IPL 2020 Full Schedule: ਪਹਿਲਾਂ ਤੋਂ ਮਿੱਥੇ ਪ੍ਰੋਗਰਾਮ ਮੁਤਾਬਕ ਹੋਣਗੇ ਮੈਚ, ਦੇਖੋ ਕਿਸਦੀ ਟੱਕਰ ਨਾਲ ਹੋਵੇਗਾ IPL ਦਾ ਆਗਾਜ਼
ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਆਗਾਜ਼ 19 ਸਤੰਬਰ ਨੂੰ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਸ ਅਤੇ ਉਪਜੇਤੂ ਚੇਨੱਈ ਸੁਪਰਕਿੰਗਜ਼ ਵਿਚਾਲੇ ਟੱਕਰ ਨਾਲ ਹੋਣ ਜਾ ਰਿਹਾ ਹੈ। BCCI ਨੇ ਐਤਵਾਰ IPL 13 ਦਾ ਸ਼ੈਡਿਊਲ ਜਾਰੀ ਕੀਤਾ।
IPL 2020 Full Schedule: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਦਾ ਆਗਾਜ਼ 19 ਸਤੰਬਰ ਨੂੰ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਸ ਅਤੇ ਉਪਜੇਤੂ ਚੇਨੱਈ ਸੁਪਰਕਿੰਗਜ਼ ਵਿਚਾਲੇ ਟੱਕਰ ਨਾਲ ਹੋਣ ਜਾ ਰਿਹਾ ਹੈ। BCCI ਨੇ ਐਤਵਾਰ IPL 13 ਦਾ ਸ਼ੈਡਿਊਲ ਜਾਰੀ ਕੀਤਾ। ਜਿਸ 'ਚ ਲੀਗ ਦੇ ਸਮੇਂ 'ਤੇ ਸ਼ੁਰੂ ਨਾ ਹੋਣ ਦੀਆਂ ਕਿਆਸਰਾਈਆਂ 'ਤੇ ਵੀ ਵਿਰ੍ਹਾਮ ਲੱਗ ਗਿਆ।
ਕੋਰੋਨਾ ਵਾਇਰਸ ਕਾਰਨ IPL 13 ਨੂੰ ਭਾਰਤ ਦੀ ਬਜਾਇ ਯੂਏਈ 'ਚ ਕਰਵਾਇਆ ਜਾ ਰਿਹਾ ਹੈ। ਪਹਿਲਾਂ IPL 29 ਮਾਰਚ ਨੂੰ ਹੋਣਾ ਸੀ। ਫਿਰ 15 ਅਪ੍ਰੈਲ ਤਕ ਟਾਲਿਆ ਗਿਆ। ਪਰ ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲੌਕਡਾਊਨ ਵਧਾਇਆ ਗਿਆ ਤੇ ਆਈਪੀਐਲ ਅਣਮਿਥੇ ਸਮੇਂ ਲਈ ਟਾਲ ਦਿੱਤਾ ਗਿਆ। ਪਿਛਲੇ ਮਹੀਨੇ BCCI ਨੇ IPL ਦਾ ਐਲਾਨ ਕੀਤਾ ਸੀ।
IPL ਦਾ 13ਵਾਂ ਸੀਜ਼ਨ 19 ਸਤੰਬਰ ਤੋਂ 10 ਨਵੰਬਰ ਤਕ ਖੇਡਿਆ ਜਾਣਾ ਹੈ। BCCI ਨੇ ਅਜੇ ਰਾਊਂਡ ਲੀਗ ਦੇ ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਹੈ। ਸ਼ੈਡਿਊਲ ਮੁਤਾਬਕ ਦੁਬਈ 'ਚ ਸਭ ਤੋਂ ਜ਼ਿਆਦਾ 24 ਮੈਚ ਹੋਣੇ ਹਨ। ਜਦਕਿ ਆਬੂਧਾਬੀ 'ਚ 20 ਅਤੇ ਸ਼ਾਰਜਾਹ 'ਚ 12 ਮੈਚ ਖੇਡੇ ਜਾਣੇ ਹਨ। BCCI ਨੇ ਅਜੇ ਨਹੀਂ ਦੱਸਿਆ ਕਿ ਪਲੇਅ ਆਫ ਅਤੇ ਫਾਈਨਲ ਮੈਚ ਕਿਸ ਮੈਦਾਨ 'ਤੇ ਖੇਡਿਆ ਜਾਵੇਗਾ।
ਦੁਬਈ ਪਹੁੰਚਣ 'ਤੇ ਚੇਨੱਈ ਸੁਪਰਕਿੰਗਜ਼ ਦੀ ਟੀਮ ਦੇ ਦੋ ਖਿਡਾਰੀਆਂ ਸਮੇਤ 13 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ IPL ਦਾ ਪ੍ਰਬੰਧ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਿਆ ਸੀ। ਸ਼ੈਡਿਊਲ ਜਾਰੀ ਹੋਣ 'ਚ ਦੇਰੀ ਤੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ IPL ਫਿਰ ਤੋਂ ਟਾਲਿਆ ਜਾ ਸਕਦਾ ਹੈ।
ਪਰ 4 ਸਤੰਬਰ ਨੂੰ CSK ਦੇ ਸਾਰੇ 13 ਮੈਂਬਰਾਂ ਦੀ ਤੀਜੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ। 4 ਸਤੰਬਰ ਨੂੰ ਹੀ ਧੋਨੀ ਦੀ ਟੀਮ ਨੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਇਸ ਨੂੰ ਦੇਖਦਿਆਂ BCCI ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਮੁੰਬਈ ਅਤੇ ਚੇਨੱਈ ਵਿਚਾਲੇ ਪਹਿਲਾ ਮੈਚ ਕਰਵਾਉਣ ਦਾ ਫੈਸਲਾ ਲਿਆ।
ਕੋਰੋਨਾ ਮਾਮਲਿਆਂ 'ਚ ਉਛਾਲ ਦੌਰਾਨ ਦਿੱਲੀ 'ਚ ਮੈਟਰੋ ਫੜੇਗੀ ਰਫਤਾਰ, ਯਾਤਰਾ ਤੋਂ ਪਹਿਲਾਂ ਦੀ ਜ਼ਰੂਰੀ ਜਾਣਕਾਰੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ