ਪੜਚੋਲ ਕਰੋ
Advertisement
ਭਾਰਤ ਦੀ ਸਟਾਰ ਮੁੱਕੇਬਾਜ਼ MC ਮੈਰੀਕਾਮ ਵਹਾ ਰਹੀ ਜਿੰਮ 'ਚ ਪਸੀਨਾ, ਸੋਸ਼ਲ ਮੀਡੀਆ 'ਤੇ ਕਹੀ ਇਹ ਗੱਲ
ਭਾਰਤ ਦੀ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਇਸ ਸਾਲ ਜੁਲਾਈ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਦਾ ਪੂਰਾ ਧਿਆਨ ਬਰਮਿੰਘਮ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਤੇ ਹੈ।
ਨਵੀਂ ਦਿੱਲੀ: ਭਾਰਤ ਦੀ ਸਟਾਰ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਇਸ ਸਾਲ ਜੁਲਾਈ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਦਾ ਪੂਰਾ ਧਿਆਨ ਬਰਮਿੰਘਮ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਤੇ ਹੈ। ਇਸ ਲਈ ਉਹ ਕਾਫੀ ਪਸੀਨਾ ਵਹਾ ਰਹੀ ਹੈ। ਐਮਸੀ ਮੈਰੀਕਾਮ ਨੇ ਸੋਸ਼ਲ ਮੀਡੀਆ ਐਪ ਕੂ 'ਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਲਿਖਿਆ , ਸਫਲਤਾ ਲਈ ਸਿਰਫ ਸਖਤ ਮਿਹਨਤ ਜ਼ਰੂਰੀ ਹੈ। ਇਸ ਲਈ ਕੋਈ ਸ਼ਾਰਟ ਕੱਟ ਤਰੀਕਾ ਨਹੀਂ। ਕੋਸ਼ਿਸ਼ ਕਰਨ ਨਾਲ ਕੰਮ ਨਹੀਂ ਚੱਲੇਗਾ। ਤੁਹਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ।
ਖਾਸ ਗੱਲ ਇਹ ਹੈ ਕਿ ਮੁੱਕੇਬਾਜ਼ੀ ਅਭਿਆਸ ਤੋਂ ਬਾਅਦ ਮੈਰੀਕਾਮ ਦੁਪਹਿਰ ਨੂੰ ਜਿੰਮ ਜਾਂਦੀ ਹੈ। ਉਹ ਇਸ ਸਮੇਂ ਦੀ ਵਰਤੋਂ ਆਪਣੀ ਤਾਕਤ ਵਧਾਉਣ ਤੇ ਬਾਡੀ ਵੇਟ ਕਸਰਤਾਂ ਜਿਵੇਂ ਕਿ ਪੁਸ਼-ਅਪਸ ਦੇ ਨਾਲ-ਨਾਲ ਭਾਰੀ ਭਾਰ ਚੁੱਕਣ ਦੇ ਨਾਲ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਲਈ ਵਰਤਦੀ ਹੈ। ਇਸ ਸਿਖਲਾਈ ਤੋਂ ਬਾਅਦ, ਉਹ ਫਿਰ ਆਪਣੇ ਮੁੱਕੇਬਾਜ਼ੀ ਅਭਿਆਸ ਨੂੰ ਤੇਜ਼ ਕਰਨ ਲਈ ਵਾਪਸ ਚਲੀ ਜਾਂਦੀ ਹੈ।
ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਦਿੱਲੀ 'ਚ ਨਾਰਥ ਈਸਟ ਵੂਮੈਨ ਫੁਟਬਾਲ ਲੀਗ ਦੇ ਉਦਘਾਟਨ ਦੇ ਮੌਕੇ 'ਤੇ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਉੱਤਰ-ਪੂਰਬ ਦੀਆਂ ਮਹਿਲਾਵਾਂ ਲਈ ਸ਼ੁਰੂ ਕੀਤੀ ਜਾ ਰਹੀ ਇਸ ਲੀਗ ਤੋਂ ਬਹੁਤ ਖੁਸ਼ ਹਾਂ। ਇਹ ਇਵੈਂਟ ਉੱਤਰ-ਪੂਰਬ ਦੀਆਂ ਔਰਤਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਤਾਂ ਜੋ ਉਹ ਫੁਟਬਾਲ ਦੇ ਖੇਤਰ ਵਿੱਚ ਆਪਣੀ ਤਾਕਤ ਦਿਖਾ ਸਕਣ।
ਉਸ ਨੇ ਕਿਹਾ ਕਿ ਮੈਂ ਮੁੱਕੇਬਾਜ਼ੀ 'ਚ ਆਪਣਾ ਕਰੀਅਰ ਬਣਾਇਆ ਹੈ ਤੇ ਇਸ ਦੇ ਨਾਲ ਮੈਂ ਉੱਤਰ-ਪੂਰਬ ਦੀਆਂ ਲੜਕੀਆਂ ਨੂੰ ਅੱਗੇ ਆਉਣ ਤੇ ਇਸ ਲੀਗ ਨੂੰ ਬੁਲੰਦੀਆਂ 'ਤੇ ਲੈ ਜਾਣ ਦੀ ਅਪੀਲ ਕਰਾਂਗੀ। ਮੈਰੀਕਾਮ ਨੇ ਮਹਿਲਾਵਾਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਸਾਰੀਆਂ ਲੜਕੀਆਂ ਬਹੁਤ ਮਜ਼ਬੂਤ ਹਨ। ਅਸੀਂ ਹਰ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੇ ਹਾਂ। ਮੈਂ ਸਾਰੀਆਂ ਲੜਕੀਆਂ ਨੂੰ ਅਪੀਲ ਕਰਾਂਗਾ ਕਿ ਉਹ ਅੱਗੇ ਆਉਣ ਤੇ ਖੇਡਾਂ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ।
ਦੇਸ਼ ਵਿੱਚ ਤੇਜ਼ੀ ਨਾਲ ਵਧ ਰਿਹਾ ਖੇਡ ਸੱਭਿਆਚਾਰ
ਦੇਸ਼ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੇ ਨਾਲ-ਨਾਲ ਨਿੱਜੀ ਖੇਤਰ ਵੀ ਕਾਫੀ ਮਦਦ ਕਰ ਰਿਹਾ ਹੈ। ਇਸ ਕਾਰਨ ਦੇਸ਼ ਵਿੱਚ ਖੇਡ ਸੱਭਿਆਚਾਰ ਤੇਜ਼ੀ ਨਾਲ ਵਧ ਰਿਹਾ ਹੈ। ਜਾਗਰੂਕਤਾ ਵਧ ਰਹੀ ਹੈ ਜਿਸ ਕਾਰਨ ਤੇਜ਼ੀ ਨਾਲ ਮੌਕੇ ਪੈਦਾ ਹੋ ਰਹੇ ਹਨ। ਕਿਸੇ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਸਨ ਪਰ ਅੱਜ ਸਥਿਤੀ ਬਦਲ ਗਈ ਹੈ।
ਉਨ੍ਹਾਂ ਕਿਹਾ ਕਿ ਇਕ ਸਮੇਂ ਵਿਸ਼ਵ ਚੈਂਪੀਅਨ ਹੋਣ ਦੇ ਬਾਵਜੂਦ ਮੈਨੂੰ ਸਲੀਪਰ 'ਚ ਸਫਰ ਕਰਨਾ ਪੈਂਦਾ ਸੀ ਪਰ ਅੱਜ ਸਹੂਲਤਾਂ ਤੇਜ਼ੀ ਨਾਲ ਵਧੀਆਂ ਹਨ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਵਿੱਚ ਬਹੁਤ ਪ੍ਰਤਿਭਾ ਹੈ। ਜੇਕਰ ਅਜਿਹੇ ਪਲੇਟਫਾਰਮ ਉਪਲਬਧ ਹੋਣ ਤਾਂ ਯਕੀਨਨ ਸਾਡਾ ਦੇਸ਼ ਖੇਡਾਂ ਦੇ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰੇਗਾ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
Advertisement