LSG Vs GT: KL ਰਾਹੁਲ 'ਤੇ ਗੌਤਮ ਗੰਭੀਰ ਨੂੰ ਆਇਆ ਗੁੱਸਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਰਿਐਕਸ਼ਨ
LSG Vs GT: IPL 16 ਦੇ ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ ਲਖਨਊ ਸੁਪਰ ਜਾਇੰਟਸ ਨੂੰ ਗੁਜਰਾਤ ਟਾਈਟਨਸ ਦੇ ਹੱਥੋਂ 7 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਆਪਣੀ ਧੀਮੀ...
LSG Vs GT: IPL 16 ਦੇ ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ ਲਖਨਊ ਸੁਪਰ ਜਾਇੰਟਸ ਨੂੰ ਗੁਜਰਾਤ ਟਾਈਟਨਸ ਦੇ ਹੱਥੋਂ 7 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਆਪਣੀ ਧੀਮੀ ਪਾਰੀ ਦੇ ਕਾਰਨ ਨਿਸ਼ਾਨੇ 'ਤੇ ਹਨ। ਇੰਨਾ ਹੀ ਨਹੀਂ ਟੀਮ ਦੇ ਮੈਂਟਰ ਗੌਤਮ ਗੰਭੀਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਕੇਐੱਲ ਰਾਹੁਲ ਦੀ ਪਾਰੀ ਨੂੰ ਦੇਖ ਕੇ ਉਹ ਨਿਰਾਸ਼ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਇਸ ਮੈਚ ਦੌਰਾਨ ਗੌਤਮ ਗੰਭੀਰ ਵੀ ਆਪਣਾ ਗੁੱਸਾ ਦਿਖਾਉਂਦੇ ਨਜ਼ਰ ਆਏ ਹਨ।
ਦਰਅਸਲ, ਲਖਨਊ ਨੇ ਚੰਗੀ ਗੇਂਦਬਾਜ਼ੀ ਕਰਦੇ ਹੋਏ ਗੁਜਰਾਤ ਨੂੰ 20 ਓਵਰਾਂ 'ਚ 135 ਦੌੜਾਂ 'ਤੇ ਰੋਕ ਦਿੱਤਾ। 136 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਸ਼ੁਰੂਆਤ ਵੀ ਸ਼ਾਨਦਾਰ ਰਹੀ। ਲਖਨਊ ਨੂੰ ਆਖਰੀ 6 ਓਵਰਾਂ ਵਿੱਚ ਜਿੱਤ ਲਈ ਸਿਰਫ਼ 31 ਦੌੜਾਂ ਦੀ ਲੋੜ ਸੀ ਅਤੇ ਉਸ ਦੀਆਂ 9 ਵਿਕਟਾਂ ਬਾਕੀ ਸਨ। ਕਪਤਾਨ ਕੇਐੱਲ ਰਾਹੁਲ 44 ਗੇਂਦਾਂ 'ਚ 57 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ।
ਹਾਲਾਂਕਿ, ਇੱਥੋਂ ਹੀ ਲਖਨਊ ਦੀ ਪਾਰੀ ਦੀ ਸ਼ੁਰੂਆਤ ਹੋਈ। ਇਸ ਦੌਰਾਨ ਕੇਐੱਲ ਰਾਹੁਲ ਨੇ 19ਵੇਂ ਓਵਰ ਦੀ ਦੂਜੀ ਗੇਂਦ 'ਤੇ ਆਊਟ ਹੋਣ ਤੋਂ ਪਹਿਲਾਂ 17 ਗੇਂਦਾਂ ਹੋਰ ਖੇਡੀਆਂ ਅਤੇ ਉਹ ਆਪਣੀ ਪਾਰੀ 'ਚ ਸਿਰਫ਼ 11 ਦੌੜਾਂ ਹੀ ਜੋੜ ਸਕਿਆ। ਨਤੀਜਾ ਇਹ ਹੋਇਆ ਕਿ ਲਖਨਊ ਮੈਚ 7 ਦੌੜਾਂ ਨਾਲ ਹਾਰ ਗਿਆ।
ਮੈਚ 'ਚ ਕਾਫੀ ਅੱਗੇ ਸੀ ਲਖਨਊ...
ਲਖਨਊ ਦੀ ਇਸ ਹਾਰ ਤੋਂ ਬਾਅਦ ਹੀ ਯੂਜ਼ਰਸ ਨੇ ਗੰਭੀਰ ਦੀਆਂ ਗੁੱਸੇ 'ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਯੂਜ਼ਰਸ ਵਲੋਂ ਗੰਭੀਰ 'ਤੇ ਹਮਲਾ ਵੀ ਕੀਤਾ ਗਿਆ। ਗੰਭੀਰ ਦੇ ਆਰਸੀਬੀ ਦੇ ਖਿਲਾਫ ਜ਼ਿਆਦਾ ਹਮਲਾਵਰ ਹੋਣ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਯੂਜ਼ਰਸ ਨੇ ਲਿਖਿਆ ਕਿ ਕਰਮਾ ਵਾਪਸ ਆ ਰਿਹਾ ਹੈ।
#LSGvGT #TATAIPL
— VIJAY ANNA 👑 Fan 🕊 (@MathaiyanVijay) April 22, 2023
Today match gautam gambhir 🤣 pic.twitter.com/9Z5OHBBnek
ਮੈਚ ਤੋਂ ਬਾਅਦ ਕੇਐਲ ਰਾਹੁਲ ਨੇ ਹਾਰ ਸਵੀਕਾਰ ਕਰ ਲਈ। ਰਾਹੁਲ ਦਾ ਮੰਨਣਾ ਸੀ ਕਿ ਮੈਚ ਦੇ ਆਖਰੀ 6 ਓਵਰਾਂ ਤੱਕ ਲਖਨਊ ਮੈਚ 'ਚ ਕਾਫੀ ਅੱਗੇ ਸੀ ਪਰ ਇਸ ਤੋਂ ਬਾਅਦ ਨੂਰ ਅਹਿਮਦ ਅਤੇ ਜਯੰਤ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਉਨ੍ਹਾਂ ਤੋਂ ਮੈਚ ਖੋਹ ਲਿਆ।