਼੍ਰੀਲੰਕਾ ਨੂੰ ਡਿਸਕੁਆਲੀਫਾਈ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਦਾ ਕਾਂਸੀ ਚਾਂਦੀ ਵਿੱਚ ਅਪਗ੍ਰੇਡ ਹੋ ਗਿਆ।
Asian Games Update: ਹੁਣ ਤੱਕ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 60 ਤਗ਼ਮੇ ਜਿੱਤੇ ਹਨ। 13 ਸੋਨ ਤਗ਼ਮਿਆਂ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ 24 ਚਾਂਦੀ ਦੇ ਤਗ਼ਮੇ ਅਤੇ 23 ਕਾਂਸੀ ਦੇ ਤਗ਼ਮੇ ਜਿੱਤੇ ਹਨ।
ਹਾਲਾਂਕਿ ਤਗ਼ਮਿਆਂ ਦੀ ਲਿਸਟ 'ਚ ਭਾਰਤ ਅਜੇ ਵੀ ਚੌਥੇ ਸਥਾਨ 'ਤੇ ਬਰਕਰਾਰ ਹੈ। ਭਾਰਤ ਨੇ 4x400 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਦਰਅਸਲ, ਭਾਰਤ ਨੂੰ 4x400 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਮਿਲਿਆ। ਪਰ ਰੈਫਰੀ ਨੇ ਸ਼੍ਰੀਲੰਕਾ ਨੂੰ ਅਯੋਗ ਕਰਾਰ ਦਿੱਤਾ। ਜਿਸ ਤੋਂ ਬਾਅਦ ਭਾਰਤ ਦਾ ਕਾਂਸੀ ਚਾਂਦੀ ਦਾ ਤਗ਼ਮਾ ਹੋ ਗਿਆ।
ਐਥਲੀਟ ਐਨਸੀ ਸੋਜਨ ਨੇ Long Jump ‘ਚ ਜਿੱਤਿਆ ਚਾਂਦੀ ਦਾ ਤਗ਼ਮਾ
4 x 400 ਮੀਟਰ ਦੌੜ ਵਿੱਚ ਮਿਕਸਡ ਟੀਮ ਦੇ ਖਿਡਾਰੀ ਮੁਹੰਮਦ ਅਜਮਲ, ਵਿਦਿਆ ਰਾਮਰਾਜ, ਰਾਜੇਸ਼ ਰਮੇਸ਼ ਅਤੇ ਸ਼ੁਭਾ ਵੈਂਕਟੇਸ਼ਨ ਨੇ ਤੀਜਾ ਸਥਾਨ ਹਾਸਲ ਕੀਤਾ ਸੀ, ਪਰ ਇਸ ਤੋਂ ਬਾਅਦ ਸ਼੍ਰੀਲੰਕਾ ਦੀ ਟੀਮ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ। ਸ਼੍ਰੀਲੰਕਾ ਟੀਮ ਦੇ ਡਿਸਕੁਆਲੀਫਾਈ ਹੋਣ ਤੋਂ ਬਾਅਦ ਭਾਰਤ ਦਾ ਕਾਂਸੀ ਦਾ ਤਗ਼ਮਾ ਚਾਂਦੀ ਦੇ ਤਗ਼ਮੇ ਵਿੱਚ ਬਦਲ ਗਿਆ।
🥈it is for the the Indian 4X400 m Mixed Relay Team at #AsianGames2022
— SAI Media (@Media_SAI) October 2, 2023
The quartet of Muhammed Ajmal, Ramraj Vithya, Ramesh Rajesh & #KheloIndia Athlete Venkatesan Subha clocked a new National Record timing of 3:14.34 to grab the🥈
Many congratulations to the team! Well… pic.twitter.com/KVcC6b4kR0
ਉੱਥੇ ਹੀ ਇਸ ਤੋਂ ਪਹਿਲਾਂ ਭਾਰਤੀ ਮਹਿਲਾ ਅਥਲੀਟ ਐਨਸੀ ਸੋਜਨ ਨੇ ਲੰਬੀ ਛਾਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਐਨਸੀ ਸੋਜਨ ਨੇ 6.63 ਮੀਟਰ ਦੀ ਦੂਰੀ ‘ਤੇ ਛਾਲ ਮਾਰ ਕੇ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ।
ਇਹ ਵੀ ਪੜ੍ਹੋ: IND vs NEP Live Streaming: ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ ਭਾਰਤ-ਨੇਪਾਲ ਦਾ ਲਾਈਵ ਮੁਕਾਬਲਾ? ਜਾਣੋ ਡਿਟੇਲਸ
ਭਾਰਤੀ ਹਾਕੀ ਟੀਮ ਨੇ ਬੰਗਲਾਦੇਸ਼ ਨੂੰ 12-0 ਨਾਲ ਹਰਾਇਆ
ਉੱਥੇ ਹੀ ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ ਬੰਗਲਾਦੇਸ਼ ਨੂੰ 12-0 ਨਾਲ ਹਰਾਇਆ ਸੀ। ਇਸ ਤਰ੍ਹਾਂ ਭਾਰਤੀ ਹਾਕੀ ਟੀਮ ਸੈਮੀਫਾਈਨਲ 'ਚ ਪਹੁੰਚ ਗਈ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਆਪਣੇ ਸਾਰੇ 5 ਮੈਚ ਜਿੱਤੇ।
ਭਾਰਤੀ ਟੀਮ ਮੰਗਲਵਾਰ ਨੂੰ ਸੈਮੀਫਾਈਨਲ ਖੇਡਣ ਲਈ ਮੈਦਾਨ 'ਚ ਉਤਰੇਗੀ। ਭਾਰਤੀ ਟੀਮ ਨੂੰ ਸੈਮੀਫਾਈਨਲ 'ਚ ਮੇਜ਼ਬਾਨ ਚੀਨ ਤੋਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਆਪਣਾ ਪਹਿਲਾ ਮੈਚ ਖੇਡੇਗੀ। ਭਾਰਤੀ ਕ੍ਰਿਕਟ ਟੀਮ ਨੂੰ ਪਹਿਲੇ ਮੈਚ ਵਿੱਚ ਨੇਪਾਲ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ICC World Cup 2023: ਵਿਸ਼ਵ ਕੱਪ ਦੇਖਣ ਲਈ ਕਿਵੇਂ ਖਰੀਦ ਸਕਦੇ ਆਨਲਾਈਨ ਟਿਕਟ? ਜਾਣੋ ਪੂਰੀ ਪ੍ਰਕਿਰਿਆ