IPL 2021 Auction: ਪੰਜਾਬ ਕਿੰਗਜ਼ ਕੋਲ 53.20 ਕਰੋੜ ਰੁਪਏ, ਜਾਣੋ ਕਿਹੜੀ ਟੀਮ ਕਿੰਨੇ ਖਿਡਾਰੀ ਖ਼ਰੀਦੇਗੀ
ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਅੱਜ 291 ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਸਾਰੀਆਂ ਅੱਠ ਟੀਮਾਂ ਕੋਲ 61 ਸਲੌਟ ਖ਼ਾਲੀ ਹਨ, ਜਿਨ੍ਹਾਂ ਨੂੰ ਨਿਲਾਮੀ ਦੁਆਰਾ ਭਰਿਆ ਜਾਵੇਗਾ।
IPL 2021 Mini Auction: ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਅੱਜ 291 ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਸਾਰੀਆਂ ਅੱਠ ਟੀਮਾਂ ਕੋਲ 61 ਸਲੌਟ ਖ਼ਾਲੀ ਹਨ, ਜਿਨ੍ਹਾਂ ਨੂੰ ਨਿਲਾਮੀ ਦੁਆਰਾ ਭਰਿਆ ਜਾਵੇਗਾ। 14ਵੇਂ ਸੀਜ਼ਨ ਤੋਂ ਪਹਿਲਾਂ ਹੋ ਰਹੀ ਇਸ ਨਿਲਾਮੀ ਵਿੱਚ ਪੰਜਾਬ ਕਿੰਗਜ਼ ਕੋਲ ਸਭ ਤੋਂ ਵੱਧ 53.20 ਕਰੋੜ ਰੁਪਏ ਦਾ ਰਕਮ ਹੈ। ਕੋਲਕਾਤਾ ਨਾਈਟ ਰਾਈਡਰਜ਼ ਤੇ ਸੰਨਰਾਈਜ਼ਰਜ਼ ਹੈਦਰਾਬਾਦ ਕੋਲ ਨਿਲਾਮੀ ਲਈ 10.75 ਕਰੋੜ ਰੁਪਏ ਹੀ ਹਨ।
ਪੰਜਾਬ ਕਿੰਗਜ਼: ਆਈਪੀਐਲ ਵਿੱਚ ਪਿਛਲੇ ਸਾਲਾ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਕਿੰਗਜ਼ ਨੇ ਮੈਕਸਵੈੱਲ ਸਮੇਤ ਸੱਤ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਪੰਜਾਬ ਦੀ ਟੀਮ ਕੋਲ ਨੀਲਾਮੀ ਵਿੱਚ 53.20 ਕਰੋੜ ਰੁਪਏ ਦੀ ਰਕਮ ਹੈ। ਇਸ ਨਾਲ ਪੰਜਾਬ ਦੀ ਟੀਮ 9 ਖਿਡਾਰੀ ਖ਼ਰੀਦ ਸਕਦੀ ਹੈ; ਜਿਨ੍ਹਾਂ ਵਿੱਚ ਪੰਜ ਵਿਦੇਸ਼ੀ ਖਿਡਾਰੀ ਸ਼ਾਮਲ ਹੋਣਗੇ।
ਆਰਸੀਬੀ: ਵਿਰਾਟ ਕੋਹਲੀ ਦੀ ਟੀਮ ਦੀ ਨਜ਼ਰ ਵੀ ਇਸ ਨੀਲਾਮੀ ਵਿੱਚ ਕੁਝ ਵੱਡੇ ਖਿਡਾਰੀਆਂ ’ਤੇ ਰਹੇਗੀ। ਆਰਸੀਬੀ ਨੇ ਪਿਛਲੇ ਵਰ੍ਹੇ ਕ੍ਰਿਸ ਮੌਰਿਸ ਨੂੰ ਟੀਮ ਤੋਂ ਰਿਲੀਜ਼ ਕਰ ਦਿੱਤਾ ਸੀ। ਇਸ ਟੀਮ ਕੋਲ 35.90 ਕਰੋੜ ਰੁਪਏ ਹਨ। ਤਿੰਨ ਵਿਦੇਸ਼ੀ ਖਿਡਾਰੀਆਂ ਸਮੇਤ ਆਰਸੀਬੀ 11 ਕ੍ਰਿਕੇਟਰਜ਼ ਉੱਤੇ ਦਾਅ ਲਾ ਸਕਦੀ ਹੈ।
ਰਾਜਸਥਾਨ ਰਾਇਲਜ਼: ਇਸ ਟੀਮ ਨੇ ਪਿਛਲੇ ਸਾਲ ਸਭ ਤੋਂ ਹੇਠਾਂ ਰਹਿਣ ਤੋਂ ਬਾਅਦ ਸਮਿੱਥ ਸਮੇਤ ਅੱਠ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਰਾਜਸਥਾਨ 34.85 ਕਰੋੜ ਰੁਪਏ ਦੀ ਵੱਡੀ ਰਕਮ ਹੈ। ਇਹ ਤਿੰਨ ਵਿਦੇਸ਼ੀ ਖਿਡਾਰੀਆਂ ਸਮੇਤ 9 ਖਿਡਾਰੀ ਖ਼ਰੀਦ ਸਕਦੀ ਹੈ।
ਚੇਨਈ ਸੁਪਰ ਕਿੰਗਜ਼: ਸੀਐੱਸਕੇ ਦੀ ਟੀਮ ਕੋਲ 22.90 ਕਰੋੜ ਰੁਪਏ ਹੈ ਤੇ ਇਹ ਪੰਜ ਭਾਰਤੀ ਤੇ ਇੱਕ ਵਿਦੇਸ਼ੀ ਖਿਡਾਰੀ ਅੱਜ ਦੀ ਨੀਲਾਮੀ ਵਿੱਚ ਖ਼ਰੀਦ ਸਕਦੀ ਹੈ।
ਮੁੰਬਈ ਇੰਡੀਅਨਜ਼: ਅੱਜ ਦੀ ਨੀਲਾਮੀ ਵਿੱਚ ਮੁੰਬਈ ਇੰਡੀਅਨਜ਼ ਕਿਸੇ ਵੀ ਖਿਡਾਰੀ ਉੱਤੇ ਸ਼ਾਇਦ ਵੱਡਾ ਦਾਅ ਨਹੀਂ ਲਾਉਣਗੇ। ਆਈਪੀਐੱਲ ਦੀ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਕੋਲ 15.35 ਕਰੋੜ ਰੁਪਏ ਹਨ। ਮੁੰਬਈ ਨੀਲਾਮੀ ਵਿੱਚ ਚਾਰ ਵਿਦੇਸ਼ੀ ਸਮੇਤ ਕੁੱਲ ਸੱਤ ਖਿਡਾਰੀਆਂ ਨੂੰ ਖ਼ਰੀਦ ਸਕਦੀ ਹੈ।
ਦਿੱਲੀ ਕੈਪੀਟਲਜ਼: ਇਸ ਟੀਮ ਨੂੰ ਨੀਲਾਮੀ ਦੌਰਾਨ ਬੈਕਅਪ ਵਿਕਟ-ਕੀਪਰ ਤੇ ਓਪਨਰ ਦੀ ਭਾਲ ਹੋ ਸਕਦੀ ਹੈ। ਨੀਲਾਮੀ ਤੋਂ ਪਹਾਂ ਜੈਸਨ ਰਾਇ ਤੇ ਐਲੈਕਸ ਕੈਰੀ ਸਮੇਤ ਕੁੱਲ ਛੇ ਖਿਡਾਰੀਆਂ ਨੂੰ ਰਿਲੀਜ਼ ਕੀਤਾ ਗਿਆ ਹੈ। ਨੀਲਾਮੀ ਵਿੱਚ ਇਸ ਟੀਮ ਕੋਲ 12.90 ਕਰੋੜ ਰੁਪਏ ਹੋਣਗੇ ਤੇ ਉਹ ਤਿੰਨ ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 8 ਖਿਡਾਰੀ ਖ਼ਰੀਦ ਸਕਦੀ ਹੈ।
ਕੇਕੇਆਰ: ਆਈਪੀਐੱਲ 2021 ਦੀ ਨੀਲਾਮੀ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਕੁੱਲ ਛੇ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਹੁਣ ਨੀਲਾਮੀ ਵਿੱਚ ਨਵੇਂ ਖਿਡਾਰੀਆਂ ਨੂੰ ਖ਼ਰੀਦਣ ਲਈ ਉਸ ਕੋਲ 10.75 ਕਰੋੜ ਰੁਪਏ ਹਨ। ਇਹ ਟੀਮ ਦੋ ਵਿਦੇਸ਼ੀ ਸਮੇਤ ਕੁੱਲ ਅੱਠ ਖਿਡਾਰੀ ਖ਼ਰੀਦ ਸਕਦੀ ਹੈ।
ਸੰਨਰਾਈਜ਼ਰਜ਼ ਹੈਦਰਾਬਾਦ: ਸੰਨਰਾਈਜ਼ਰਜ਼ ਹੈਦਰਾਬਾਦ ਨੇ ਅਗਲੇ ਸੀਜ਼ਨ ਲਈ ਸਭ ਤੋਂ ਵੱਧ 22 ਖਿਡਾਰੀਆਂ ਨੂੰ ਰੀਟੇਨ ਕੀਤਾ ਹੈ। ਇਸ ਦੇ ਬਾਵਜੂਦ ਨੀਲਾਮੀ ਵਿੱਚ ਉਸ ਕੋਲ 10.75 ਕਰੋੜ ਰੁਪਏ ਹਨ ਤੇ ਇਹ ਟੀਮ ਇੱਕ ਵਿਦੇਸ਼ੀ ਸਮੇਤ ਕੁੱਲ ਤਿੰਨ ਖਿਡਾਰੀ ਖ਼ਰੀਦ ਸਕਦੀ ਹੈ।