ਬੀਸੀਸੀਆਈ ਨੇ ਲਿਆ ਇਤਿਹਾਸਕ ਫੈਸਲਾ, ਪਹਿਲੀ ਵਾਰ ਇਕ ਸਮੇਂ ਖੇਡੇ ਜਾਣਗੇ ਦੋ ਮੈਚ
ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੱਡਾ ਫੈਸਲਾ ਲਿਆ ਹੈ। ਦੋਵੇਂ ਮੈਚ ਵੱਖ-ਵੱਖ ਸਮੇਂ 'ਤੇ ਹੋਣ ਦੀ ਬਜਾਇ ਇਕ ਹੀ ਸਮੇਂ 'ਤੇ ਖੇਡੇ ਜਾਣਗੇ
ਮੁੰਬਈ: ਆਈਪੀਐਲ 2021 'ਚ 42 ਮੈਚ ਖੇਡੇ ਜਾ ਚੁੱਕੇ ਹਨ। ਟੂਰਨਾਮੈਂਟ 'ਚ ਫਿਲਹਾਲ ਲੀਗ ਰਾਊਂਡ ਚੱਲ ਰਿਹਾ ਹੈ।ਇਸ ਰਾਊਂਡ ਦੇ ਆਖਰੀ ਦੋ ਮੈਚ ਅੱਠ ਅਕਤੂਬਰ ਨੂੰ ਖੇਡੇ ਜਾਣਗੇ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੱਡਾ ਫੈਸਲਾ ਲਿਆ ਹੈ। ਦੋਵੇਂ ਮੈਚ ਵੱਖ-ਵੱਖ ਸਮੇਂ 'ਤੇ ਹੋਣ ਦੀ ਬਜਾਇ ਇਕ ਹੀ ਸਮੇਂ 'ਤੇ ਖੇਡੇ ਜਾਣਗੇ
ਸ਼ਾਮ ਸਾਢੇ ਸੱਤ ਵਜੇ ਹੋਣਗੇ ਦੋਵੇਂ ਮੈਚ
ਪਹਿਲਾਂ ਦੇ ਸ਼ੈਡਿਊਲ ਮੁਤਾਬਕ, ਪਹਿਲਾ ਮੈਚ ਦੁਪਹਿਰ ਸਾਢੇ ਤਿੰਨ ਵਜੇ ਤੋਂ ਦੂਜਾ ਸ਼ਾਮ ਸਾਢੇ ਸੱਤ ਵਜੇ ਤੋਂ ਖੇਡਿਆ ਜਾਣਾ ਸੀ। ਹਾਲਾਂਕਿ ਬੋਰਡ ਨੇ ਇਸ ਦੀ ਟਾਇਮਿੰਗ 'ਚ ਬਦਲਾਅ ਕਰਦਿਆਂ ਦੋਵਾਂ ਮੈਚਾਂ ਲਈ ਇਕ ਹੀ ਸਮਾਂ ਨਿਰਧਾਰਤ ਕੀਤਾ ਹੈ। ਯਾਨੀ ਦੋਵੇਂ ਮੈਚ ਸ਼ਾਮ ਸਾਢੇ ਸੱਤ ਵਜੇ ਤੋਂ ਹੀ ਖੇਡੇ ਜਾਣਗੇ
ਆਈਪੀਐਲ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ।
ਅੱਠ ਅਕਤੂਬਰ ਨੂੰ ਪਹਿਲੇ ਮੈਚ ਵਿਚ ਸਨਰਾਇਜਰਸ ਹੈਦਰਾਬਾਦ ਦਾ ਸਾਹਮਣਾ ਮੁੰਬਈ ਤੇ ਦੂਜੇ ਮੈਚ ਵਿਚ ਰੌਇਲ ਚੈਲੇਂਜਰਸ ਬੈਂਗਲੌਰ ਦਾ ਸਾਹਮਣਾ ਦਿੱਲੀ ਕੈਪੀਟਲਸ ਨਾਲ ਹੋਣਾ ਹੈ। ਹੁਣ ਇਹ ਦੋਵੇਂ ਮੈਚ ਇਕ ਹੀ ਸਮੇਂ 'ਤੇ ਹੋਣਗੇ। ਬੀਸੀਸੀਆਈ ਨੇ ਹਾਲਾਂਕਿ, ਇਸ ਦੇ ਪਿੱਛੇ ਦੀ ਵਜ੍ਹਾ ਬਾਰੇ ਨਹੀਂ ਦਸਿਆ।
ਇਹ ਵੀ ਪੜ੍ਹੋ: New AG of Punjab: ਨਵੇਂ ਮੁੱਖ ਮੰਤਰੀ ਚੰਨੀ ਲਈ ਨਵੀਂ ਮੁਸੀਬਤ! ਡੀਜੀਪੀ ਮਗਰੋਂ ਏਜੀ ਦੀ ਨਿਯੁਕਤੀ 'ਤੇ ਛਿੜਿਆ ਵਿਵਾਦ
ਇਹ ਵੀ ਪੜ੍ਹੋ: By Election: ਤਿੰਨ ਲੋਕ ਸਭਾ ਤੇ 30 ਵਿਧਾਨ ਸਭਾ ਸੀਟਾਂ 'ਤੇ ਚੋਣਾਂ ਦਾ ਐਲਾਨ
ਇਹ ਵੀ ਪੜ੍ਹੋ: ਜਦੋਂ ਕਿਸਾਨ ਨੇ ਲਿਆ ਮੁੱਖ ਮੰਤਰੀ ਚੰਨੀ ਦਾ ਨਾਂ, ਬਿਜਲੀ ਮੁਲਾਜ਼ਮ ਦੇ ਉੱਡੇ ਹੋਸ਼, ਮੁੜ ਜੋੜਿਆ ਕੱਟਿਆ ਕਨੈਕਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin