Yuzvendra Chahal: ਨਸ਼ੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਏ ਯੁਜਵੇਂਦਰ ਚਾਹਲ, ਪਤਨੀ ਧਨਸ਼੍ਰੀ ਨੇ ਤਸਵੀਰ ਸਾਂਝੀ ਕਰ ਕਹੀ ਇਹ ਗੱਲ
Dhanashree Verma Post: ਭਾਰਤੀ ਟੀਮ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਇਨ੍ਹੀਂ ਦਿਨੀਂ IPL 2023 'ਚ ਰਾਜਸਥਾਨ ਰਾਇਲਜ਼ ਲਈ ਖੇਡ ਰਹੇ ਹਨ। ਚਹਿਲ ਹੁਣ ਤੱਕ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚੋਂ ਇੱਕ ਹੈ...
Dhanashree Verma Post: ਭਾਰਤੀ ਟੀਮ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਇਨ੍ਹੀਂ ਦਿਨੀਂ IPL 2023 'ਚ ਰਾਜਸਥਾਨ ਰਾਇਲਜ਼ ਲਈ ਖੇਡ ਰਹੇ ਹਨ। ਚਹਿਲ ਹੁਣ ਤੱਕ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਸਟਾਰ ਸਪਿਨਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਹੈ। ਦੱਸ ਦੇਈਏ ਕਿ ਬੀਤੇ ਦਿਨ ਕ੍ਰਿਕਟਰ ਦਾ ਇੱਕ ਅਜਿਹਾ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਉਨ੍ਹਾਂ ਨੂੰ ਨਸ਼ੇ ਦੀ ਹਾਲਤ ਵਿੱਚ ਦੇਖਿਆ ਗਿਆ। ਇਸ ਦੌਰਾਨ ਕ੍ਰਿਕਟਰ ਦਾ ਇੰਨਾ ਬੁਰਾ ਹਾਲ ਸੀ ਕਿ ਉਹ ਖੁਦ ਨੂੰ ਸੰਭਾਲਣ ਦੀ ਹਾਲਤ ਵਿੱਚ ਨਹੀਂ ਸੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕਾਰ ਤੱਕ ਉਨ੍ਹਾਂ ਦਾ ਇੱਕ ਸਾਥੀ ਛੱਡਣ ਆਇਆ ਸੀ। ਇਸ ਸਾਰੇ ਵਿਵਾਦ ਵਿਚਕਾਰ ਯੁਜਵੇਂਦਰ ਦੀ ਪਤਨੀ ਧਨਸ਼੍ਰੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ।
View this post on Instagram
ਦਰਅਸਲ, ਧਨਸ਼੍ਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਯੁਜਵੇਂਦਰ ਨਾਲ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਯੂਵੀ, ਮੁੰਬਈ ਅਤੇ IPL = Set Sunday! 💗... ਇਨ੍ਹਾਂ ਦੋਵਾਂ ਦੀ ਇਸ ਤਸਵੀਰ ਉੱਪਰ ਪ੍ਰਸ਼ੰਸ਼ਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇਕੱਠੇ ਰਹੋ ਖੁਸ਼ ਰਹੋ...
ਦੱਸ ਦੇਈਏ ਕਿ ਸ਼੍ਰੇਅਸ ਅਈਅਰ ਅਤੇ ਧਨਸ਼੍ਰੀ ਵਰਮਾ ਦੋਵੇਂ ਬਹੁਤ ਚੰਗੇ ਦੋਸਤ ਹਨ। ਇਨ੍ਹਾਂ ਦੋਹਾਂ ਨੂੰ ਕਈ ਵਾਰ ਇਕ-ਦੂਜੇ ਨਾਲ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ ਧਨਸ਼੍ਰੀ ਅਤੇ ਅਈਅਰ ਨੂੰ ਸ਼ਾਰਦੁਲ ਠਾਕੁਰ ਦੇ ਵਿਆਹ ਵਿੱਚ ਵੀ ਇਕੱਠੇ ਦੇਖਿਆ ਗਿਆ ਸੀ। ਇਸ ਕਾਰਨ ਇਨ੍ਹਾਂ ਦੋਵਾਂ ਬਾਰੇ ਸੋਸ਼ਲ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ। ਜ਼ਿਆਦਾਤਰ ਲੋਕ ਯੁਜਵੇਂਦਰ ਨੂੰ ਛੱਡ ਅਈਅਰ ਨਾਲ ਧਨਸ਼੍ਰੀ ਦਾ ਨਾਂਅ ਜੋੜ ਰਹੇ ਹਨ। ਹਾਲਾਂਕਿ ਦੋਵਾਂ ਵਿਚਕਾਰ ਦੋਸਤੀ ਤੋਂ ਵੱਧ ਕੁਝ ਵੀ ਨਹੀਂ ਹੈ।
ਕਾਬਿਲੇਗੌਰ ਹੈ ਕਿ ਬੀਤ ਦਿਨ ਯੁਜਵੇਂਦਰ ਦਾ ਸੋਸ਼ਲ ਮੀਡੀਆ ਉੱਪਰ ਨਸ਼ੇ ਦਾ ਵੀਡੀਆ ਖੂਬ ਵਾਇਰਲ ਹੋਇਆ। ਜਿਸ ਦੇ ਚੱਲਦੇ ਕ੍ਰਿਕਟਰ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ। ਲੋਕਾਂ ਨੇ ਕ੍ਰਿਕਟਰ ਦੀ ਹਾਲਤ ਦੇਖ ਉਨ੍ਹਾਂ ਨੂੰ ਦਾਰੂਬਾਜ਼ ਵੀ ਕਹਿ ਦਿੱਤਾ। ਹਾਲਾਂਕਿ ਇਸ ਵੀਡੀਓ ਉੱਪਰ ਕ੍ਰਿਕਟਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।