ਪੜਚੋਲ ਕਰੋ

IPL 2023: ਮੁੰਬਈ ਇੰਡੀਅਨਜ਼ ਖ਼ਿਲਾਫ਼ ਵਿਰਾਟ ਕੋਹਲੀ ਦਾ ਚੱਲਿਆ ਬੱਲਾ, IPL 'ਚ ਇਹ ਰਿਕਾਰਡ ਬਣਾਉਣ ਵਾਲਾ ਪਹਿਲਾ ਭਾਰਤੀ

Virat Kohli: ਵਿਰਾਟ ਕੋਹਲੀ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ 'ਚ ਸ਼ਾਨਦਾਰ ਰਿਕਾਰਡ ਬਣਾਉਣ 'ਚ ਸਫਲ ਰਹੇ। ਉਹ ਆਈਪੀਐਲ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਭਾਰਤ ਦਾ ਪਹਿਲਾ ਬੱਲੇਬਾਜ਼ ਹੈ।

Virat Kohli IPL Record: ਇੰਡੀਅਨ ਪ੍ਰੀਮੀਅਰ ਲੀਗ 2023 ਦਾ ਪੰਜਵਾਂ ਮੈਚ 2 ਅਪ੍ਰੈਲ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਗਿਆ। ਇਸ ਮੈਚ 'ਚ RCB ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕਮਾਲ ਕਰ ਦਿੱਤਾ। ਉਸ ਨੇ 49 ਗੇਂਦਾਂ 'ਤੇ 82 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 6 ਚੌਕੇ ਅਤੇ 5 ਛੱਕੇ ਲਗਾਏ। ਮੈਚ 'ਚ ਵਿਰਾਟ ਕੋਹਲੀ ਇੱਕ ਰਿਕਾਰਡ ਆਪਣੇ ਨਾਂ ਕਰਨ 'ਚ ਸਫਲ ਰਹੇ। ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ 50 ਤੋਂ ਵੱਧ ਵਾਰ 50 ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਹੈ।

ਵਿਰਾਟ ਇਹ ਰਿਕਾਰਡ ਬਣਾਉਣ ਵਾਲੇ ਪਹਿਲੇ ਭਾਰਤੀ 

ਵਿਰਾਟ ਕੋਹਲੀ ਆਈਪੀਐਲ ਦੇ ਇਤਿਹਾਸ ਵਿੱਚ ਭਾਰਤ ਲਈ 50 ਵਾਰ 50 ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਵਿਰਾਟ ਨੇ ਹੁਣ ਤੱਕ ਆਈਪੀਐਲ ਵਿੱਚ 224 ਮੈਚਾਂ ਦੀਆਂ 216 ਪਾਰੀਆਂ ਵਿੱਚ ਸਭ ਤੋਂ ਵੱਧ 6706 ਦੌੜਾਂ ਬਣਾਈਆਂ ਹਨ, ਜਦਕਿ 33 ਵਾਰ ਨਾਟ ਆਊਟ ਰਿਹਾ ਹੈ। IPL ਵਿੱਚ ਉਸਦੇ ਨਾਮ 5 ਸੈਂਕੜੇ ਅਤੇ 45 ਅਰਧ ਸੈਂਕੜੇ ਹਨ। ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਸਦਾ ਸਰਵੋਤਮ ਸਕੋਰ 113 ਦੌੜਾਂ ਹੈ। ਉਹ ਸਾਲ 2008 ਤੋਂ ਲਗਾਤਾਰ ਆਰਸੀਬੀ ਟੀਮ ਦਾ ਹਿੱਸਾ ਰਿਹਾ ਹੈ।

ਜਿੱਥੋਂ ਤੱਕ ਆਈਪੀਐਲ ਵਿੱਚ 50 ਤੋਂ ਵੱਧ ਦੌੜਾਂ ਬਣਾਉਣ ਦੀ ਗੱਲ ਹੈ, ਇਹ ਰਿਕਾਰਡ ਡੇਵਿਡ ਵਾਰਨਰ ਦੇ ਨਾਮ ਹੈ। ਵਾਰਨਰ ਨੇ ਆਈਪੀਐਲ ਵਿੱਚ 60 ਵਾਰ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ ਆਈਪੀਐਲ ਵਿੱਚ 4 ਸੈਂਕੜੇ ਅਤੇ 56 ਅਰਧ ਸੈਂਕੜੇ ਲਗਾਏ ਹਨ। ਮੌਜੂਦਾ ਸਮੇਂ 'ਚ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ। ਧਵਨ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ 49 ਵਾਰ 50 ਜਾਂ ਇਸ ਤੋਂ ਵੱਧ ਸਕੋਰ ਬਣਾਏ ਹਨ। ਉਸ ਨੇ ਆਈਪੀਐਲ ਵਿੱਚ 2 ਸੈਂਕੜੇ ਅਤੇ 47 ਅਰਧ ਸੈਂਕੜੇ ਲਗਾਏ ਹਨ।

RCB ਨੇ ਮੁੰਬਈ ਨੂੰ 8 ਵਿਕਟਾਂ ਨਾਲ ਹਰਾਇਆ

ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਆਪਣੇ ਆਈਪੀਐਲ 2023 ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 8 ਵਿਕਟਾਂ ਨਾਲ ਹਰਾਇਆ। ਰੋਹਿਤ ਦੀ ਟੀਮ ਨੇ ਪਹਿਲਾਂ ਖੇਡਦਿਆਂ 7 ਵਿਕਟਾਂ 'ਤੇ 171 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਆਰਸੀਬੀ ਨੇ ਜਿੱਤ ਲਈ ਦਿੱਤੇ 172 ਦੌੜਾਂ ਦੇ ਟੀਚੇ ਨੂੰ 16.2 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ ਪੂਰਾ ਕਰ ਲਿਆ। ਪਾਰੀ ਦੀ ਸ਼ੁਰੂਆਤ ਕਰਨ ਆਏ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਨੇ ਪਹਿਲੀ ਵਿਕਟ ਲਈ 148 ਦੌੜਾਂ ਦੀ ਸਾਂਝੇਦਾਰੀ ਕੀਤੀ। ਡੂ ਪਲੇਸਿਸ 43 ਗੇਂਦਾਂ 'ਤੇ 73 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਵਿਰਾਟ ਕੋਹਲੀ 82 ਦੌੜਾਂ ਬਣਾ ਕੇ ਅਜੇਤੂ ਰਹੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ

Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ

Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ

ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?

Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ

ਨਹੀਂ ਸੁਧਰਦੀ ਕੰਗਨਾ ! ਮੁੜ 'ਪੰਜਾਬੀਆਂ' ਨੂੰ ਦੱਸਿਆ ਨਸ਼ੇੜੀ, ਕਿਹਾ-ਮੋਟਰਸਾਇਕਲਾਂ 'ਤੇ ਆਉਂਦੇ ਨੇ ਚਿੱਟਾ ਤੇ ਸ਼ਰਾਬਾਂ ਪੀਂਦੇ ਨੇ, ਵਿਗਾੜ ਦਿੱਤੇ ਹਿਮਾਚਲੀ ਨੌਜਵਾਨ

Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ

Embed widget