RR vs RCB: ਰਾਜਸਥਾਨ ਤੇ ਆਰਸੀਬੀ ਦੇ ਮੈਚ 'ਚ ਇਹ ਖਿਡਾਰੀ ਬਣਾ ਸਕਦੇ ਹਨ ਅਨੋਖੇ ਰਿਕਾਰਡ
IPL 2022, RR vs RCB: ਆਈਪੀਐਲ 2022 ਵਿੱਚ ਅੱਜ ਰਾਜਸਥਾਨ ਰਾਇਲਜ਼ (ਆਰਆਰ) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਵਿਚਕਾਰ ਮੁਕਾਬਲਾ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ।
IPL 2022 Match 13 RR vs RCB These players can achieve milestone in Rajasthan and RCB match Sanju Samson Faf du Plessis
RR vs RCB: ਇੰਡੀਅਨ ਪ੍ਰੀਮੀਅਰ ਲੀਗ 'ਚ ਮੰਗਲਵਾਰ ਸ਼ਾਮ ਨੂੰ ਰਾਜਸਥਾਨ (RR) ਅਤੇ ਬੈਂਗਲੁਰੂ (RCB) ਵਿਚਾਲੇ ਮੈਚ ਖੇਡਿਆ ਜਾਵੇਗਾ। ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਜ਼ ਨੇ ਇਸ ਸੀਜ਼ਨ ਵਿੱਚ ਆਪਣੇ ਦੋਵੇਂ ਮੈਚ ਜਿੱਤੇ ਹਨ ਅਤੇ ਟੀਮ ਜੇਤੂ ਲੈਅ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।
ਦੂਜੇ ਪਾਸੇ ਫਾਫ ਡੂ ਪਲੇਸਿਸ ਦੀ ਬੈਂਗਲੁਰੂ ਨੇ ਦੋ ਮੈਚਾਂ ਚੋਂ ਇੱਕ ਵਿੱਚ ਜਿੱਤ ਦਰਜ ਕੀਤੀ ਅਤੇ ਦੂਜੇ ਵਿੱਚ ਹਾਰ ਝੱਲਣੀ ਪਈ। ਆਰਸੀਬੀ ਇਹ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚਣਾ ਚਾਹੇਗਾ। ਇਸ ਮੈਚ 'ਚ ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਵੇਗਾ। ਦੋਵਾਂ ਟੀਮਾਂ ਦੇ ਕਈ ਖਿਡਾਰੀ ਵਿਲੱਖਣ ਰਿਕਾਰਡ ਵੀ ਬਣਾ ਸਕਦੇ ਹਨ।
1. ਰਾਜਸਥਾਨ ਰਾਇਲਸ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਇਸ ਸਮੇਂ ਸ਼ਾਨਦਾਰ ਫਾਰਮ 'ਚ ਹਨ। ਪਿਛਲੇ ਮੈਚ ਵਿੱਚ ਉਸ ਨੇ ਸੀਜ਼ਨ ਦਾ ਪਹਿਲਾ ਸੈਂਕੜਾ ਲਗਾ ਕੇ ਦਹਿਸ਼ਤ ਪੈਦਾ ਕਰ ਦਿੱਤੀ ਸੀ। ਜੇਕਰ ਬਟਲਰ ਆਰਸੀਬੀ ਦੇ ਖਿਲਾਫ 2 ਛੱਕੇ ਲਗਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਆਈਪੀਐਲ ਵਿੱਚ 100 ਛੱਕੇ ਪੂਰੇ ਕਰ ਲੈਣਗੇ।
2. RCB ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਕੋਲ ਇਸ ਮੈਚ 'ਚ ਅਨੋਖਾ ਰਿਕਾਰਡ ਬਣਾਉਣ ਦਾ ਮੌਕਾ ਹੈ। ਦਿਨੇਸ਼ ਕਾਰਤਿਕ ਆਈਪੀਐਲ ਵਿੱਚ ਹੁਣ ਤੱਕ 148 ਬੱਲੇਬਾਜ਼ਾਂ ਨੂੰ ਵਿਕਟਕੀਪਰ ਵਜੋਂ ਆਊਟ ਕਰ ਚੁੱਕੇ ਹਨ। ਜੇਕਰ ਉਹ ਇਸ ਮੈਚ ਵਿੱਚ ਦੋ ਸ਼ਿਕਾਰ ਕਰਨ ਵਿੱਚ ਕਾਮਯਾਬ ਰਹਿੰਦਾ ਹੈ ਤਾਂ ਉਹ 150 ਵਿਕਟਾਂ ਹਾਸਲ ਕਰਨ ਦਾ ਕਾਰਨਾਮਾ ਕਰ ਲਵੇਗਾ।
3. ਜੇਕਰ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ RCB ਖਿਲਾਫ ਮੈਚ 'ਚ 81 ਦੌੜਾਂ ਬਣਾਉਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ IPL 'ਚ 5000 ਦੌੜਾਂ ਪੂਰੀਆਂ ਕਰ ਲੈਣਗੇ। ਸੈਮਸਨ ਇਸ ਸਮੇਂ ਚੰਗੀ ਫਾਰਮ ਵਿਚ ਹੈ ਅਤੇ ਇਹ ਰਿਕਾਰਡ ਬਣਾ ਸਕਦਾ ਹੈ।
4. ਰਾਜਸਥਾਨ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ IPL 'ਚ 150 ਵਿਕਟਾਂ ਪੂਰੀਆਂ ਕਰਨ ਲਈ 4 ਵਿਕਟਾਂ ਦੀ ਲੋੜ ਹੈ। ਆਰਸੀਬੀ ਖ਼ਿਲਾਫ਼ ਮੈਚ ਵਿੱਚ ਅਸ਼ਵਿਨ ਕੋਲ ਇਹ ਮੁਕਾਮ ਹਾਸਲ ਕਰਨ ਦਾ ਚੰਗਾ ਮੌਕਾ ਹੈ। ਦੇਖਣਾ ਹੋਵੇਗਾ ਕਿ ਇਸ ਮੈਚ 'ਚ ਅਸ਼ਵਿਨ ਕਿੰਨੇ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਣਗੇ।
ਇਹ ਵੀ ਪੜ੍ਹੋ: 22 YouTube ਚੈਨਲਾਂ ਨੂੰ ਸਰਕਾਰ ਨੇ ਕੀਤਾ ਬਲੌਕ, ਚਾਰ ਪਾਕਿਸਤਾਨੀ ਚੈਨਲਾਂ 'ਤੇ ਵੀ ਸਖ਼ਤ ਕਾਰਵਾਈ