IPL 2025 Qualifier 1: ਪੰਜਾਬ ਦੀ ਹਾਰ ਦੇ ਇਹ ਰਹੇ 3 ਵੱਡੇ ਕਾਰਨ, ਸ਼੍ਰੇਅਸ ਅਈਅਰ ਬੋਲੇ- 'ਅਸੀਂ ਲੜਾਈ ਹਾਰੀ ਹੈ, ਜੰਗ ਨਹੀਂ...'
ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ 9 ਸਾਲ ਬਾਅਦ IPL ਦੇ ਫਾਈਨਲ 'ਚ ਜਗ੍ਹਾ ਬਣਾਈ ਹੈ। ਬੈਂਗਲੁਰੂ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਇਹ ਪਹਿਲਾ ਕਵਾਲੀਫਾਇਰ ਮੈਚ ਪੰਜਾਬ ਨੇ ਆਪਣੇ ਘਰੇਲੂ ਮੈਦਾਨ 'ਚ...

Reasons Punjab Kings Lost Qualifier 1: ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ 9 ਸਾਲ ਬਾਅਦ IPL ਦੇ ਫਾਈਨਲ 'ਚ ਜਗ੍ਹਾ ਬਣਾਈ ਹੈ। ਬੈਂਗਲੁਰੂ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਇਹ ਪਹਿਲਾ ਕਵਾਲੀਫਾਇਰ ਮੈਚ ਪੰਜਾਬ ਨੇ ਆਪਣੇ ਘਰੇਲੂ ਮੈਦਾਨ 'ਚ ਖੇਡਿਆ ਸੀ, ਫਿਰ ਵੀ ਉਨ੍ਹਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਨਾ ਉਨ੍ਹਾਂ ਦੀ ਬੱਲੇਬਾਜ਼ੀ ਚਮਕੀ, ਨਾ ਹੀ ਗੇਂਦਬਾਜ਼ੀ ਨੇ ਪ੍ਰਭਾਵ ਛੱਡਿਆ। ਹੇਠਾਂ ਦਿੱਤੇ 3 ਮੁੱਖ ਕਾਰਨਾਂ ਰਾਹੀਂ ਸਮਝੋ ਕਿ ਪੰਜਾਬ ਕਿਉਂ ਹਾਰਿਆ:
1. ਤੇਜ਼ ਖੇਡਣਾ ਪੰਜਾਬ 'ਤੇ ਭਾਰੀ ਪਿਆ
ਪਹਿਲਾ ਕਵਾਲੀਫਾਇਰ ਮੈਚ ਮੁੱਲਾਂਪੁਰ ਦੇ ਸਟੇਡੀਅਮ 'ਚ ਖੇਡਿਆ ਗਿਆ, ਜਿੱਥੇ IPL ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਔਸਤ ਸਕੋਰ 170 ਰਨ ਦਾ ਰਹਿੰਦਾ ਹੈ। ਇਹ ਪਿੱਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਹਾਂ ਲਈ ਹੀ ਮਦਦਗਾਰ ਮੰਨੀ ਜਾਂਦੀ ਹੈ। ਆਮ ਤੌਰ 'ਤੇ ਇੱਥੇ ਵੱਡੇ ਸਕੋਰ ਨਹੀਂ ਬਣਦੇ, ਪਰ ਫਿਰ ਵੀ ਪੰਜਾਬ ਦੇ ਬੱਲੇਬਾਜ਼ਾਂ ਨੇ ਅਜਿਹਾ ਰਵੱਈਆ ਅਪਣਾਇਆ ਜਿਵੇਂ ਉਹ 200+ ਰਨ ਬਣਾਉਣ ਉਤੇ ਤੁਲੇ ਹੋਣ। ਜੇ ਪੰਜਾਬ ਕਿੰਗਜ਼ ਦੇ ਆਊਟ ਹੋਣ ਦੇ ਤਰੀਕਿਆਂ ਦੀ ਗੱਲ ਕਰੀਏ, ਤਾਂ ਜ਼ਿਆਦਾਤਰ ਖਿਡਾਰੀ ਜਾਂ ਤਾਂ ਬੇਤਹਾਸ਼ਾ ਤੇਜ਼ ਖੇਡਣ ਦੀ ਕੋਸ਼ਿਸ਼ 'ਚ ਜਾਂ ਬੇਲੋੜੇ ਸ਼ਾਟ ਮਾਰਦੇ ਹੋਏ ਆਊਟ ਹੋ ਗਏ।
2. ਕਪਤਾਨ ਸ਼੍ਰੇਅਸ ਅਈਅਰ ਵੱਲੋਂ ਟਾਸ ਹਾਰਣਾ
ਟਾਸ ਦੇ ਸਮੇਂ ਖੁਦ ਕਪਤਾਨ ਸ਼੍ਰੇਅਸ ਅਈਅਰ ਨੇ ਮੰਨਿਆ ਸੀ ਕਿ ਉਹ ਵੀ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁੰਦੇ ਸਨ। ਇਕ ਪਾਸੇ ਪਿੱਚ 'ਤੇ ਚੰਗੀ-ਖਾਸੀ ਘਾਸ ਸੀ, ਦੂਜੇ ਪਾਸੇ ਸ਼ਾਮ ਦੇ ਸਮੇਂ ਮੁੱਲਾਂਪੁਰ ਸਟੇਡੀਅਮ ਵਿੱਚ ਤ੍ਰੇਲ ਨੇ ਵੀ ਵੱਡਾ ਭੂਮਿਕਾ ਨਿਭਾਈ। ਜੇਕਰ ਪੰਜਾਬ 170-180 ਰਨ ਵੀ ਬਣਾਉਂਦਾ, ਤਾਂ ਵੀ ‘ਡਿਊ ਫੈਕਟਰ’ ਕਰਕੇ ਉਹ ਸਕੋਰ ਬਚਾਉਣਾ ਅਸਾਨ ਨਹੀਂ ਸੀ।
3. ਪੰਜਾਬ ਨੇ ਗੁੱਛਿਆਂ 'ਚ ਵਿਕਟਾਂ ਗਵਾਈਆਂ
T20 ਮੈਚ ਵਿੱਚ ਕੋਈ ਵੀ ਟੀਮ ਤਦ ਹੀ ਵੱਡਾ ਸਕੋਰ ਖੜਾ ਕਰ ਸਕਦੀ ਹੈ ਜਦੋਂ ਬੱਲੇਬਾਜ਼ਾਂ ਵਿੱਚ ਛੋਟੀਆਂ-ਛੋਟੀਆਂ ਭਰੋਸੇਮੰਦ ਭਾਗੀਦਾਰੀਆਂ ਬਣਦੀਆਂ ਰਹਿਣ। ਪਰ ਪੰਜਾਬ ਦਾ ਬੱਲੇਬਾਜ਼ੀ ਆਰਡਰ ਪੂਰੀ ਤਰ੍ਹਾਂ ਨਾਕਾਮ ਰਿਹਾ। ਟੀਮ ਨੇ ਇੱਕ ਵਿਕਟ ਦੇ ਨੁਕਸਾਨ 'ਤੇ 27 ਰਨ ਤੱਕ ਪਹੁੰਚ ਬਣਾਈ ਸੀ, ਪਰ ਅਗਲੇ 11 ਰਨਾਂ ਦੇ ਅੰਦਰ ਹੀ 3 ਹੋਰ ਵਿਕਟਾਂ ਡਿੱਗ ਗਈਆਂ। ਇਸ ਤੋਂ ਇਲਾਵਾ, ਜਦੋਂ ਸ਼ਸ਼ਾਂਕ ਸਿੰਘ ਦਾ ਵਿਕਟ ਡਿੱਗਿਆ, ਤਦ ਤਕ ਸਕੋਰ 60/5 ਸੀ, ਪਰ ਇੱਥੋਂ ਵੀ ਟੀਮ ਨੇ ਸਿਰਫ 18 ਰਨ ਦੇ ਅੰਤਰਾਲ ਵਿੱਚ 3 ਹੋਰ ਵਿਕਟਾਂ ਗਵਾ ਦਿੱਤੀਆਂ।
ਰਾਇਲ ਚੈਲੈਂਜਰਜ਼ ਬੈਂਗਲੁਰੂ (RCB) ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾਈ। ਲਗਭਗ 9 ਸਾਲਾਂ ਬਾਅਦ RCB ਫਾਈਨਲ 'ਚ ਪਹੁੰਚੀ ਹੈ। ਮੈਚ ਦੀ ਹਾਰ ਤੋਂ ਬਾਅਦ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਯਸ ਅਈਅਰ ਨੇ ਦਿਲਚਸਪ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ, “ਅਸੀਂ ਲੜਾਈ ਹਾਰੀ ਹੈ, ਜੰਗ ਨਹੀਂ।”
ਭਾਵੇਂ ਪਹਿਲੇ ਕਵਾਲੀਫਾਇਰ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 8 ਵਿਕਟਾਂ ਨਾਲ ਹਾਰ ਮਿਲੀ ਹੋਵੇ, ਪਰ ਉਹ ਹਾਲੇ ਵੀ IPL 2025 ਤੋਂ ਬਾਹਰ ਨਹੀਂ ਹੋਈ। ਪੁਆਇੰਟ ਟੇਬਲ 'ਚ ਟਾਪ-2 'ਚ ਰਹਿਣ ਦਾ ਫਾਇਦਾ ਪੰਜਾਬ ਨੂੰ ਮਿਲੇਗਾ। ਹੁਣ ਪੰਜਾਬ ਕਿੰਗਜ਼ ਦੂਜੇ ਕਵਾਲੀਫਾਇਰ ਮੈਚ ਵਿੱਚ ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਦਰਮਿਆਨ ਹੋਣ ਵਾਲੇ ਐਲੀਮੀਨੇਟਰ ਮੈਚ ਦੇ ਜੇਤੂ ਨਾਲ ਟਕਰਾਏਗੀ।




















