CBSE ਬੋਰਡ ਦੇ ਆਏ ਨਤੀਜਾ, 14 ਸਾਲਾ ਵੈਭਵ ਸੂਰਿਆਵੰਸ਼ੀ ਫੇਲ੍ਹ ਹੋਇਆ? ਇੱਥੇ ਜਾਣੋ ਕੀ ਹੈ ਸੱਚ!
ਸਿਰਫ 14 ਸਾਲ ਦੀ ਉਮਰ ਵਿੱਚ ਡੈਬਿਊ ਕਰਕੇ Vaibhav Suryavanshi ਚਰਚਾ ਦੇ ਵਿੱਚ ਆ ਗਏ ਸੀ। ਹੁਣ ਉਹ ਇੱਕ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਚਰਚਾ ਦੇ ਵਿੱਚ ਆ ਗਏ ਹਨ। ਆਓ ਜਾਣਦੇ ਹਾਂ CBSE ਬੋਰਡ ਨਤੀਜੇ ਨੂੰ ਲੈ ਕੇ ਸੋਸ਼ਲ ਮੀਡੀਆ..

Vaibhav Suryavanshi News: ਆਈਪੀਐਲ 2025 ਵਿੱਚ ਆਪਣੇ ਸ਼ਾਨਦਾਰ ਖੇਡ ਨਾਲ ਸਭ ਦਾ ਧਿਆਨ ਖਿੱਚਣ ਵਾਲੇ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਹੁਣ ਆਪਣੀ ਪੜ੍ਹਾਈ ਕਰਕੇ ਚਰਚਾ 'ਚ ਆ ਗਿਆ ਹੈ। ਸਿਰਫ 14 ਸਾਲ ਦੀ ਉਮਰ ਵਿੱਚ ਡੈਬਿਊ ਕਰਕੇ ਉਨ੍ਹਾਂ ਨੇ ਦਿਖਾ ਦਿੱਤਾ ਕਿ ਉਮਰ ਸਿਰਫ ਇੱਕ ਅੰਕ ਹੁੰਦਾ ਹੈ। ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ, ਤਾਂ ਲੋਕਾਂ ਨੂੰ ਲੱਗਿਆ ਸੀ ਕਿ ਇੰਨੇ ਛੋਟੇ ਖਿਡਾਰੀ 'ਤੇ ਦਬਾਅ ਹੋਵੇਗਾ, ਪਰ ਵੈਭਵ ਨੇ ਪਹਿਲੀ ਹੀ ਗੇਂਦ 'ਤੇ ਛੱਕਾ ਮਾਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਹੁਣ ਸਵਾਲ ਇਹ ਹੈ ਕਿ ਜੋ ਖੇਡ ਵਿੱਚ ਹੀਰੋ ਹੈ, ਕੀ ਉਹ ਪੜ੍ਹਾਈ ਵਿੱਚ "ਜ਼ੀਰੋ" ਹੈ? ਕਿਉਂਕਿ ਵੈਭਵ ਦੇ CBSE ਬੋਰਡ ਨਤੀਜੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਫਵਾਹਾਂ ਫੈਲ ਰਹੀਆਂ ਹਨ।
ਕੀ ਵੈਭਵ ਸੂਰਿਆਵੰਸ਼ੀ 10ਵੀਂ ਕਲਾਸ 'ਚ ਫੇਲ ਹੋ ਗਿਆ?
ਇੱਕ ਸੋਸ਼ਲ ਮੀਡੀਆ ਪੋਸਟ ਵੈਭਵ ਸੂਰਿਆਵੰਸ਼ੀ (Vaibhav Suryavanshi) ਦੇ ਨਤੀਜਿਆਂ ਨਾਲ ਜੁੜੀ ਕਾਫੀ ਵਾਇਰਲ ਹੋਈ, ਜਿਸ 'ਚ ਕੈਪਸ਼ਨ ਦਿੱਤਾ ਗਿਆ: "ਇੱਕ ਹੈਰਾਨ ਕਰ ਦੇਣ ਵਾਲੀ ਘਟਨਾ, 14 ਸਾਲਾ ਵੈਭਵ ਸੂਰਿਆਵੰਸ਼ੀ 10ਵੀਂ CBSE ਬੋਰਡ ਪ੍ਰੀਖਿਆ 'ਚ ਫੇਲ ਹੋ ਗਿਆ। BCCI ਨੇ ਇਕ ਅਣੋਖਾ ਕਦਮ ਚੁੱਕਦਿਆਂ, ਸੰਭਾਵਿਤ ਅੰਕਣ ਗਲਤੀਆਂ ਨੂੰ ਲੈ ਕੇ, ਰਸਮੀ ਤੌਰ 'ਤੇ ਉਸ ਦੀ ਉੱਤਰ ਪੁਸਤਿਕਾ ਦੀ DRS-ਸਟਾਈਲ 'ਚ ਸਮੀਖਿਆ ਦੀ ਮੰਗ ਕੀਤੀ ਹੈ।"
ਇਸ ਤਰ੍ਹਾਂ ਦੀ ਪੋਸਟ ਨੇ ਵੈਭਵ ਦੇ ਬੋਰਡ ਐਗਜ਼ਾਮ 'ਚ ਫੇਲ ਹੋਣ ਦੀ ਅਫਵਾਹ ਨੂੰ ਵਾਇਰਲ ਕਰ ਦਿੱਤਾ। ਪਰ ਅਸਲ ਗੱਲ ਇਹ ਹੈ ਕਿ ਵੈਭਵ ਸੂਰਿਆਵੰਸ਼ੀ 10ਵੀਂ ਕਲਾਸ 'ਚ ਫੇਲ ਨਹੀਂ ਹੋਇਆ। ਹਾਲਾਂਕਿ, ਇਹ ਵੀ ਸੱਚ ਹੈ ਕਿ ਉਹ 11ਵੀਂ ਕਲਾਸ 'ਚ ਨਹੀਂ ਪਹੁੰਚਿਆ।
ਇਸ ਪਿੱਛੇ ਦੀ ਹਕੀਕਤ ਇਹ ਹੈ ਕਿ ਵੈਭਵ ਨੇ ਅਜੇ ਤੱਕ CBSE ਬੋਰਡ ਦੀ 10ਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਹੀ ਨਹੀਂ। ਉਹ ਖੇਡ ਕਾਰਨ ਆਪਣੀ ਪੜ੍ਹਾਈ ਤੋਂ ਅਲੱਗ ਰਿਹਾ ਹੈ। ਇਸ ਲਈ ਨਤੀਜੇ ਜਾਂ ਫੇਲ ਹੋਣ ਦੀ ਕੋਈ ਗੱਲ ਬਣਦੀ ਹੀ ਨਹੀਂ। ਇਹ ਵਾਇਰਲ ਪੋਸਟ ਕੇਵਲ ਮਜ਼ਾਕ ਦੇ ਲਈ ਸ਼ੇਅਰ ਕੀਤੀ ਗਈ ਅਫਵਾਹ ਹੈ।
View this post on Instagram
ਹਾਲਾਂਕਿ ਇਹ ਖ਼ਬਰ ਸੱਚ ਨਹੀਂ ਸੀ, ਇਹ ਤਾਂ ਕੇਵਲ ਇੱਕ ਵਿਅੰਗ ਸੀ। ਕੈਪਸ਼ਨ ਵਿੱਚ ਵੀ ਇਸ ਗੱਲ ਨੂੰ ਸਾਫ਼ ਕਰ ਦਿੱਤਾ ਗਿਆ ਸੀ ਕਿ ਵੈਭਵ ਸੂਰਿਆਵੰਸ਼ੀ ਦੇ ਫੇਲ ਹੋਣ ਦੀ ਖ਼ਬਰ ਝੂਠੀ ਹੈ। ਇਹ ਪੋਸਟ ਹਾਸੇ-ਮਜ਼ਾਕ ਦੇ ਤੌਰ 'ਤੇ ਬਣਾਈ ਗਈ ਸੀ ਅਤੇ ਇਸਦਾ ਮਕਸਦ ਸਿਰਫ਼ ਮਨੋਰੰਜਨ ਸੀ, ਨਾ ਕਿ ਕਿਸੇ ਨੂੰ ਗਲਤ ਜਾਣਕਾਰੀ ਦੇਣਾ।
ਵੈਭਵ ਸੂਰਿਆਵੰਸ਼ੀ ਕਿਸ ਕਲਾਸ ਵਿੱਚ ਪੜ੍ਹਦੇ ਹਨ?
ਵੈਭਵ ਸੂਰਿਆਵੰਸ਼ੀ 10ਵੀਂ ਵਿੱਚ ਫੇਲ ਹੋਏ ਹਨ ਜਾਂ ਪਾਸ? ਇਹ ਸਵਾਲ ਹੀ ਨਹੀਂ ਉੱਠਦਾ, ਕਿਉਂਕਿ ਇੱਕ ਰਿਪੋਰਟ ਮੁਤਾਬਕ ਉਹ ਅਜੇ 9ਵੀਂ ਕਲਾਸ ਦੇ ਵਿਦਿਆਰਥੀ ਹਨ। ਸੂਰਿਆਵੰਸ਼ੀ ਆਪਣੀ ਛੋਟੀ ਉਮਰ ਕਰਕੇ ਸੁਰਖੀਆਂ ਵਿੱਚ ਆਏ ਸਨ, ਪਰ ਜਦੋਂ ਉਹ ਮੈਦਾਨ ਵਿੱਚ ਉਤਰੇ ਤਾਂ ਉਨ੍ਹਾਂ ਨੇ ਅਜਿਹਾ ਰਿਕਾਰਡ ਤੋੜ ਦਿੱਤਾ, ਜੋ ਕਿ ਵਿਰਾਟ, ਰੋਹਿਤ ਅਤੇ ਧੋਨੀ ਵਰਗੇ ਵੱਡੇ ਬੱਲੇਬਾਜ ਵੀ ਸਾਲਾਂ ਤੋਂ ਨਹੀਂ ਤੋੜ ਸਕੇ।
ਰਾਜਸਥਾਨ ਰਾਇਲਜ਼ ਦੇ ਖਿਡਾਰੀ ਵੈਭਵ ਨੇ 35 ਗੇਂਦਾਂ 'ਚ ਜੜਿਆ ਸੀ ਸ਼ਤਕ, ਬਣੇ ਸਭ ਤੋਂ ਤੇਜ਼ ਸੈਂਚਰੀ ਮਾਰਨ ਵਾਲੇ ਭਾਰਤੀ
ਰਾਜਸਥਾਨ ਰਾਇਲਜ਼ ਦੇ ਖਿਡਾਰੀ ਵੈਭਵ ਸੂਰਿਆਵੰਸ਼ੀ ਨੇ ਕੇਵਲ 35 ਗੇਂਦਾਂ ਵਿੱਚ ਸ਼ਤਕ ਜੜ ਕੇ IPL ਇਤਿਹਾਸ ਦਾ ਦੂਜਾ ਸਭ ਤੋਂ ਤੇਜ਼ ਸੈਂਚਰੀ ਦਾ ਰਿਕਾਰਡ ਆਪਣੇ ਨਾਮ ਕੀਤਾ। ਉਹ IPL ਵਿੱਚ ਸਭ ਤੋਂ ਤੇਜ਼ ਸੈਂਚਰੀ ਮਾਰਨ ਵਾਲੇ ਭਾਰਤੀ ਬਣ ਗਏ ਹਨ। ਉਨ੍ਹਾਂ ਨੇ ਯੂਸੁਫ਼ ਪਠਾਨ ਦਾ ਰਿਕਾਰਡ ਤੋੜਿਆ, ਜਿਸਨੇ 37 ਗੇਂਦਾਂ ਵਿੱਚ ਸ਼ਤਕ ਜੜਿਆ ਸੀ।
ਹੁਣ ਤੱਕ ਖੇਡੇ ਗਏ 5 ਮੈਚਾਂ ਵਿੱਚ ਵੈਭਵ ਨੇ 209.45 ਦੀ ਸਟਰਾਇਕ ਰੇਟ ਨਾਲ ਕੁੱਲ 155 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 16 ਛੱਕੇ ਅਤੇ 10 ਚੌਕੇ ਲਗਾਏ ਹਨ। ਹਾਲਾਂਕਿ ਉਨ੍ਹਾਂ ਦੀ ਟੀਮ ਰਾਜਸਥਾਨ ਰਾਇਲਜ਼ IPL 2025 ਦੇ ਪਲੇਆਫ਼ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ।



















