IPL 2021: ਮੋਹੰਮਦ ਸ਼ਮੀ ਨੇ ਸਟਾਰ ਖਿਡਾਰੀ ਕ੍ਰਿਸ ਗੇਲ ਦੇ ਖੋਲੇ ਕਈ ਰਾਜ਼, ਸੁਣ ਕੇ ਰਹਿ ਜਾਓਗੇ ਦੰਗ
ਕ੍ਰਿਸ ਗੇਲ ਨੇ ਮੈਦਾਨ 'ਤੇ ਤਾਂ 14ਵੇਂ ਸੀਜ਼ਨ 'ਚ ਸ਼ਾਨਦਾਰ ਆਗਾਜ਼ ਕੀਤਾ ਹੀ ਹੈ। ਇਸ ਦੇ ਨਾਲ ਹੀ ਕ੍ਰਿਸ ਗੇਲ ਪੰਜਾਬ ਕਿੰਗਸ 'ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਖਿਡਾਰੀ ਬਣੇ ਹੋਏ ਹਨ।
IPL 2021: ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ 'ਚ ਕ੍ਰਿਸ ਗੇਲ ਉਨ੍ਹਾਂ ਕੁਝ ਖਿਡਾਰੀਆਂ 'ਚੋਂ ਹਨ ਜੋ ਇਸ ਟੂਰਨਾਮੈਂਟ ਦੇ ਸਾਰੇ ਸੀਜ਼ਨ ਦਾ ਹਿੱਸਾ ਰਹੇ ਹਨ। 41 ਸਾਲ ਦੀ ਉਮਰ 'ਚ ਵੀ ਕ੍ਰਿਸ ਗੇਲ ਆਪਣੀ ਦਮਦਾਰ ਬੱਲੇਬਾਜ਼ੀ ਜ਼ਰੀਏ ਫੈਨਜ਼ ਦੇ ਮਨਪਸੰਦ ਬਣੇ ਹੋਏ ਹਨ। ਗੱਲ ਮੈਦਾਨ ਦੀ ਹੋਵੇ ਜਾਂ ਮੈਦਾਨ ਦੇ ਬਾਹਰ ਦੀ ਕ੍ਰਿਸ ਗੇਲ ਚਰਚਾ 'ਚ ਬਣੇ ਰਹਿੰਦੇ ਹਨ। ਕ੍ਰਿਸ ਗੇਲ ਦੇ ਨਾਲ ਪੰਜਾਬ ਕਿੰਗਸ ਦੇ ਲਈ ਖੇਡ ਰਹੇ ਮੋਹੰਮਦ ਸ਼ਮੀ ਨੇ ਸਟਾਰ ਖਿਡਾਰੀ ਦੇ ਇੰਡੀਆਂ ਦੇ ਲਗਾਅ ਬਾਰੇ ਕਈ ਗੱਲਾਂ ਦੱਸੀਆਂ ਹਨ।
ਕ੍ਰਿਸ ਗੇਲ ਨੇ ਮੈਦਾਨ 'ਤੇ ਤਾਂ 14ਵੇਂ ਸੀਜ਼ਨ 'ਚ ਸ਼ਾਨਦਾਰ ਆਗਾਜ਼ ਕੀਤਾ ਹੀ ਹੈ। ਇਸ ਦੇ ਨਾਲ ਹੀ ਕ੍ਰਿਸ ਗੇਲ ਪੰਜਾਬ ਕਿੰਗਸ 'ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਖਿਡਾਰੀ ਬਣੇ ਹੋਏ ਹਨ। ਗੇਲ ਨੇ ਰਾਜਸਥਾਨ ਰੌਇਲਸ ਖਿਲਾਫ 29 ਗੇਂਦਾਂ 'ਚ 40 ਦੌੜਾਂ ਦੀ ਪਾਰੀ ਖੇਡ ਕੇ 14ਵੇਂ ਸੀਜ਼ਨ ਦੀ ਸ਼ੁਰੂਆਤ ਕੀਤੀ।
ਮੋਹੰਮਦ ਸ਼ਮੀ ਨੇ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਨਾਲ ਪਿਆਰ ਕਰਦੇ ਹੋਏ ਕ੍ਰਿਸ ਗੇਲ ਹਿੰਦੀ 'ਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਕ੍ਰਿਸ ਗੇਲ ਨੂੰ ਹਿੰਦੀ 'ਚ ਗੱਲ ਕਰਨਾ ਬੇਹੱਦ ਪਸੰਦ ਹੈ। ਉਹ ਹਿੰਦੀ 'ਚ ਮਜ਼ਾਕ ਕਰਨਾ ਵੀ ਪਸੰਦ ਕਰਦੇ ਹਨ। ਇੰਗਲਿਸ਼ 'ਚ ਗੱਲ ਕਰਦਿਆਂ ਕ੍ਰਿਸ ਗੇਲ ਅਚਾਨਕ ਹਿੰਦੀ 'ਚ ਬੋਲਣ ਲੱਗ ਜਾਂਦੇ ਹਨ।
ਪੰਜਾਬੀ ਬੋਲਣ ਲੱਗੇ ਹਨ ਗੇਲ
ਸ਼ਮੀ ਨੇ ਦੱਸਿਆ ਕਿ ਕ੍ਰਿਸ ਗੇਲ ਪੰਜਾਬੀ ਬੋਲਣਾ ਵੀ ਸਿੱਖ ਗਏ ਹਨ। ਸ਼ਮੀ ਨੇ ਕਿਹਾ, 'ਜਿਸ ਤਰ੍ਹਾਂ ਅਸੀਂ ਹਿੰਦੀ ਬੋਲਦੇ ਹਾਂ, ਗੇਲ ਇਵੇਂ ਹੀ ਹਿੰਦੀ 'ਚ ਗੱਲ ਕਰਦੇ ਹਨ। ਸਾਡੀ ਟੀਮ ਦੇ ਪੰਜਾਬੀ ਖਿਡਾਰੀਆਂ ਨੇ ਗੇਲ ਨੂੰ ਪੰਜਾਬੀ ਬੋਲਣਾ ਵੀ ਸਿਖਾ ਦਿੱਤਾ ਹੈ।'
ਸ਼ਮੀ ਨੇ ਕਿਹਾ 'ਗੇਲ 20 ਸਾਲ ਤੋਂ ਇੰਟਰਨੈਸ਼ਨਲ ਕ੍ਰਿਕਟ ਖੇਡ ਰਹੇ ਹਨ। ਕ੍ਰਿਸ ਗੇਲ ਦੇ ਕੋਲ ਬਹੁਤ ਜ਼ਿਆਦਾ ਤਜ਼ਰਬਾ ਹੈ। ਕ੍ਰਿਸ ਗੇਲ ਵਾਕਯ ਹੀ ਇਕ ਬਿਹਤਰ ਇਨਸਾਨ ਹਨ ਤੇ ਉਨ੍ਹਾਂ ਨੂੰ ਭਾਰਤੀ ਸੰਸਕ੍ਰਿਤੀ ਨਾਲ ਬਹੁਤ ਪਿਆਰ ਹੈ।'
ਦੱਸ ਦੇਈਏ ਕਿ ਪੰਜਾਬ ਕਿੰਗਸ ਨਾਲ ਜੁੜਨ ਤੋਂ ਪਹਿਲਾਂ ਕ੍ਰਿਸ ਗੇਲ ਕੋਲਕਾਤਾ ਨਾਈਟ ਰਾਈਡਰਸ ਤੇ ਰੌਇਲ ਚੈਲੇਂਜਰਸ ਬੈਂਗਲੁਰੂ ਦਾ ਹਿੱਸਾ ਵੀ ਰਹਿ ਚੁੱਕੇ ਹਨ। ਕ੍ਰਿਸ ਗੇਲ ਆਈਪੀਐਲ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਖਿਡਾਰੀ ਹਨ।