(Source: ECI/ABP News)
IPL 2020: 13ਵਾਂ ਸੀਜ਼ਨ ਅੱਜ ਤੋਂ ਸ਼ੁਰੂ, ਇਨ੍ਹਾਂ ਦੋ ਟੀਮਾਂ ਵਿਚਾਲੇ ਹੋਵੇਗਾ ਪਹਿਲਾ ਮੈਚ
ਮੈਚ ਅੱਜ ਆਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ 'ਚ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ। ਯੂਏਈ ਉਹ ਥਾਂ ਹੈ ਜਿੱਥੇ ਕਈ ਖਿਡਾਰੀ ਅਜੇ ਤਕ ਖੇਡੇ ਨਹੀਂ ਹਨ। ਪਹਿਲੀ ਵਾਰ ਉੱਥੋਂ ਦੀ ਪਿੱਚ 'ਤੇ ਆਪਣੀ ਕਿਸਮਤ ਅਜਮਾਉਣਗੇ।
![IPL 2020: 13ਵਾਂ ਸੀਜ਼ਨ ਅੱਜ ਤੋਂ ਸ਼ੁਰੂ, ਇਨ੍ਹਾਂ ਦੋ ਟੀਮਾਂ ਵਿਚਾਲੇ ਹੋਵੇਗਾ ਪਹਿਲਾ ਮੈਚ IPL 2020 Season 13 starts today first match between Mumbai Indians and Chennai Superkings IPL 2020: 13ਵਾਂ ਸੀਜ਼ਨ ਅੱਜ ਤੋਂ ਸ਼ੁਰੂ, ਇਨ੍ਹਾਂ ਦੋ ਟੀਮਾਂ ਵਿਚਾਲੇ ਹੋਵੇਗਾ ਪਹਿਲਾ ਮੈਚ](https://static.abplive.com/wp-content/uploads/sites/5/2020/09/19144554/Chennai-suprekings.jpg?impolicy=abp_cdn&imwidth=1200&height=675)
ਕਈ ਮਹੀਨਿਆਂ ਦੇ ਇੰਤਜ਼ਾਰ ਮਗਰੋਂ ਅੱਜ ਆਈਪੀਐਲ ਦਾ 13ਵਾਂ ਸੀਜ਼ਨ ਯੂਏਈ 'ਚ ਸ਼ੁਰੂ ਹੋ ਰਿਹਾ ਹੈ। IPL ਦੀਆਂ ਦੋ ਸਭ ਤੋਂ ਸਫਲ ਟੀਮਾਂ ਮੁੰਬਈ ਇੰਡੀਅਨਸ ਤੇ ਚੇਨੱਈ ਸੁਪਰਕਿੰਗਜ਼ ਪਹਿਲੇ ਮੈਚ ਵਿਚ ਅੱਜ ਇਕ ਦੂਜੇ ਦੇ ਸਾਹਮਣੇ ਹੋਣਗੀਆਂ। ਬੇਸ਼ੱਕ ਦੋਵੇਂ ਟੀਮਾਂ ਲੀਗ ਦੀ ਜੇਤੂ ਸ਼ੁਰੂਆਤ ਚਾਹੁਣਗੀਆਂ ਪਰ ਰਾਹ ਕਿਸੇ ਲਈ ਵੀ ਸੌਖਾ ਨਹੀਂ ਰਹੇਗਾ।
ਮੈਚ ਅੱਜ ਆਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ 'ਚ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਸ਼ੁਰੂ ਹੋਵੇਗਾ। ਯੂਏਈ ਉਹ ਥਾਂ ਹੈ ਜਿੱਥੇ ਕਈ ਖਿਡਾਰੀ ਅਜੇ ਤਕ ਖੇਡੇ ਨਹੀਂ ਹਨ। ਪਹਿਲੀ ਵਾਰ ਉੱਥੋਂ ਦੀ ਪਿੱਚ 'ਤੇ ਆਪਣੀ ਕਿਸਮਤ ਅਜਮਾਉਣਗੇ। IPL ਦੇ ਇਤਿਹਾਸ 'ਚ ਇਹ ਦੂਜੀ ਵਾਰ ਹੈ ਕਿ ਪੂਰਾ ਆਈਪੀਐਲ ਭਾਰਤ ਦੇ ਬਾਹਰ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ 2009 'ਚ ਲੋਕਸਭਾ ਚੋਣਾਂ ਕਾਰਨ ਆਈਪੀਐਲ ਦਾ ਆਯੋਜਨ ਦੱਖਣੀ ਅਫਰੀਕਾ 'ਚ ਕੀਤਾ ਗਿਆ ਸੀ। ਉੱਥੇ ਹੀ 2014 'ਚ ਆਈਪੀਐਲ ਦਾ ਪਹਿਲਾ ਹਾਫ ਯੀਏਈ 'ਚ ਖੇਡਿਆ ਗਿਆ ਸੀ ਅਤੇ ਇਸ ਦਾ ਕਾਰਨ ਵੀ ਲੋਕਸਭਾ ਚੋਣਾਂ ਸਨ।
ਕੋਵਿਡ-19 ਕਾਰਨ ਹਾਲਾਂਕਿ ਇਸ ਵਾਰ ਦਾ ਆਈਪੀਐਲ ਬਿਨਾਂ ਦਰਸ਼ਕਾਂ ਤੋਂ ਖਾਲੀ ਸਟੇਡੀਅਮ 'ਚ ਖੇਡਿਆ ਜਾਵੇਗਾ। ਦਰਸ਼ਕ ਹਮੇਸ਼ਾਂ ਤੋਂ ਆਈਪੀਐਲ ਦੀ ਸਭ ਤੋਂ ਅਹਿਮ ਕੜੀ ਕਹਿ ਰਹੇ ਹਨ ਅਤੇ ਅਜਿਹੇ 'ਚ ਇਨ੍ਹਾਂ ਬਿਨਾਂ ਆਈਪੀਐਲ ਖੇਡਣਾ ਅਤੇ ਟੀਵੀ ਤੇ ਦੇਖਣਾ ਥੋੜਾ ਅਜੀਬ ਤਾਂ ਜ਼ਰੂਰ ਹੋਵੇਗਾ। ਹਾਲਾਂਕਿ ਟੀਵੀ 'ਤੇ ਇਸ ਨੂੰ ਕਰੋੜਾਂ ਲੋਕਾਂ ਦੇ ਦੇਖਣ ਦੀ ਉਮੀਦ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)