IPL 2020: ਸ਼ੁਰੂਆਤੀ ਕੁਝ ਮੈਚਾਂ ਨੂੰ ਛੱਡ CSK 'ਚ ਸ਼ਾਮਿਲ ਹੋ ਸਕਦੇ ਸੁਰੇਸ਼ ਰੈਨਾ
ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਨੇ ਆਈਪੀਐਲ ਸੀਜ਼ਨ 13 ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਨਾਮ ਵਾਪਸ ਲੈ ਲਏ ਸੀ। ਦੋਵੇਂ ਖਿਡਾਰੀ ਇਸ ਸਮੇਂ ਭਾਰਤ ਵਿੱਚ ਹਨ ਜਿੱਥੇ ਰੈਨਾ ਵਾਪਸੀ ਕਰ ਚੁੱਕੇ ਹਨ ਉਥੇ ਹੀ ਹਰਭਜਨ ਕੁੱਝ ਨਿੱਜੀ ਕਾਰਨਾਂ ਕਰਕੇ ਦੁਬਈ ਨਹੀਂ ਜਾ ਸਕੇ।

ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਨੇ ਆਈਪੀਐਲ ਸੀਜ਼ਨ 13 ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਨਾਮ ਵਾਪਸ ਲੈ ਲਏ ਸੀ। ਦੋਵੇਂ ਖਿਡਾਰੀ ਇਸ ਸਮੇਂ ਭਾਰਤ ਵਿੱਚ ਹਨ ਜਿੱਥੇ ਰੈਨਾ ਵਾਪਸੀ ਕਰ ਚੁੱਕੇ ਹਨ ਉਥੇ ਹੀ ਹਰਭਜਨ ਕੁੱਝ ਨਿੱਜੀ ਕਾਰਨਾਂ ਕਰਕੇ ਦੁਬਈ ਨਹੀਂ ਜਾ ਸਕੇ। ਆਈਪੀਐਲ 19 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਅਜੇ ਤੱਕ ਚੇਨਈ ਨੇ ਦੋਵਾਂ ਖਿਡਾਰੀਆਂ ਦੇ ਬਦਲਣ ਦਾ ਐਲਾਨ ਨਹੀਂ ਕੀਤਾ ਹੈ। ਪਰ ਸਾਬਕਾ ਵਿਕਟਕੀਪਰ ਬੱਲੇਬਾਜ਼ ਦੀਪ ਦਾਸਗੁਪਤਾ ਨੂੰ ਲੱਗਦਾ ਹੈ ਕਿ ਰੈਨਾ ਚੇਨਈ ਦੀ ਟੀਮ ਵਿਚ ਵਾਪਸ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਤੋਂ ਆਏ ਝੂੰਮਰ ਦਾ ਨਜ਼ਾਰਾ
ਭਾਰਤ ਲਈ 8 ਟੈਸਟ ਅਤੇ 5 ਵਨਡੇ ਮੈਚ ਖੇਡ ਚੁੱਕੇ ਦਾਸਗੁਪਤਾ ਨੂੰ ਲੱਗਦਾ ਹੈ ਕਿ ਰੈਨਾ ਸ਼ੁਰੂਆਤੀ ਮੈਚਾਂ ਵਿਚੋਂ ਕੁਝ ਨੂੰ ਛੱਡ ਕੇ ਬੱਲੇਬਾਜ਼ ਬਾਅਦ ਵਿਚ ਚੇਨਈ ਵਿਚ ਸ਼ਾਮਲ ਹੋ ਜਾਵੇਗਾ। ਬੰਗਾਲ ਦੇ ਸਾਬਕਾ ਵਿਕਟਕੀਪਰ ਨੂੰ ਲੱਗਦਾ ਹੈ ਕਿ ਚੇਨਈ ਰੈਨਾ ਦੇ ਬਦਲ ਦਾ ਐਲਾਨ ਨਹੀਂ ਕਰੇਗਾ।ਦੱਸ ਦਈਏ ਕਿ ਹਾਲ ਹੀ ਵਿੱਚ ਰੈਨਾ ਨੇ ਕ੍ਰਿਕਬਜ਼ ਨੂੰ ਦਿੱਤੇ ਇੱਕ ਇੰਟਰਵਿਯੂ ਵਿੱਚ ਕਿਹਾ ਸੀ ਕਿ ਮੈਂ ਵੀ ਕੁਆਰੰਟੀਨ 'ਚ ਸਿਖਲਾਈ ਲੈ ਰਿਹਾ ਹਾਂ। ਅਜਿਹੀ ਸਥਿਤੀ ਵਿੱਚ, ਤੁਸੀਂ ਨਹੀਂ ਜਾਣਦੇ ਕਿ ਮੈਂ ਕਦੋਂ CSK ਕੈਂਪ ਵਿੱਚ ਵਾਪਸ ਮੁੜ ਆਵਾ।
ਇਹ ਵੀ ਪੜ੍ਹੋ: ਇਸ ਮਹੀਨੇ ਲਾਂਚ ਹੋਵੇਗਾ Royale Enfield ਦਾ ਇਹ ਨਵਾਂ ਮੋਟਰਸਾਈਕਲ, ਜਾਣੋ ਕੀ ਕੁਝ ਹੋਵੇਗਾ ਖਾਸ
ਇਸ ਦੇ ਨਾਲ ਹੀ ਹਰਭਜਨ ਦੀ ਥਾਂ ਚੇਨਈ ਦੀ ਟੀਮ ਵਿਚ ਕਿਸੇ ਹੋਰ ਖਿਡਾਰੀ ਨੂੰ ਬਦਲ ਦੇ ਤੌਰ 'ਤੇ ਸ਼ਾਮਲ ਕਰ ਸਕਦੀ ਹੈ। ਭੱਜੀ ਦੀ ਥਾਂ ਜਲਜ ਸਕਸੈਨਾ ਦਾ ਨਾਮ ਚਲ ਰਿਹਾ ਹੈ। ਅਜਿਹੀ ਸਥਿਤੀ ਵਿਚ ਉਸ ਨੂੰ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।






















