LSG vs MI, IPL 2022: ਕੇਐਲ ਰਾਹੁਲ ਨੇ IPL 'ਚ ਮਚਇਆ ਗੱਦਰ, ਸੀਜ਼ਨ ਦਾ ਦੂਜਾ ਸੈਂਕੜਾ ਲਗਾ ਬਣਾਇਆ ਇਤਿਹਾਸ
IPL 2022, LSG vs MI: IPL 'ਚ ਐਤਵਾਰ ਨੂੰ ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਕੇਐਲ ਰਾਹੁਲ ਨੇ ਸੈਂਕੜਾ ਲਗਾ ਕੇ ਇਤਿਹਾਸ ਰਚ ਦਿੱਤਾ।
LSG vs MI News: IPL ਦੇ 37ਵੇਂ ਮੈਚ 'ਚ ਲਖਨਊ ਸੁਪਰ ਜਾਇੰਟਸ (LSG) ਅਤੇ ਮੁੰਬਈ ਇੰਡੀਅਨਜ਼ (MI) ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਦਾ ਟੌਸ ਜਿੱਤ ਕੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਦੀ ਟੀਮ ਨੇ ਮੁੰਬਈ ਨੂੰ 169 ਦੌੜਾਂ ਦਾ ਟੀਚਾ ਦਿੱਤਾ ਹੈ। ਲਖਨਊ ਦੇ ਕਪਤਾਨ ਕੇਐਲ ਰਾਹੁਲ ਨੇ ਇਸ ਮੈਚ ਵਿੱਚ ਅਜੇਤੂ 103 ਦੌੜਾਂ ਦੀ ਪਾਰੀ ਖੇਡੀ। ਆਈਪੀਐਲ ਵਿੱਚ ਕੇਐਲ ਰਾਹੁਲ ਦਾ ਇਹ ਚੌਥਾ ਸੈਂਕੜਾ ਹੈ। ਅਜਿਹਾ ਕਰਨ ਵਾਲਾ ਉਹ ਦੂਜਾ ਭਾਰਤੀ ਖਿਡਾਰੀ ਬਣ ਗਿਆ ਹੈ।
ਦੱਸ ਦਈਏ ਕਿ ਹੁਣ ਤੱਕ ਵਿਰਾਟ ਕੋਹਲੀ IPL ਵਿੱਚ 5 ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਕ੍ਰਿਸ ਗੇਲ (6) ਨੇ IPL ਵਿੱਚ ਸਭ ਤੋਂ ਵੱਧ ਸੈਂਕੜੇ ਲਗਾਏ ਹਨ। ਜੇਕਰ ਸਮੁੱਚੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਉਹ ਅਜਿਹਾ ਕਰਨ ਵਾਲੇ ਆਈਪੀਐਲ ਇਤਿਹਾਸ ਵਿੱਚ ਛੇਵੇਂ ਖਿਡਾਰੀ ਬਣ ਗਏ ਹਨ। ਰਾਹੁਲ ਨੇ ਮੁੰਬਈ ਖਿਲਾਫ 62 ਗੇਂਦਾਂ 'ਚ 103 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਲਖਨਊ ਦਾ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਨਹੀਂ ਬਣਾ ਸਕਿਆ। ਰਾਹੁਲ ਨੇ ਖੁਦ ਪਾਰੀ ਨੂੰ ਸੰਭਾਲਿਆ ਅਤੇ ਵੱਡੇ ਸਕੋਰ ਤੱਕ ਪਹੁੰਚਾਇਆ।
ਰਾਹੁਲ ਨੇ ਮੁੰਬਈ ਖਿਲਾਫ ਬਣਾਇਆ ਅਨੋਖਾ ਰਿਕਾਰਡ
ਰਾਹੁਲ ਨੇ ਮੁੰਬਈ ਖਿਲਾਫ ਸੈਂਕੜਾ ਖੇਡ ਕੇ ਅਨੋਖਾ ਰਿਕਾਰਡ ਬਣਾਇਆ ਹੈ। ਕੇਐਲ ਰਾਹੁਲ ਆਈਪੀਐਲ ਦੇ ਇਤਿਹਾਸ ਵਿੱਚ ਮੁੰਬਈ ਖ਼ਿਲਾਫ਼ 8 ਵਾਰ ਸਭ ਤੋਂ ਵੱਧ 50 ਤੋਂ ਵੱਧ ਸਕੋਰ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਸੁਰੇਸ਼ ਰੈਨਾ ਨੂੰ ਪਛਾੜ ਦਿੱਤਾ ਹੈ, ਜਿਨ੍ਹਾਂ ਦੇ ਨਾਂ ਮੁੰਬਈ ਖਿਲਾਫ 7 ਵਾਰ 50 ਤੋਂ ਜ਼ਿਆਦਾ ਸਕੋਰ ਬਣਾਉਣ ਦਾ ਰਿਕਾਰਡ ਦਰਜ ਸੀ।
ਖਾਸ ਗੱਲ ਇਹ ਹੈ ਕਿ ਹੁਣ ਤੱਕ ਕੇਐੱਲ ਰਾਹੁਲ ਮੁੰਬਈ ਇੰਡੀਅਨਜ਼ ਖਿਲਾਫ 3 ਸੈਂਕੜੇ ਲਗਾ ਚੁੱਕੇ ਹਨ। ਰਾਹੁਲ ਨੇ ਇਸ ਟੀਮ ਖਿਲਾਫ IPL 'ਚ ਪਹਿਲਾ ਸੈਂਕੜਾ ਵੀ ਲਗਾਇਆ ਸੀ। ਮੁੰਬਈ ਦੇ ਖਿਲਾਫ ਰਾਹੁਲ ਦੇ ਬੱਲੇ 'ਤੇ ਕਾਫੀ ਦੌੜਾਂ ਬਣੀਆਂ ਅਤੇ ਉਸ ਨੇ ਇਸ ਮੈਚ 'ਚ ਵੀ ਇਸ ਲੈਅ ਨੂੰ ਬਰਕਰਾਰ ਰੱਖ ਕੇ ਇਤਿਹਾਸ ਰਚ ਦਿੱਤਾ।
ਮੁੰਬਈ ਨੂੰ 169 ਦੌੜਾਂ ਦਾ ਟੀਚਾ ਮਿਲਿਆ
ਕਪਤਾਨ ਕੇਐਲ ਰਾਹੁਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਜਾ ਰਹੇ ਆਈਪੀਐਲ 2022 ਦੇ 37ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 169 ਦੌੜਾਂ ਦਾ ਟੀਚਾ ਦਿੱਤਾ ਹੈ। ਲਖਨਊ ਨੇ 20 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 168 ਦੌੜਾਂ ਬਣਾਈਆਂ। ਟੀਮ ਲਈ ਕਪਤਾਨ ਰਾਹੁਲ ਅਤੇ ਮਨੀਸ਼ ਪਾਂਡੇ ਵਿਚਾਲੇ 47 ਗੇਂਦਾਂ 'ਚ 58 ਦੌੜਾਂ ਦੀ ਸਾਂਝੇਦਾਰੀ ਹੋਈ। ਮੁੰਬਈ ਲਈ ਕੀਰੋਨ ਪੋਲਾਰਡ ਅਤੇ ਰਿਲੇ ਮੈਰੀਡਿਥ ਨੇ ਦੋ-ਦੋ ਵਿਕਟਾਂ ਲਈਆਂ। ਜਦਕਿ ਜਸਪ੍ਰੀਤ ਬੁਮਰਾਹ ਅਤੇ ਡੇਨੀਅਲ ਸੈਮਸ ਨੇ ਇੱਕ-ਇੱਕ ਵਿਕਟ ਲਈ।
ਇਹ ਵੀ ਪੜ੍ਹੋ: Terrorist Attacks in Mali: ਮਾਲੀ 'ਚ ਫੌਜੀ ਟਿਕਾਣਿਆਂ 'ਤੇ ਅੱਤਵਾਦੀ ਹਮਲਾ, 6 ਫੌਜੀਆਂ ਦੀ ਮੌਤ, ਦਰਜਨ ਤੋਂ ਵੱਧ ਜ਼ਖਮੀ