ਛੱਕਾ ਬਚਾਉਣ ਦੀ ਕੋਸ਼ਿਸ਼ 'ਚ Kane Williamson ਹੋਏ ਜ਼ਖਮੀ, ਫੈਨਜ਼ ਹੋਏ ਚਿੰਤਤ
IPL 2023: ਆਈਪੀਐਲ ਦੇ ਸੀਜ਼ਨ 16 ਦਾ ਆਗਾਜ਼ ਹੋ ਗਿਆ ਹੈ ਤੇ ਪਹਿਲਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ।
Kane Williamson injury: ਇੰਡੀਅਨ ਪ੍ਰੀਮੀਅਰ ਲੀਗ (IPL 2023) ਦਾ 16ਵਾਂ ਸੀਜ਼ਨ ਅੱਜ ਯਾਨੀ ਸ਼ੁੱਕਰਵਾਰ, 31 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਸੀਜ਼ਨ ਦੇ ਪਹਿਲੇ ਮੈਚ 'ਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ (CSK ਬਨਾਮ GT) ਦੀਆਂ ਟੀਮਾਂ ਆਹਮੋ-ਸਾਹਮਣੇ ਹਨ।
ਗੁਜਰਾਤ ਟਾਈਟਨਸ ਲਈ ਜੋਸ਼ੁਆ ਲਿਟਲ 13ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ। ਰਾਇਡੂ ਨੇ ਇਸ ਓਵਰ ਦੀ ਤੀਜੀ ਗੇਂਦ 'ਤੇ ਸ਼ਾਟ ਖੇਡਿਆ। ਗੇਂਦ ਬਾਊਂਡਰੀ ਲਾਈਨ ਦੇ ਪਾਰ ਜਾ ਰਹੀ ਸੀ, ਜਦੋਂ ਕੇਨ ਵਿਲੀਅਮਸਨ ਨੇ ਹਵਾ 'ਚ ਛਾਲ ਮਾਰ ਕੇ ਗੇਂਦ ਨੂੰ ਰੋਕਿਆ ਅਤੇ ਗੇਂਦ ਬਾਊਂਡਰੀ ਦੇ ਨੇੜੇ ਡਿੱਗ ਕੇ ਟਕਰਾ ਗਈ। ਪਰ ਵਿਲੀਅਮਸਨ ਨੂੰ ਸੱਟ ਲੱਗ ਗਈ। ਉਨ੍ਹਾਂ ਦੇ ਸੱਜੇ ਗੋਡੇ 'ਤੇ ਸੱਟ ਲੱਗੀ ਹੈ। ਜਿਸ ਕਰਕੇ ਫੈਨਜ਼ ਦੀ ਚਿੰਤਾ ਵੱਧ ਗਈ ਹੈ।
ਹਾਰਦਿਕ ਪਾਂਡਿਆ ਦੀ ਅਗਵਾਈ 'ਚ ਗੁਜਰਾਤ ਦੀ ਟੀਮ ਨੇ IPL 2022 'ਚ ਪਹਿਲਾ ਖਿਤਾਬ ਜਿੱਤਿਆ ਸੀ। ਦੂਜੇ ਪਾਸੇ, ਐਮਐਸ ਧੋਨੀ ਦੀ ਕਪਤਾਨੀ ਵਾਲੀ ਸੀਐਸਕੇ ਟੀਮ ਪਿਛਲੇ ਸੀਜ਼ਨ ਵਿੱਚ ਅੰਕ ਸੂਚੀ ਵਿੱਚ ਨੌਵੇਂ ਸਥਾਨ 'ਤੇ ਰਹੀ, ਜੋ ਟੂਰਨਾਮੈਂਟ ਵਿੱਚ ਉਸਦਾ ਹੁਣ ਤੱਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਸੀ। IPL 2023 'ਚ ਹੋਰ ਵੀ ਕਈ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ 'ਚੋਂ ਇਕ ਟੂਰਨਾਮੈਂਟ 'ਚ ਲਾਗੂ ਹੋਣ ਵਾਲਾ ਇਮਪੈਕਟ ਪਲੇਅਰ ਨਿਯਮ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।