KKR ਖਿਲਾਫ ਜ਼ਬਰਦਸਤ ਪਾਰੀ ਖੇਡਣ ਤੋਂ ਬਾਅਦ ਸ਼ਸ਼ਾਂਕ ਸਿੰਘ ਨੂੰ ਟੀ20 ਵਰਲਡ ਕੱਪ ਟੀਮ 'ਚ ਸ਼ਾਮਲ ਕਰਨ ਦੀ ਉੇੱਠੀ ਮੰਗ, ਫੈਨਜ਼ ਨੇ ਕਹੀ ਇਹ ਗੱਲ
IPL 2024: ਪੰਜਾਬ ਕਿੰਗਜ਼ ਦੇ 9ਵੇਂ ਮੈਚ ਚ ਸ਼ਸ਼ਾਂਕ ਸਿੰਘ ਨੇ ਆਪਣੀ ਬੱਲੇਬਾਜ਼ੀ ਨਾਲ ਸਭ ਦਾ ਦਿਲ ਜਿੱਤ ਲਿਆ। ਸ਼ਸ਼ਾਂਕ ਨੇ ਆਪਣੀ ਪਾਰੀ ਚ ਕਾਫੀ ਛੱਕੇ ਲਗਾਏ। ਇਸ ਪਾਰੀ ਤੋਂ ਬਾਅਦ ਪ੍ਰਸ਼ੰਸਕ ਉਸ ਨੂੰ ਟੀ-20 ਵਿਸ਼ਵ ਕੱਪ 'ਚ ਦੇਖਣਾ ਚਾਹੁੰਦੇ ਹਨ।
Shashank Singh: IPL 2024 ਦੇ 42ਵੇਂ ਮੈਚ ਵਿੱਚ ਪੰਜਾਬ ਕਿੰਗਜ਼ ਲਈ ਸ਼ਸ਼ਾਂਕ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ ਇਹ ਬੱਲੇਬਾਜ਼ੀ ਈਡਨ ਗਾਰਡਨ 'ਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਕੀਤੀ। ਸ਼ਸ਼ਾਂਕ ਨੇ 28 ਗੇਂਦਾਂ ਵਿੱਚ 242.86 ਦੀ ਸਟ੍ਰਾਈਕ ਰੇਟ ਨਾਲ ਨਾਬਾਦ 68 ਦੌੜਾਂ ਬਣਾਈਆਂ, ਜਿਸ ਵਿੱਚ 2 ਚੌਕੇ ਅਤੇ 8 ਛੱਕੇ ਸ਼ਾਮਲ ਸਨ। ਇਸ ਪਾਰੀ ਤੋਂ ਬਾਅਦ ਸ਼ਸ਼ਾਂਕ ਦੇ ਸਮਰਥਨ 'ਚ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਪ੍ਰਸ਼ੰਸਕ ਸ਼ਸ਼ਾਂਕ ਨੂੰ ਟੀ-20 ਵਿਸ਼ਵ ਕੱਪ 'ਚ ਦੇਖਣਾ ਚਾਹੁੰਦੇ ਹਨ
262 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਸ਼ਾਂਕ ਨੇ ਜਿਸ ਰਫਤਾਰ ਨਾਲ ਪਾਰੀ ਖੇਡੀ, ਉਸ ਨੂੰ ਦੇਖਦੇ ਹੋਏ ਪ੍ਰਸ਼ੰਸਕ ਹੁਣ ਮੰਗ ਕਰ ਰਹੇ ਹਨ ਕਿ ਸ਼ਸ਼ਾਂਕ ਨੂੰ ਟੀ-20 ਵਿਸ਼ਵ ਕੱਪ 'ਚ ਜਗ੍ਹਾ ਮਿਲਣੀ ਚਾਹੀਦੀ ਹੈ। ਇਸ ਸਬੰਧੀ ਐਕਸ 'ਤੇ ਕਈ ਪੋਸਟਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਇੱਥੇ ਦੇਖੋ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ
Unpopular Opinion 👇
— Richard Kettleborough (@RichKettle07) April 26, 2024
Shashank Singh is a Proper Clutch Player with Outstanding Skills and Great Game Awareness 💯
Can be a Surprise package for ICC T20 World Cup 2024 👀 #KKRvsPBKS #PBKSvsKKR pic.twitter.com/7vNnQyAaUb
Shashank Singh is what SKY dreams of 🥵🔥🔥🔥🔥 pic.twitter.com/01izuNshOu
— Dinda Academy (@academy_dinda) April 26, 2024
SAVE THIS SCORECARD - IT'S PARY OF THE HISTORY. pic.twitter.com/Pr8PHUan6U
— Mufaddal Vohra (@mufaddal_vohra) April 26, 2024
IPL 2024 'ਚ ਸ਼ਸ਼ਾਂਕ ਸਿੰਘ ਦਾ ਹੁਣ ਤੱਕ ਦਾ ਪ੍ਰਦਰਸ਼ਨ
ਸ਼ਸ਼ਾਂਕ ਸਿੰਘ ਨੇ ਇਸ ਸੀਜ਼ਨ 'ਚ 9 ਮੈਚ ਖੇਡੇ ਹਨ। ਉਸ ਨੇ 182.64 ਦੀ ਸਟ੍ਰਾਈਕ ਰੇਟ ਨਾਲ 263 ਦੌੜਾਂ ਬਣਾਈਆਂ ਹਨ। ਉਹ ਇਸ ਸੀਜ਼ਨ 'ਚ ਹੁਣ ਤੱਕ 2 ਅਰਧ ਸੈਂਕੜੇ ਲਗਾ ਚੁੱਕੇ ਹਨ। ਸ਼ਸ਼ਾਂਕ ਨੇ ਆਪਣੇ ਬੱਲੇ ਨਾਲ 19 ਚੌਕੇ ਅਤੇ 18 ਛੱਕੇ ਲਗਾਏ ਹਨ। ਉਸ ਦਾ ਸਰਵੋਤਮ ਸਕੋਰ ਨਾਬਾਦ 68 ਦੌੜਾਂ ਹੈ।
ਕੋਲਕਾਤਾ ਤੋਂ ਪਹਿਲਾਂ ਸ਼ਸ਼ਾਂਕ ਨੇ ਮੁੰਬਈ ਖਿਲਾਫ 41 ਦੌੜਾਂ ਦੀ ਪਾਰੀ ਖੇਡੀ ਸੀ। ਹੈਦਰਾਬਾਦ ਖਿਲਾਫ ਅਜੇਤੂ 46 ਦੌੜਾਂ ਬਣਾਈਆਂ ਅਤੇ ਗੁਜਰਾਤ ਖਿਲਾਫ ਵੀ 61 ਦੌੜਾਂ ਦੀ ਅਜੇਤੂ ਪਾਰੀ ਖੇਡੀ। ਬੈਂਗਲੁਰੂ ਖਿਲਾਫ ਅਜੇਤੂ ਰਹੇ ਪਰ ਸਿਰਫ 21 ਦੌੜਾਂ ਹੀ ਬਣਾ ਸਕੇ।
ਬੇਅਰਸਟੋ ਨੇ ਸ਼ਸ਼ਾਂਕ ਦੀ ਤਾਰੀਫ ਕੀਤੀ
ਬੇਅਰਸਟੋ ਨੇ ਕੇਕੇਆਰ ਬਨਾਮ ਪੀਬੀਕੇਐਸ ਮੈਚ ਵਿੱਚ ਇੱਕ ਵਿਸਫੋਟਕ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੇ ਨਾਲ ਹੀ ਸ਼ਸ਼ਾਂਕ ਸਿੰਘ ਆਪਣੀ ਬੱਲੇਬਾਜ਼ੀ ਨਾਲ ਦੌੜਾਂ ਦੀ ਵਰਖਾ ਕਰ ਰਹੇ ਸਨ। ਇਸ ਬਾਰੇ ਜੌਨੀ ਬੇਅਰਸਟੋ ਨੇ ਸ਼ਸ਼ਾਂਕ ਨੂੰ ਖਾਸ ਖਿਡਾਰੀ ਕਿਹਾ।