Watch:IPL ਕਲੋਜ਼ਿੰਗ ਸੈਰੇਮਨੀ ‘ਚ ਇਨ੍ਹਾਂ ਸਿਤਾਰਿਆਂ ਦਾ ਜਲਵਾ, ਦੇਖੋ ਵਾਇਰਲ ਵੀਡੀਓ
IPL 2023 Closing Ceremony: ਮਿਊਜ਼ਿਕ ਪ੍ਰੋਡਿਊਸਰ ਨਿਊਕਲੇਆ ਨੇ ਆਈ.ਪੀ.ਐੱਲ. ਕਲੋਜ਼ਿੰਗ ਸੈਰੇਮਨੀ ਵਿੱਚ ਆਪਣਾ ਜਲਵਾ ਦਿਖਾਇਆ। ਇਸ ਦੇ ਨਾਲ ਹੀ ਇਸ ਤੋਂ ਬਾਅਦ ਰੈਪਰ-ਸਿੰਗਰ ਕਿੰਗ ਰੋਕੋ ਨੇ ਪਰਫਾਰਮੈਂਸ ਨਾਲ ਸ਼ਮ੍ਹਾ ਬੰਨ੍ਹਿਆ।
CSK vs GT Final: IPL 2023 ਦੀ ਕਲੋਜ਼ਿੰਗ ਸੈਰੇਮਨੀ 'ਚ ਕਈ ਮਸ਼ਹੂਰ ਚਿਹਰਿਆਂ ਦਾ ਜਲਵਾ ਦੇਖਣ ਨੂੰ ਮਿਲਿਆ। ਸੰਗੀਤ ਨਿਰਮਾਤਾ (Music producer) ਨਿਊਕਲੇਆ ਨੇ ਆਪਣੇ ਆਪਣਾ ਜਲਵਾ ਦਿਖਾਇਆ। ਇਸ ਤੋਂ ਬਾਅਦ ਰੈਪਰ-ਸਿੰਗਰ ਕਿੰਗ ਰੋਕੋ ਨੇ ਪਰਫਾਰਮੈਂਸ ਨਾਲ ਸ਼ਮ੍ਹਾ ਬੰਨ੍ਹਿਆ। ਇਸ ਦੌਰਾਨ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਮੈਦਾਨ 'ਚ ਆਏ ਅਤੇ ਪ੍ਰਸ਼ੰਸਕਾਂ ਨੇ ਖੂਬ ਤਾੜੀਆਂ ਮਾਰੀਆਂ। ਦੂਜੇ ਪਾਸੇ ਜਦੋਂ ਮਹਿੰਦਰ ਸਿੰਘ ਧੋਨੀ ਮੈਦਾਨ 'ਚ ਆਏ ਤਾਂ ਓ ਮੇਰੇ ਸੋਨਾ ਰੇ, ਸੋਨਾ ਰੇ, ਸੋਨਾ ਰੇ, ਦਿਲ ਸੇ ਜੁਦਾ ਮੱਤ ਹੋਨਾ ਰੇ... ਤੂ ਮਾਨ ਮੇਰੀ ਜਾਨ, ਤੁਝੇ ਜਾਨੇ ਨਾ ਦੂੰਗਾ ਚੱਲਦਾ ਰਿਹਾ। ਉਸ ਸਮੇਂ ਕੈਪਟਨ ਕੂਲ 'ਤੇ ਵੀ ਕੈਮਕਾ ਬਣਿਆ ਰਿਹਾ।
ਇਹ ਵੀ ਪੜ੍ਹੋ: Hockey: ਹਾਕੀ ਟੂਰਨਾਮੈਂਟ 'ਚ ਭਾਰਤ ਨੇ ਕਰਵਾਈ ਬੱਲੇ-ਬੱਲੇ, ਥਾਈਲੈਂਡ ਨੂੰ ਕਰਾਰੀ ਮਾਤ ਦੇ ਸੈਮੀ ਫਾਈਨਲ 'ਚ ਬਣਾਈ ਜਗ੍ਹਾ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਹਾਲਾਂਕਿ IPL 2023 ਦੀ ਕਲੋਜ਼ਿੰਗ ਸੈਰੇਮਨੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਦੀ ਕਲੋਜ਼ਿੰਗ ਸੈਰੇਮਨੀ ਦੀ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
A captivating performance by King in the closing ceremony of IPL 2023 🎶 #IPLFinals2023 #CSKvsGT #CricketTwitter pic.twitter.com/zkeyCFAyER
— OneCricket (@OneCricketApp) May 29, 2023
King singing his popular songs at the Narendra Modi Stadium in the closing ceremony of #IPL2023 🔥pic.twitter.com/bkGfisvGuy
— Vicky Singh (@VickyxCricket) May 29, 2023
King at the IPL 2023 closing ceremony.
— Shubham Singh (@Shubhamsingh038) May 29, 2023
Closing ceremony of IPL 2023 has begun 😍📷 🔥
#IPLFinal2023 #CSKvsGT #IPL2023Final #TATAIPLFinal #NarendraModiStadium #IPLonJioCinema #ChennaiSuperKings #GujaratTitans #IPLFinals pic.twitter.com/Pk55men1Dz
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ ਗੁਜਰਾਤ ਟਾਈਟਨਸ
ਦੂਜੇ ਪਾਸੇ ਇਸ ਮੈਚ ਦੀ ਗੱਲ ਕਰੀਏ ਤਾਂ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਆਪਣੇ ਘਰੇਲੂ ਮੈਦਾਨ 'ਚ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਗੁਜਰਾਤ ਟਾਈਟਨਸ ਨੇ 2.3 ਓਵਰਾਂ ਵਿੱਚ 18 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਗੁਜਰਾਤ ਟਾਈਟਨਸ ਦੇ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਕਰੀਜ਼ 'ਤੇ ਹਨ।
ਇਹ ਵੀ ਪੜ੍ਹੋ: IPL: MS ਧੋਨੀ ਬਾਰੇ ਕਪਿਲ ਦੇਵ ਦਾ ਵੱਡਾ ਬਿਆਨ, ਬੋਲੇ- 'ਅਸੀਂ ਸਿਰਫ ਧੋਨੀ ਦੀ ਗੱਲ ਕਿਉਂ ਕਰ ਰਹੇ? ਉਹ ਪੂਰੀ ਜ਼ਿੰਦਗੀ...'